ਓਲੰਪਿਕ 'ਚ ਪਤੀ-ਪਤਨੀ ਨੇ ਜਿੱਤਿਆ ਤਮਗਾ, ਕਿਹਾ-'ਵਧ ਗਿਆ ਹੋਰ ਵੀ ਪਿਆਰ'

02/13/2018 3:41:17 PM

ਦੱਖਣੀ ਕੋਰੀਆ — ਰੂਸ ਦੇ ਸੁਤੰਤਰ ਅਥਲੀਟ ਅਤੇ ਕਰਲਿੰਗ ਖਿਡਾਰੀ ਅਲੈਕ ਜੈਂਡਰ ਕਰੁਸ਼ਚੇਲਨਿਤਕੀ ਅਤੇ ਐਨੇਸਤਾਸਿਆ ਬ੍ਰਿਜਗਾਲੋਵਾ ਨੇ ਦੱਖਣੀ ਕੋਰੀਆ 'ਚ ਚੱਲ ਰਹੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ 'ਚ ਕਾਂਸੇ ਦਾ ਤਮਗਾ ਜਿੱਤ ਕੇ ਰੂਸ ਦੀ ਪਹਿਲੀ ਜਿੱਤ ਦਰਜ ਕੀਤੀ। 
ਰੂਸ ਦੀ ਇਸ ਜੋੜੀ ਨੇ ਨਾਰਵੇ ਦੇ ਕ੍ਰਿਸਟੀਨ ਸਕੇਸਕਿਨ ਅਤੇ ਮੇਗਨਜ਼ ਨੇਡ੍ਰੋਗੋਟਨ ਦੀ ਜੋੜੀ ਨੂੰ 8-4 ਤੋਂ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ। 25 ਸਾਲਾ ਐਨੇਸਤਾਸਿਆ ਬ੍ਰਿਜਗਾਲੋਵਾ ਨੇ ਇਸ ਜਿੱਤ ਦੇ ਬਾਅਦ ਕਿਹਾ,''ਸਾਡੇ ਪਰਿਵਾਰ ਲਈ ਇਹ ਬਹੁਤ ਮਹੱਤਵਪੂਰਣ ਹੈ। ਅਸੀਂ ਅੱਜ ਹੀ ਇੱਥੇ ਆਏ ਅਤੇ ਫਿਰ ਇਸ ਦੇ ਬਾਅਦ ਤਮਗਾ ਜਿੱਤਿਆ, ਸੱਚ-ਮੁੱਚ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਪਰ ਇਸ ਨਾਲ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਸਾਡੇ ਪਰਿਵਾਰ ਨੇ ਸਾਡੀ ਕਾਫੀ ਮਦਦ ਕੀਤੀ।'' ਇਸੇ ਮੁਕਾਬਲੇ 'ਚ ਸੋਨ ਤਮਗੇ ਲਈ ਕੈਨੇਡਾ ਦਾ ਸਾਹਮਣਾ ਸਵਿਟਜ਼ਰਲੈਂਡ ਨਾਲ ਹੋਵੇਗਾ। 

PunjabKesari
ਜਿੱਤਣ ਮਗਰੋਂ ਦੋਵੇਂ ਰੂਸੀ ਖਿਡਾਰੀ ਆਪਣੇ ਕੋਚ ਦੇ ਗਲੇ ਲੱਗ ਗਏ ਅਤੇ ਖੁਸ਼ੀ 'ਚ ਰੋਣ ਲੱਗ ਗਏ। ਐਨੇਸਤਾਸਿਆ ਬ੍ਰਿਜਗਾਲੋਵਾ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਇਸ ਜਿੱਤ ਮਗਰੋਂ ਇਕ-ਦੂਜੇ ਲਈ ਪਿਆਰ ਹੋਰ ਵੀ ਵਧ ਗਿਆ ਹੈ।ਉਸ ਨੇ ਕਿਹਾ ਕਿ ਅਸੀਂ ਹਮੇਸ਼ਾ ਦੋਸਤ ਰਹਾਂਗੇ ਤੇ ਇਹ ਗੱਲ ਖਾਸ ਰਹੇਗੀ। ਇਸ ਖੇਡ ਦਾ ਆਖਰੀ ਪਲ ਬਹੁਤ ਮਜ਼ੇਦਾਰ ਸੀ ਕਿਉਂਕਿ ਜਿਸ ਤਰੀਕੇ ਨਾਲ ਐਨੇਸਤਾਸਿਆ ਬ੍ਰਿਜਗਾਲੋਵਾ ਨੇ ਜਿੱਤ ਪ੍ਰਾਪਤ ਕਰਨ 'ਚ ਯੋਗਦਾਨ ਪਾਇਆ ਹਰ ਕੋਈ ਹੈਰਾਨ ਹੋ ਗਿਆ ਸੀ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਬਰਫ 'ਤੇ ਖੇਡਣ 'ਚ ਦੋਵੇਂ ਇੰਨੇ ਕੁ ਪੱਕੇ ਸਨ, ਉਨ੍ਹਾਂ ਨੇ ਬਿਨਾਂ ਸਮਾਂ ਖਰਾਬ ਕੀਤਿਆਂ ਰੂਸ ਲਈ ਪਹਿਲਾ ਕਾਂਸਾ ਤਮਗਾ ਜਿੱਤਿਆ।


Related News