ਰੂਸੀ ਅਦਾਲਤ ਨੇ ਨਵਲਨੀ ਦੀ ਸਜ਼ਾ ਖ਼ਿਲਾਫ਼ ਦੂਜੀ ਅਪੀਲ ਨੂੰ ਵੀ ਕੀਤਾ ਖਾਰਜ
Wednesday, Oct 19, 2022 - 12:01 PM (IST)
ਮਾਸਕੋ (ਭਾਸ਼ਾ)- ਰੂਸ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਜੇਲ੍ਹ ਵਿਚ ਬੰਦ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਦੀ 9 ਸਾਲ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਦੂਜੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ। 46 ਸਾਲਾ ਨਵਲਾਨੀ ਨੂੰ ਧੋਖਾਧੜੀ ਅਤੇ ਅਦਾਲਤ ਦੀ ਮਾਣਹਾਨੀ ਦੇ ਦੋਸ਼ਾਂ ਵਿਚ ਦੋਸ਼ੀ ਮੰਨਣ ਤੋਂ ਬਾਅਦ ਮਾਰਚ ਵਿਚ ਸਜ਼ਾ ਸੁਣਾਈ ਗਈ ਸੀ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਨਵਲਨੀ ਨੂੰ ਜਨਵਰੀ 2021 ਵਿੱਚ ਜਰਮਨੀ ਤੋਂ ਵਾਪਸ ਆਉਣ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਨਰਵ ਏਜੰਟ ਜ਼ਹਿਰ ਦਿੱਤੇ ਜਾਣ ਤੋਂ ਬਾਅਦ ਜਰਮਨੀ ਵਿੱਚ ਉਸ ਤੋਂ ਠੀਕ ਹੋ ਰਿਹਾ ਸੀ। ਨਵਲਨੀ ਨੇ ਕ੍ਰੇਮਲਿਨ 'ਤੇ ਖ਼ੁਦ ਨੂੰ ਜ਼ਹਿਰ ਦੇਣ ਦਾ ਦੋਸ਼ ਲਗਾਇਆ। ਹਾਲਾਂਕਿ ਰੂਸੀ ਅਧਿਕਾਰੀ ਇਸ ਦੋਸ਼ ਦਾ ਖੰਡਨ ਕਰਦੇ ਹਨ।