ਰੂਸ ਨੇ ਯੂਕ੍ਰੇਨ ਤਣਾਅ ਦਰਮਿਆਨ ਆਪਣਾ ਰੁਖ਼ ਕੀਤਾ ਸਖਤ
Saturday, Jan 22, 2022 - 06:52 PM (IST)
ਮਾਸਕੋ-ਯੂਕ੍ਰੇਨ ਦੀ ਸਰਹੱਦ 'ਤੇ ਹਜ਼ਾਰਾਂ ਫੌਜੀ ਤਾਇਨਾਤ ਕਰ ਚੁੱਕੇ ਰੂਸ ਨੇ ਸ਼ੀਤ ਯੁੱਧ ਤੋਂ ਬਾਅਦ ਤੋਂ ਆਪਣੇ ਅਤੇ ਪੱਛਮੀ ਸ਼ਕਤੀਆਂ ਦਰਮਿਆਨ ਸਭ ਤੋਂ ਗੰਭੀਰ ਸੁਰੱਖਿਆ ਸੰਕਟ ਦੇ ਮੱਧ ਆਪਣੇ ਅਗਲੇ ਕਦਮ ਨੂੰ ਲੈ ਕੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਦੁੱਚਿਤੀ 'ਚ ਪਾ ਦਿੱਤਾ ਹੈ। ਯੂਕ੍ਰੇਨ 'ਤੇ ਹਮਲੇ ਦੇ ਖ਼ਦਸ਼ੇ ਦਰਮਿਆਨ ਰੂਸ ਨੇ ਇਸ ਖੇਤਰ 'ਚ ਹੋਰ ਫੌਜੀ ਅਭਿਆਸ ਕਰਨ ਦਾ ਐਲਾਨ ਕਰ ਆਪਣਾ ਰੁਖ਼ ਸਖ਼ਤ ਕਰ ਲਿਆ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਦਰਮਿਆਨ ਅਮਰੀਕਾ ਤੇ ਰੂਸ ਦੇ ਵਿਦੇਸ਼ ਮੰਤਰੀਆਂ ਨੇ ਕੀਤੀ ਗੱਲਬਾਤ
ਉਸ ਨੇ ਕੈਰੀਬੀਆਈ ਖੇਤਰ 'ਚ ਫੌਜੀ ਤਾਇਨਾਤੀ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਹੈ ਅਤੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਪੱਛਮੀ ਸ਼ਕਤੀਆਂ ਦੇ ਵਿਰੋਧੀ ਨੇਤਾਵਾਂ ਨਾਲ ਸੰਪਰਕ ਕੀਤਾ ਹੈ। ਫੌਜ ਜ਼ੋਰ ਸ਼ੀਤ ਯੁੱਧ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ। ਅਮਰੀਕਾ ਨਾਲ ਗੱਲਬਾਤ ਦੌਰਾਨ ਰੂਸ ਨੇ ਇਸ ਗੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ ਕਿ ਨਾਟੋ ਯੂਕ੍ਰੇਨ ਜਾਂ ਸੋਵੀਅਤ ਯੂਨੀਅਨ ਦਾ ਹਿੱਸਾ ਰਹੇ ਕਿਸੇ ਵੀ ਹੋਰ ਦੇਸ਼ ਨੂੰ ਆਪਣਾ ਹਿੱਸਾ ਨਹੀਂ ਬਣਾਏਗਾ ਅਤੇ ਉਥੇ ਹਥਿਆਰ ਤਾਇਨਾਤ ਨਹੀਂ ਕਰੇਗਾ।
ਇਹ ਵੀ ਪੜ੍ਹੋ : ਬਾਈਡੇਨ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਨੀਤੀਗਤ ਬਦਲਾਵਾਂ ਦਾ ਕੀਤਾ ਐਲਾਨ
ਉਹ ਇਹ ਵੀ ਚਾਹੁੰਦਾ ਹੈ ਕਿ ਨਾਟੋ ਮੱਧ ਅਤੇ ਪੂਰਬ ਯੂਰਪ ਦੇ ਉਨ੍ਹਾਂ ਦੇਸ਼ਾਂ ਤੋਂ ਆਪਣੇ ਫੌਜੀ ਬਲ ਨੂੰ ਵਾਪਸ ਬੁਲਾਏ ਜੋ 1990 ਦੇ ਦਹਾਕੇ 'ਚ ਉਸ ਨਾਲ ਜੁੜੇ ਸਨ। ਪੁਤਿਨ ਨੇ ਯੂਕ੍ਰੇਨ ਅਤੇ ਹੋਰ ਦੇਸ਼ਾਂ 'ਚ ਨਾਟੋ ਦੇ ਹਥਿਆਰਾਂ ਦੀ ਤਾਇਨਾਤੀ ਨੂੰ ਰੂਸ ਲਈ 'ਖਤਰੇ ਦੀ ਘੰਟੀ' ਕਰਾਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਰੂਸ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਅਨਿਰਧਾਰਿਤ 'ਫੌਜੀ ਤਕਨੀਕੀ ਉਪਾਵਾਂ' ਦਾ ਹੁਕਮ ਦੇਣਗੇ।
ਇਹ ਵੀ ਪੜ੍ਹੋ : ਹੁਣ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ : WHO
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।