ਇਸ ਦੇਸ਼ ਨੇ ਤਿਆਰ ਕੀਤਾ ਅਜਿਹਾ ਪੈਰਾਸ਼ੂਟ, ਕੁੱਤੇ ਵੀ ਹੈਲੀਕਾਪਟਰ ਤੋਂ ਮਾਰਣਗੇ ਛਾਲ
Saturday, Jul 10, 2021 - 10:44 PM (IST)
ਮਾਸਕੋ - ਕਈ ਦੇਸ਼ਾਂ ਦੀ ਏਅਰਫੋਰਸ ਫੌਜ ਜਹਾਜ਼ ਜਾਂ ਹੈਲੀਕਾਪਟਰ ਤੋਂ ਐਮਰਜੈਂਸੀ ਸੇਵਾਵਾਂ ਲਈ ਨਵੇਂ-ਨਵੇਂ ਤਰੀਕੇ ਈਜਾਦ ਕਰਦੀ ਰਹਿੰਦੀ ਹੈ। ਇਸ ਕ੍ਰਮ ਵਿੱਚ ਰੂਸ ਦੀ ਫੌਜ ਨੇ ਇੱਕ ਅਜਿਹਾ ਪੈਰਾਸ਼ੂਟ ਲਾਂਚ ਕੀਤਾ ਹੈ ਜਿਸ ਨੂੰ ਪਾ ਕੇ ਕੁੱਤੇ ਵੀ ਹੈਲੀਕਾਪਟਰ ਤੋਂ ਛਾਲ ਮਾਰਣਗੇ।
ਦਰਅਸਲ, ਮਾਸਕੋ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਰੂਸ ਦੀ ਇੱਕ ਸਰਕਾਰੀ ਏਜੰਸੀ ਦੇ ਇੱਕ ਸਾਥੀ ਕੰਪਨੀ ਟੈਕਨੋਡਿਨਾਮਿਕਾ ਨੇ ਇਸ ਪੈਰਾਸ਼ੂਟ ਨੂੰ ਵਿਕਸਿਤ ਕੀਤਾ ਹੈ। ਇਸ ਪੈਰਾਸ਼ੂਟ ਦੇ ਜ਼ਰੀਏ ਫੌਜ ਜਾਂ ਹੋਰ ਏਜੰਸੀਆਂ ਵਿੱਚ ਕੰਮ ਕਰ ਰਹੇ ਕੁੱਤਿਆਂ ਨੂੰ ਫੌਜੀਆਂ ਦੀ ਤਰ੍ਹਾਂ ਅਜਿਹੇ ਇਲਾਕਿਆਂ ਵਿੱਚ ਉਤਾਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਜਹਾਜ਼ ਜਾਂ ਹੈਲੀਕਾਪਟਰ ਨੂੰ ਉਤਾਰਣ ਦਾ ਕੋਈ ਬਦਲ ਨਹੀਂ ਹੁੰਦਾ ਹੈ।
ਰਿਪੋਰਟ ਵਿੱਚ ਇੱਕ ਵੀਡੀਓ ਨੂੰ ਵੀ ਵਿਖਾਇਆ ਗਿਆ ਹੈ ਜਿਸ ਵਿੱਚ ਇਹ ਵਖਾਇਆ ਗਿਆ ਕਿ ਕਿਵੇਂ ਇਸ ਦਾ ਪ੍ਰੀਖਣ ਕੀਤਾ ਗਿਆ ਹੈ। ਵੀਡੀਓ ਵਿੱਚ ਇੱਕ ਜਰਮਨ ਸ਼ੈਫਰਡ ਨੂੰ 13 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡਦੇ ਹੋਏ ਇੱਕ ਜਹਾਜ਼ ਤੋਂ ਗੋਤਾ ਲਗਾਉਂਦੇ ਹੋਏ ਵਿਖਾਇਆ ਗਿਆ ਹੈ। ਹਾਲਾਂਕਿ ਇਸ ਵਿੱਚ ਕੁੱਤੇ ਦੇ ਨਾਲ ਇੱਕ ਅਧਿਕਾਰੀ ਨੂੰ ਵੀ ਵਿਖਾਇਆ ਗਿਆ ਹੈ।
ਟੈਕਨੋਡਿਨਾਮਿਕਾ ਕੰਪਨੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੁੱਤਾ ਫੌਜੀ ਕੰਮਾਂ ਵਿੱਚ ਸ਼ਾਮਲ ਹੁੰਦਾ ਹੈ ਪਰ ਕਈ ਵਾਰ ਘਟਨਾ ਥਾਂ ਤੱਕ ਪੈਦਲ ਪੁੱਜਣ ਵਿੱਚ ਕਾਫ਼ੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਜਾਂ ਫਿਰ ਉਸ ਜਗ੍ਹਾ ਹੈਲੀਕਾਪਟਰ ਤੋਂ ਉਤਰਨਾ ਅਸੰਭਵ ਹੁੰਦਾ ਹੈ।
ਫਿਲਹਾਲ ਲੈਂਡਿੰਗ ਤੋਂ ਬਾਅਦ ਪ੍ਰੀਖਣ ਦਾ ਨਤੀਜਾ ਸਕਾਰਾਤਮਕ ਰਿਹਾ ਹੈ। ਟੈਸਟ ਪੈਰਾਸ਼ੂਟਿਸਟ ਆਂਦਰੇਈ ਤੋਰੋਪਕੋਵ ਨੇ ਕਿਹਾ ਕਿ ਸ਼ੁਰੂ ਵਿੱਚ ਪਲੇਨ ਦਾ ਦਰਵਾਜ਼ਾ ਖੋਲ੍ਹਣ 'ਤੇ ਕੁੱਤਿਆਂ ਨੂੰ ਥੋੜ੍ਹਾ ਤਣਾਅ ਹੁੰਦਾ ਹੈ ਪਰ ਬਾਅਦ ਵਿੱਚ ਉਹ ਐਡਜਸਟ ਹੋ ਜਾਂਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।