ਰੂਸੀ ਫੌਜੀਆਂ ਨੇ ਮਾਰੀਉਪੋਲ ''ਚ ਯੂਕ੍ਰੇਨੀ ਫੌਜ ਦੇ ਆਖ਼ਰੀ ਮਜ਼ਬੂਤ ਗੜ੍ਹ ''ਤੇ ਕੀਤਾ ਹਮਲਾ
Saturday, Apr 23, 2022 - 07:30 PM (IST)
ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਇਕ ਸਲਾਹਕਾਰ ਨੇ ਕਿਹਾ ਕਿ ਰੂਸੀ ਫੌਜੀ ਬੰਦਰਗਾਹ ਸ਼ਹਿਰ ਮਾਰੀਉਪੋਲ 'ਚ ਇਕ ਸਟੀਲ ਪਲਾਂਟ 'ਤੇ ਹਮਲਾ ਕਰ ਰਹੇ ਹਨ ਜੋ ਯੂਕ੍ਰੇਨੀ ਫੌਜ ਦਾ ਆਖ਼ਰੀ ਗੜ੍ਹ ਹੈ। ਯੂਕ੍ਰੇਨ 'ਚ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਦੇ ਇਕ ਸਲਾਹਕਾਰ ਓਲੈਕਸੀਵ ਏਅਸਤੋਵਿਚ ਨੇ ਸ਼ਨੀਵਾਰ ਨੂੰ ਪ੍ਰੈੱਸ ਬ੍ਰੀਫਿੰਗ 'ਚ ਕਿਹਾ ਕਿ ਰੂਸੀ ਫੌਜੀਆਂ ਨੇ ਐਜੋਵਸਤਲ 'ਤੇ ਹਵਾਈ ਹਮਲੇ ਮੁੜ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਟਵਿੱਟਰ ਨੇ ਜਲਵਾਯੂ ਪਰਿਵਰਤਨ 'ਤੇ ਵਿਗਿਆਨ ਦਾ ਖੰਡਨ ਕਰਨ ਵਾਲੇ ਵਿਗਿਆਪਨਾਂ 'ਤੇ ਲਾਈ ਰੋਕ
ਉਨ੍ਹਾਂ ਕਿਹਾ ਕਿ ਦੁਸ਼ਮਣ ਐਜੋਵਸਤਲ ਇਲਾਕੇ 'ਚ ਮਾਰੀਉਪੋਲ ਦੇ ਰੱਖਿਅਕਾਂ ਦੇ ਵਿਰੋਧ ਨੂੰ ਪੂਰੀ ਤਰ੍ਹਾਂ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੁ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੱਸਿਆ ਸੀ ਕਿ ਐਜੋਵਸਤਲ ਨੂੰ ਛੱਡ ਕੇ ਪੂਰੇ ਮਾਰੀਉਪੋਲ ਨੂੰ ਰੂਸੀਆਂ ਨੇ ਮੁਕਤ ਕਰ ਲਿਆ ਹੈ।
ਇਹ ਵੀ ਪੜ੍ਹੋ : ਦੀਵਾਲੀ ਤੱਕ ਪੂਰਾ ਹੋ ਸਕਦਾ ਹੈ ਭਾਰਤ ਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤਾ, PM ਬੋਰਿਸ ਜਾਨਸਨ ਨੇ ਦਿੱਤੇ ਸੰਕੇਤ
ਹਾਲਾਂਕਿ, ਪੁਤਿਨ ਨੇ ਰੂਸੀ ਫੌਜ ਨੂੰ ਪਲਾਂਟ 'ਤੇ ਹਮਲਾ ਨਾ ਕਰਨ ਦਾ ਹੁਕਮ ਦਿੱਤਾ ਸੀ ਅਤੇ ਇਸ ਦੀ ਥਾਂ ਉਸ ਦਾ ਬਾਹਰੀ ਸੰਪਰਕ ਕੱਟਣ ਦਾ ਹੁਕਮ ਦਿੱਤਾ ਸੀ। ਯੂਕ੍ਰੇਨੀ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਉਨ੍ਹਾਂ ਦੇ ਕਰੀਬ 2,000 ਫੌਜੀ ਪਲਾਂਟ ਦੇ ਅੰਦਰ ਹਨ ਅਤੇ ਕਰੀਬ 1,000 ਲੋਕ ਪਲਾਂਟ ਦੀਆਂ ਭੂਮੀਗਤ ਸੁਰੰਗਾਂ 'ਚ ਸ਼ਰਨ ਲੈ ਰਹੇ ਹਨ। ਐਅਸਤੋਵਿਚ ਨੇ ਕਿਹਾ ਕਿ ਯੂਕ੍ਰੇਨੀ ਫੌਜੀ ਰੂਸੀਆਂ ਦਾ ਡੱਟ ਕੇ ਮੁਕਾਬਲਾ ਕਰ ਰਹੇ ਹਨ।
ਇਹ ਵੀ ਪੜ੍ਹੋ : ਅਗਲੇ ਹਫ਼ਤੇ ਕੀਵ 'ਚ ਆਪਣਾ ਦੂਤਘਰ ਮੁੜ ਖੋਲ੍ਹੇਗਾ ਬ੍ਰਿਟੇਨ : PM ਜਾਨਸਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ