ਸੀਰੀਆ ''ਚ ਰੂਸੀ ਹਵਾਈ ਹਮਲਿਆਂ ''ਚ 16 ਲੋਕਾਂ ਦੀ ਮੌਤ

10/20/2017 11:52:15 AM

ਬੇਰੂਤ,ਬਿਊਰੋ— ਸੀਰੀਆ ਦੇ ਡੇਰ ਏਜੋਰ ਸੂਬੇ 'ਚ ਹਵਾਈ ਹਮਲਿਆਂ 'ਚ ਬੱਚਿਆਂ ਸਮੇਤ 16 ਨਾਗਰਿਕ ਮਾਰੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਹਵਾਈ ਹਮਲੇ ਰੂਸੀ ਜ਼ਹਾਜਾਂ ਨੇ ਕੀਤੇ ਹਨ। ਮਨੁੱਖੀ ਅਧਿਕਾਰ ਸੰਗਠਨ ਸੀਰੀਯਨ ਆਬਜਰਵੈਟੀ ਫਾਰ ਹਿਊਮਨ ਰਾਈਟਸ ਨੇ ਇਹ ਜਾਣਕਾਰੀ ਦਿੱਤੀ ਹੈ। ਸੰਗਠਨ ਅਨੁਸਾਰ,''ਅਬੂ ਕਮਾਲ ਸ਼ਹਿਰ ਦੇ ਕੋਲ ਫਰਾਤ ਨਦੀ ਨੂੰ ਪਾਰ ਕਰਨ ਵੇਲੇ ਨਾਗਰਿਕ ਮਾਰੇ ਗਏ।'' ਉਨ੍ਹਾਂ ਨੇ ਕਿਹਾ ਇਹ ਹਵਾਈ ਹਮਲੇ ਬੀਤੇ ਦਿਨ ਰੂਸੀ ਜ਼ਹਾਜਾਂ ਨੇ ਕੀਤੇ ਹੈ। ਇਸ ਪੂਰਬੀ ਸੂਬੇ 'ਤੇ ਇਸਲਾਮਿਕ ਸਟੇਟ ਦਾ ਕੰਟਰੋਲ ਹੈ। ਜ਼ਿਕਰਯੋਗ ਹੈ ਕਿ ਮਾਰਚ 2011 'ਚ ਸਰਕਾਰ ਦੇ ਖਿਲਾਫ ਸ਼ੁਰੂ ਹੋਏ ਵਿਦਰੋਹ 'ਚ ਹੁਣ ਤੱਕ 330000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।


Related News