MP ਤਨਮਨਜੀਤ ਢੇਸੀ ਨੇ ਬ੍ਰਿਟਿਸ਼ ਪਾਰਲੀਮੈਂਟ 'ਚ ਸਿੱਖ ਕਾਰਕੁੰਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਉਠਾਈ ਮੰਗ

Friday, Jan 19, 2024 - 12:16 AM (IST)

MP ਤਨਮਨਜੀਤ ਢੇਸੀ ਨੇ ਬ੍ਰਿਟਿਸ਼ ਪਾਰਲੀਮੈਂਟ 'ਚ ਸਿੱਖ ਕਾਰਕੁੰਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਉਠਾਈ ਮੰਗ

ਲੰਡਨ (ਸਰਬਜੀਤ ਸਿੰਘ ਬਨੂੜ)- ਬਰਤਾਨੀਆ ਵਿਚ ਰਹਿ ਰਹੇ ਸਿੱਖਾਂ ਨੂੰ ਪੁਲਸ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਵਿਚ ਵੱਖਵਾਦੀ ਅੰਦੋਲਨ ਨੂੰ ਲੈ ਕੇ ਵਧੇ ਤਣਾਅ ਅਤੇ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਡਰਾਉਣ ਧਮਕਾਉਣ ਦੇ ਦਾਅਵਿਆਂ ਵਿਚਕਾਰ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। 

ਬਰਤਾਨੀਆ ਦੀਆਂ ਅਖਬਾਰਾਂ 'ਚ ਛਪੀਆਂ ਸੁਰਖੀਆਂ ਵਿੱਚ ਭਾਰਤ ਵੱਲੋਂ ਬਰਤਾਨੀਆ ਦੇ ਸਿੱਖਾਂ ਨੂੰ ਮਾਰਨ ਦੀਆਂ ਆਈਆਂ ਧਮਕੀਆਂ ਤੋਂ ਬਾਅਦ ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਆਜ਼ਾਦੀ ਪਸੰਦ ਬ੍ਰਿਟਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾਉਣ 'ਤੇ ਪਾਰਲੀਮੈਂਟ ਵਿੱਚ ਜ਼ੋਰਦਾਰ ਆਵਾਜ ਬੁਲੰਦ ਕੀਤੀ। ਢੇਸੀ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਇੱਕ ਸਿੱਖ ਨਾਗਰਿਕ ਸਮੇਤ ਯੂਕੇ ਦੇ ਛੇ ਸਿੱਖਾਂ ਤੇ ਹੋਰ 20 ਸਿੱਖਾਂ ਦੀ ਦੇਸ਼ ਦੇ ਦੁਸ਼ਮਣਾਂ ਦੀ ਹਿੱਟ-ਲਿਸਟ ਬਣਾ ਕੇ ਭਾਰਤੀ ਮੀਡੀਆ ਵੱਲੋਂ ਵਿਖਾਈ ਗਈ ਹੈ। 

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਪਲਾਈ ਕਰਨ ਵਾਲਾ ਤਸਕਰ STF ਨੇ 35 ਕਰੋੜ ਦੀ ਹੈਰੋਇਨ ਸਣੇ ਕੀਤਾ ਕਾਬੂ

ਢੇਸੀ ਨੇ ਕਿਹਾ ਕਿ ਹਰ ਕਿਸੇ ਨੂੰ ਲੋਕਤੰਤਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ। ਬਿਨਾਂ ਹਿੰਸਾ ਜਾਂ ਧਮਕੀ ਦੇ ਰਾਜ ਦੇ ਦੁਸ਼ਮਣਾਂ ਦੀ ਹਿੱਟ-ਲਿਸਟ ਵਿੱਚ ਪਾਏ ਜਾਣ ਤੋਂ ਬਿਨਾਂ ਜਾਨ ਦੇ ਖ਼ਤਰੇ ਦੇ ਨੋਟਿਸਾਂ ਦੇ ਮੱਦੇਨਜ਼ਰ, ਸਰਕਾਰ ਨੂੰ ਬ੍ਰਿਟਿਸ਼ ਸਿੱਖ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਢੇਸੀ ਨੇ ਪਾਰਲੀਮੈਂਟ ਵਿੱਚ ਭਾਰਤ ਦਾ ਨਾਂ ਲਏ ਬਗੈਰ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਸਿੱਖ ਆਗੂ ਦੇ ਕਤਲ ਅਤੇ ਅਮਰੀਕਾ ਦੀਆਂ ਅਦਾਲਤਾਂ ਵਿੱਚ ਸਿੱਖ ਆਗੂ ਨੂੰ ਕਤਲ ਕਰਨ ਦੀ ਸਾਜ਼ਿਸ਼ ਹੋਣ ਦਾ ਹਵਾਲਾ ਦਿੱਤਾ। 

ਇਹ ਵੀ ਪੜ੍ਹੋ- ਪੂਨੀ ਸਵੀਟ ਸ਼ਾਪ ਲੁੱਟਣ ਆਏ ਲੁਟੇਰਿਆਂ ਨੇ ਚਲਾਈ ਗੋਲੀ, ਘਟਨਾ CCTV 'ਚ ਹੋਈ ਕੈਦ

ਢੇਸੀ ਨੇ ਅਵਤਾਰ ਸਿੰਘ ਖੰਡਾ ਦਾ ਨਾਂ ਲਏ ਬਗੈਰ ਕਿਹਾ ਕਿ ਇੱਕ ਸਿੱਖ ਦੀ ਸ਼ੱਕੀ ਮੌਤ ਸਮੇਤ ਬ੍ਰਿਟੇਨ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਪ੍ਰਦੇਸਾਂ ਵਿੱਚ ਸਿੱਖਾਂ ਨੂੰ ਭੁਗਤਣ ਵਾਲੇ ਅੰਤਰ-ਰਾਸ਼ਟਰੀ ਜਬਰ ਦੀ ਗੱਲ ਕੀਤੀ। ਯੂਕੇ ਸਰਕਾਰ ਨੂੰ ਆਜ਼ਾਦੀ ਪਸੰਦ ਬ੍ਰਿਟਿਸ਼ ਸਿੱਖਾਂ ਦੀ ਸੁਰੱਖਿਆ ਕਰਨ ਲਈ ਕਿਹਾ ਗਿਆ। ਸਰਕਾਰ ਵੱਲੋਂ ਢੇਸੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਉਹ ਇਨ੍ਹਾਂ ਮਾਮਲਿਆਂ ਨੂੰ ਦੁਵੱਲੀ ਮੀਟਿੰਗਾਂ ਵਿੱਚ ਉਠਾਉਣਗੇ ਅਤੇ ਯੂਕੇ ਦੇ ਨਾਗਰਿਕਾਂ ਨੂੰ ਚੀਨ, ਈਰਾਨ ਵਰਗੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਦਮਨ ਤੋਂ ਬਚਾਉਣ ਲਈ ਉਪਾਅ ਕਰਨਗੇ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News