ਵੱਡੀ ਖ਼ਬਰ ; ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਤੇਲ ਮੰਤਰੀ ਨੇ ਦਿੱਤਾ ਅਸਤੀਫ਼ਾ

Tuesday, Oct 06, 2026 - 01:48 PM (IST)

ਵੱਡੀ ਖ਼ਬਰ ; ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਤੇਲ ਮੰਤਰੀ ਨੇ ਦਿੱਤਾ ਅਸਤੀਫ਼ਾ

ਇੰਟਰਨੈਸ਼ਨਲ ਡੈਸਕ- ਇਰਾਨ ਤੇ ਅਮਰੀਕਾ ਵਿਚਾਲੇ ਜਾਰੀ ਜੰਗ ਕਾਰਨ ਪੂਰੀ ਦੁਨੀਆ ਤੇਲ-ਗੈਸ ਦੀ ਕਿੱਲਤ ਨਾਲ ਜੂਝ ਰਹੀ ਹੈ। ਤੇਲ ਨਿਰਯਾਤ 'ਤੇ ਅਮਰੀਕਾ ਵੱਲੋਂ ਲਗਾਈ ਗਈ ਸਖ਼ਤ ਆਰਥਿਕ ਪਾਬੰਦੀਆਂ ਅਤੇ ਵਧਦੇ ਵਿੱਤੀ ਦਬਾਅ ਵਿਚਾਲੇ ਇਰਾਨ ਦੇ ਤੇਲ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਦੇਸ਼ ਦੀ ਰਾਸ਼ਟਰੀ ਤੇਲ ਕੰਪਨੀ ਦੇ ਸਿਖ਼ਰਲੇ ਕਾਰਜਕਾਰੀ ਅਧਿਕਾਰੀ ਨੂੰ ਨਵਾਂ ਤੇਲ ਮੰਤਰੀ ਨਿਯੁਕਤ ਕੀਤਾ ਹੈ।

ਇਰਾਨੀ ਤੇਲ ਮੰਤਰੀ ਮੋਹਸਿਨ ਪਾਕਨਿਜਾਦ ਨੇ ਦੇਸ਼ ਦੇ ਤੇਲ ਖੇਤਰ 'ਤੇ ਅਮਰੀਕੀ ਪਾਬੰਦੀਆਂ ਕਾਰਨ ਪੈਦਾ ਹੋਏ ਆਰਥਿਕ ਸੰਕਟ ਅਤੇ ਤੇਲ ਵੇਚਣ ਵਿੱਚ ਆ ਰਹੀਆਂ ਭਾਰੀ ਮੁਸ਼ਕਲਾਂ ਦੇ ਚਲਦਿਆਂ ਆਪਣਾ ਅਸਤੀਫ਼ਾ ਸੌਂਪਿਆ ਹੈ। ਇਸ ਸਥਿਤੀ ਨੂੰ ਸੰਭਾਲਣ ਲਈ ਇਰਾਨੀ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਅਨ ਨੇ ਮੋਹਸਿਨ ਦਾ ਅਸਤੀਫ਼ਾ ਸਵੀਕਾਰ ਕਰ ਕੇ ਤੇਲ ਉਦਯੋਗ ਦੇ ਅਨੁਭਵੀ ਅਤੇ ਸਿਖ਼ਰਲੇ ਤੇਲ ਮੈਨੇਜਰ ਹਾਮਿਦ ਬੋਵਾਰਡ ਨੂੰ ਮੰਤਰਾਲੇ ਦੀ ਕਮਾਨ ਸੌਂਪੀ ਹੈ, ਤਾਂ ਜੋ ਪਾਬੰਦੀਆਂ ਦੇ ਬਾਵਜੂਦ ਗੁਪਤ ਰਸਤਿਆਂ ਰਾਹੀਂ ਤੇਲ ਨਿਰਯਾਤ ਨੂੰ ਜਾਰੀ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ- ਦੁਨੀਆ 'ਤੇ ਇਕ ਹੋਰ ਪਲੇਗ ਦਾ ਖ਼ਤਰਾ ! ਲੈਬ ਟੈਕਨੀਸ਼ੀਅਨ ਦੀ ਮੌਤ ਮਗਰੋਂ ਸੈਂਕੜੇ ਲੋਕ Quarantine

ਜ਼ਿਕਰਯੋਗ ਹੈ ਕਿ ਅਮਰੀਕੀ ਪ੍ਰਸ਼ਾਸਨ ਦੁਆਰਾ ਇਰਾਨੀ ਤੇਲ ਦੀ ਖਰੀਦੋ-ਫਰੋਖਤ ਕਰਨ ਵਾਲੇ ਟੈਂਕਰਾਂ ਅਤੇ ਅੰਤਰਰਾਸ਼ਟਰੀ ਕੰਪਨੀਆਂ 'ਤੇ ਸ਼ਿਕੰਜਾ ਕੱਸਣ ਤੋਂ ਬਾਅਦ ਇਰਾਨ ਦਾ ਕੱਚੇ ਤੇਲ ਦਾ ਨਿਰਯਾਤ ਕਾਫ਼ੀ ਘਟ ਗਿਆ ਹੈ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਾ ਹੈ। ਨਵੇਂ ਤੇਲ ਮੰਤਰੀ ਦੀ ਨਿਯੁਕਤੀ ਨਾਲ ਇਰਾਨੀ ਸਰਕਾਰ ਊਰਜਾ ਖੇਤਰ 'ਚ ਨਵੀਂ ਰਣਨੀਤੀ ਅਪਣਾਉਣ ਅਤੇ ਅਮਰੀਕੀ ਪਾਬੰਦੀਆਂ ਨੂੰ ਚਕਮਾ ਦੇ ਕੇ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀ ਸਪਲਾਈ ਬਣਾਏ ਰੱਖਣ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਦੇਸ਼ ਦੀ ਅਰਥਵਿਵਸਥਾ ਨੂੰ ਢਹਿ-ਢੇਰੀ ਹੋਣ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ- ਅਮਰੀਕਾ 'ਚ Measles ਨੇ ਢਾਹਿਆ ਕਹਿਰ ! New York 'ਚ ਐਮਰਜੈਂਸੀ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News