ਫਲਾਈਟ ਲੇਟ ਹੋਣ ''ਤੇ ਅਭਿਨੇਤਰੀ ਕੱਢਣ ਲੱਗੀ ਗਾਲ੍ਹਾਂ, ਕਰਮਚਾਰੀਆਂ ਨੇ ਘਸੀਟ ਕੇ ਕੱਢਿਆ ਬਾਹਰ

10/31/2019 3:25:30 PM

ਮਾਸਕੋ— ਅਕਸਰ ਯਾਤਰਾ ਦੌਰਾਨ ਜਹਾਜ਼ ਲੇਟ ਹੋ ਜਾਂਦੇ ਹਨ, ਜਿਸ ਦੇ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਰੂਸ 'ਚ ਇਕ ਜਹਾਜ਼ ਲੇਟ ਹੋ ਜਾਣ ਕਾਰਨ ਮੰਨੀ ਹੋਈ ਅਭਿਨੇਤਰੀ ਇੰਨਾਂ ਗੁੱਸੇ ਹੋ ਗਈ ਕਿ ਉਸ ਨੇ ਨੇੜੇ ਬੈਠੇ ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਭਿਨੇਤਰੀ ਦੇ ਇਸ ਵਤੀਰੇ ਨੂੰ ਦੇਖਦੇ ਹੋਏ ਲੋਕਾਂ ਨੇ ਇਸ 'ਤੇ ਇਤਰਾਜ਼ ਜਤਾਇਆ। ਜਿਸ ਤੋਂ ਬਾਅਦ ਹੰਦਾਮਾ ਹੁੰਦਿਆਂ ਦੇਖ ਕੇ ਸੁਰੱਖਿਆ ਕਰਮਚਾਰੀਆਂ ਨੇ ਅਭਿਨੇਤਰੀ ਨੂੰ ਘਸੀਟ ਕੇ ਜਹਾਜ਼ ਤੋਂ ਬਾਹਰ ਕੱਢ ਦਿੱਤਾ।

PunjabKesari

ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਅਭਿਨੇਤਰੀ ਨੂੰ ਸੁਰੱਖਿਆ ਕਰਮਚਾਰੀ ਘਸੀਟ ਕੇ ਬਾਹਰ ਰਨਵੇਅ 'ਤੇ ਲਿਜਾ ਰਹੇ ਹਨ। ਅਭਿਨੇਤਰੀ ਵਲੋਂ ਗਾਲ੍ਹਾਂ ਕੱਢਣ ਤੋਂ ਬਾਅਦ ਲੋਕਾਂ ਦੀ ਸ਼ਿਕਾਇਤ 'ਤੇ ਸੁਰੱਖਿਆ ਕਰਮਚਾਰੀ ਆਉਂਦੇ ਹਨ ਤੇ ਅਭਿਨੇਤਰੀ ਨੂੰ ਉਸ ਦੀ ਸੀਟ ਤੋਂ ਖਿੱਚ ਕੇ ਬਾਹਰ ਕੱਢਦੇ ਹਨ ਤੇ ਇਸ ਤੋਂ ਬਾਅਦ ਇਕ ਹੋਰ ਮਹਿਲਾ ਸੁਰੱਖਿਆ ਕਰਮਚਾਰੀ ਆਉਂਦੀ ਹੈ ਤੇ ਉਹ ਅਭਿਨੇਤਰੀ ਨੂੰ ਧੱਕੇ ਮਾਰ ਕੇ ਬਾਹਰ ਕੱਢਦੀ ਹੈ।

PunjabKesari

ਮਾਸਕੋ ਏਅਰਪੋਰਟ ਦੀ ਘਟਨਾ
ਜਾਣਕਾਰੀ ਮੁਤਾਬਕ ਇਹ ਘਟਨਾ ਮਾਸਕੋ ਏਅਰਪੋਰਟ ਦੀ ਹੈ। ਅਭਿਨੇਤਰੀ ਦਾ ਨਾਂ ਲਿਡਿਯਾ ਵੈਲੇਜੇਵਾ ਹੈ। ਅਭਿਨੇਤਰੀ ਇਕ ਪਲੇਅ 'ਚ ਹਿੱਸਾ ਲੈਣ ਲਈ ਏਰੋਫਲੋਟ ਏਅਰਲਾਈਨ ਰਾਹੀਂ ਮਾਸਕੋ ਤੋਂ ਤੇਲ ਅਵੀਵ ਜਾ ਰਹੀ ਸੀ। ਪਰ ਜਹਾਜ਼ ਦੋ ਘੰਟੇ ਲੇਟ ਹੋ ਗਿਆ, ਜਿਸ ਦੇ ਬਾਅਦ ਅਭਿਨੇਤਰੀ ਨੇ ਗਲਤ ਵਤੀਰਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਭਿਨੇਤਰੀ ਨੂੰ ਧੱਕੇ ਮਾਰ ਕੇ ਜਹਾਜ਼ ਤੋਂ ਬਾਹਰ ਕਰ ਦਿੱਤਾ ਗਿਆ। ਰਿਪੋਰਟ ਦੇ ਮੁਤਾਬਕ ਜਹਾਜ਼ 'ਚ ਕੁਝ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਫਲਾਈਟ 'ਚ ਦੇਰੀ ਹੋਈ।

PunjabKesari


Baljit Singh

Content Editor

Related News