ਰੂਸ ਦੇ ਫੌਜੀ ਜਹਾਜ਼ਾਂ ਨੇ ਅਫਗਾਨਿਸਤਾਨ ਤੋਂ 200 ਲੋਕਾਂ ਨੂੰ ਸੁਰੱਖਿਅਤ ਕੱਢਿਆ

Sunday, Dec 19, 2021 - 01:49 AM (IST)

ਮਾਸਕੋ-ਰੂਸ ਦੇ ਫੌਜੀ ਆਵਾਜਾਈ ਜਹਾਜ਼ਾਂ ਨੇ ਸ਼ਨੀਵਾਰ ਨੂੰ ਅਫਗਾਨਿਸਤਾਨ ਨੂੰ ਰਾਹਤ ਸਮੱਗਰੀ ਦੀ ਇਕ ਖੇਪ ਦੀ ਸਪਲਾਈ ਕਰਨ ਤੋਂ ਇਲਾਵਾ ਰੂਸੀ ਨਾਗਰਿਕਾਂ, ਅਫਗਾਨ ਵਿਦਿਆਰਥੀਆਂ ਅਤੇ ਕੁਝ ਹੋਰ ਲੋਕਾਂ ਸਮੇਤ ਕੁੱਝ 200 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ। ਰੂਸ ਦੇ ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਫਰਾਂਸ ਦੀ ਪ੍ਰਮੁੱਖ ਕੰਪਨੀ ਭਾਰਤ 'ਚ ਮਿਲਟਰੀ ਪਲੇਟਫਾਰਮ ਲਈ ਇੰਜਣ ਵਿਕਸਿਤ ਕਰਨ ਨੂੰ ਤਿਆਰ

ਰੂਸੀ ਰੱਖਿਆ ਮੰਤਰਾਲਾ ਨੇ ਕਿਹਾ ਕਿ ਤਿੰਨ ਆਈ.ਐੱਲ.-76 ਕਾਰਗੋ ਜਹਾਜ਼ ਮਾਸਕੋ ਲਈ ਉਡਾਣ ਭਰਨ ਤੋਂ ਪਹਿਲਾਂ ਤਾਜਿਕਿਸਤਾਨ ਅਤੇ ਕਿਰਗੀਸਤਾਨ 'ਚ ਰੁਕਣਗੇ। ਰੱਖਿਆ ਮੰਤਰਾਲਾ ਮੁਤਾਬਕ ਇਨ੍ਹਾਂ ਜਹਾਜ਼ਾਂ 'ਚ ਰੂਸ ਅਤੇ ਕਿਰਗੀਸਤਾਨ ਦੇ ਨਾਗਰਿਕ ਸਵਾਰ ਹਨ ਜੋ ਅਫਗਾਨਿਸਤਾਨ ਛੱਡਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਜਹਾਜ਼ਾਂ 'ਚ ਰੂਸੀ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਕੁਝ ਅਫਗਾਨ ਵਿਦਿਆਰਥੀ ਵੀ ਸਵਾਰ ਸਨ।

ਇਹ ਵੀ ਪੜ੍ਹੋ : ਯੂਰਪੀਨ ਦੇਸ਼ ਓਮੀਕ੍ਰੋਨ ਦੇ ਚੱਲਦੇ ਲਾਉਣ ਲੱਗੇ ਸਖ਼ਤ ਪਾਬੰਦੀਆਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News