ਸਵੀਡਨ ਦੇ ਨਾਟੋ 'ਚ ਸ਼ਾਮਲ ਹੋਣ ਦੇ ਪ੍ਰਭਾਵਾਂ 'ਤੇ ਗੌਰ ਕਰੇਗਾ ਰੂਸ

05/19/2022 12:30:08 AM

ਮਾਸਕੋ-ਰੂਸ ਦਾ ਕਹਿਣਾ ਹੈ ਕਿ ਉਸ ਨੇ ਬੁੱਧਵਾਰ ਨੂੰ ਸਵੀਡਨ ਨੂੰ ਸਪੱਸ਼ਟ ਕੀਤਾ ਕਿ ਉਸ ਦੇ ਨਾਟੋ 'ਚ ਸ਼ਾਮਲ ਹੋਣ ਤੋਂ ਬਾਅਦ ਗਠਜੋੜ ਦੇਸ਼ 'ਚ ਫੌਜ ਦੀ ਤਾਇਨਾਤੀ ਕਿਸ ਤਰ੍ਹਾਂ ਨਾਲ ਕਰਦਾ ਹੈ, ਮਾਸਕੋ ਦਾ ਵਿਵਹਾਰ ਭਵਿੱਖ 'ਚ ਉਸ 'ਤੇ ਆਧਾਰਿਤ ਹੋਵੇਗਾ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਅਧਿਕਾਰੀਆਂ ਨੇ ਸਵੀਡਨ ਦੀ ਰਾਜਦੂਤ ਮਲੇਨਾ ਮਰਡ ਦੀ ਬੇਨਤੀ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਰੂਸ ਨੂੰ ਸਵੀਡਨ ਦੀ ਨਾਟੋ ਨਾਲ ਜੁੜੀਆਂ ਇੱਛਾਵਾਂ ਬਾਰੇ ਦੱਸਿਆ।

ਇਹ ਵੀ ਪੜ੍ਹੋ :- ਪਾਕਿ-ਚੀਨ ਤੋਂ ਰੱਖਿਆ ਲਈ ਭਾਰਤ ਅਗਲੇ ਮਹੀਨੇ ਤੱਕ S-400 ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰ ਸਕਦੈ : ਪੈਂਟਾਗਨ

ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਸ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ 'ਰਾਸ਼ਟਰੀ ਸੁਰੱਖਿਆ ਯਕੀਨੀ ਕਰਨ ਦੇ ਤਰੀਕੇ ਦੀ ਚੋਣ ਕਰਨਾ ਹਰੇਕ ਰਾਸ਼ਟਰ ਦਾ ਪ੍ਰਭੂਸੱਤਾ ਦਾ ਅਧਿਕਾਰ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਦੂਜੇ ਦੇਸ਼ਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਨਹੀਂ ਕਰਨਾ ਚਾਹੀਦਾ। ਮੰਤਰਾਲਾ ਨੇ ਕਿਹਾ ਕਿ ਮਾਸਕੋ ਦੀ ਪ੍ਰਤੀਕਿਰਿਆ ਇਸ 'ਤੇ ਨਿਰਭਰ ਕਰੇਗੀ ਕਿ ਸਵੀਡਨ 'ਚ ਨਾਟੋ ਹਥਿਆਰਾਂ ਦੀ ਤਾਇਨਾਤੀ ਕਿਸ ਤਰ੍ਹਾਂ ਕਰਦਾ ਹੈ।

ਇਹ ਵੀ ਪੜ੍ਹੋ :-KKR vs LSG : ਲਖਨਊ ਨੇ ਰੋਮਾਂਚਕ ਮੈਚ 'ਚ ਕੋਲਕਾਤਾ ਨੂੰ 2 ਦੌੜਾਂ ਨਾਲ ਹਰਾਇਆ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News