MP ਚਰਨਜੀਤ ਚੰਨੀ ਨੇ ਖਨੌਰੀ ਬਾਰਡਰ ’ਤੇ ਡੱਲੇਵਾਲ ਦਾ ਜਾਣਿਆ ਹਾਲ, ਆਖੀਆਂ ਅਹਿਮ ਗੱਲਾਂ
Sunday, Dec 22, 2024 - 11:47 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)- ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਖਨੌਰੀ ਬਾਰਡਰ ਵਿਖੇ ਪਹੁੰਚ ਕੇ 26 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਜਾਣਿਆ। ਇਸ ਦੇ ਨਾਲ ਹੀ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਮੰਨੀਆਂ ਕਿਸਾਨੀ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਗਈ।
ਐੱਮ. ਪੀ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਜਪਾ ਪਹਿਲਾਂ 3 ਖੇਤੀ ਕਾਨੂੰਨ ਆਪਣੇ ਪੱਧਰ ’ਤੇ ਲਿਆ ਕੇ ਉਨ੍ਹਾਂ ਨੂੰ ਪਾਸ ਕਰਕੇ ਇਕ ਵੱਡੀ ਭੁੱਲ ਕਰ ਬੈਠੀ ਸੀ। ਹੁਣ ਫਸਲੀ ਮੰਡੀਕਰਨ ਨੀਤੀ ਨੂੰ ਵੀ ਤਕਰੀਬਨ ਆਪਣੇ ਪੱਧਰ ’ਤੇ ਹੀ ਪਾਸ ਕਰਨਾ ਚਾਹੁੰਦੀ ਹੈ, ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਫ਼ਸਲਾਂ ਸਬੰਧੀ ਜੋ ਵੀ ਨੀਤੀ ਬਣਾਈ ਜਾਣੀ ਚਾਹੀਦੀ ਹੈ, ਉਹ ਫ਼ਸਲਾਂ ਨਾਲ ਜੁੜੇ ਵਿਅਕਤੀਆਂ ਯਾਨੀ ਕਿ ਕਿਸਾਨਾਂ ਨੂੰ ਭਰੋਸੇ ’ਚ ਲੈ ਕੇ ਹੀ ਬਣਾਉਣੀ ਚਾਹੀਦੀ ਹੈ ਤਾਂ ਜੋ ਉਸ ਕਿੱਤੇ ਸਬੰਧੀ ਭਰਪੂਰ ਜਾਣਕਾਰੀ ਮਿਲ ਸਕੇ।
ਇਹ ਵੀ ਪੜ੍ਹੋ- ਗ਼ਰੀਬਾਂ ਦੇ ਘਰਾਂ 'ਚ ਮਚੇ ਭਾਂਬੜ, ਅੱਗ ਦੀ ਭੇਟ ਚੜ੍ਹੇ ਆਸ਼ਿਆਨੇ, ਝੁੱਗੀਆਂ ਹੋਈਆਂ ਸੜ ਕੇ ਸੁਆਹ
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਇਹ ਕਹਿ ਕੇ ਕਿ ਅਸੀਂ ਦੇਸ਼ ਤੇ ਦੇਸ਼ ਦੇ ਕਿਸਾਨਾਂ ਦੀ ਭਲਾਈ ਲਈ ਹੀ ਖੇਤੀ ਨੀਤੀ ਬਣਾ ਰਹੇ ਹਾਂ ਤੇ ਹਰੇਕ ਵਾਰ ਨੀਤੀ ਬਣਾਉਣ ਵੇਲੇ ਆਪਹੁਦਰਾਪਨ ਦਿਖਾਉਂਦਿਆਂ ਆਪਣੇ ਪੱਧਰ ’ਤੇ ਹੀ ਪਾਸ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਹੈ, ਜੋ ਵੀ ਆਪਣੇ-ਆਪ ’ਚ ਸ਼ੱਕ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੈ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਮੌਤ ਦੇ ਮੂੰਹ ’ਚ ਲਗਾਤਾਰ ਜਾ ਰਹੇ ਹਨ, ਜਿਸ ਨਾਲ ਸਮੁੱਚੇ ਕਿਸਾਨ ਅਤੇ ਕਿਸਾਨੀ ਨੂੰ ਘਾਟਾ ਪਵੇਗਾ।
ਇਹ ਵੀ ਪੜ੍ਹੋ-ਕੈਂਸਰ ਤੋਂ ਬਚਾਉਣ ਲਈ ਕਰੋੜਾਂ ਰੁਪਏ ਖ਼ਰਚਣ ਵਾਲੇ ਨਿੱਝਰ ਖ਼ੁਦ ਹਾਰ ਗਏ ਕੈਂਸਰ ਦੀ ਜੰਗ, ਗ਼ਰੀਬਾਂ ਦੇ ਸਨ ਮਸੀਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8