PM ਮੋਦੀ ਖ਼ਤਮ ਕਰਵਾਉਣਗੇ ਰੂਸ-ਯੂਕ੍ਰੇਨ ਦੀ ਜੰਗ ! ਪੁਤਿਨ ਮਗਰੋਂ ਯੂਕ੍ਰੇਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

Saturday, Oct 03, 2026 - 02:49 PM (IST)

PM ਮੋਦੀ ਖ਼ਤਮ ਕਰਵਾਉਣਗੇ ਰੂਸ-ਯੂਕ੍ਰੇਨ ਦੀ ਜੰਗ ! ਪੁਤਿਨ ਮਗਰੋਂ ਯੂਕ੍ਰੇਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਰੂਸ ਤੇ ਯੂਕ੍ਰੇਨ ਵਿਚਾਲੇ ਪਿਛਲੇ 4 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲਦੀ ਆ ਰਹੀ ਜੰਗ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਦੌਰਾਨ ਇਸ ਜੰਗ ਨੂੰ ਖ਼ਤਮ ਕਰਨ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਦੀ ਰੂਸ ਤੇ ਯੂਕ੍ਰੇਨ ਦੋਵਾਂ ਨੇ ਤਾਰੀਫ਼ ਕੀਤੀ ਹੈ। 

ਯੂਕ੍ਰੇਨ ਨੇ ਖੁਲਾਸਾ ਕੀਤਾ ਹੈ ਕਿ ਰੂਸ-ਯੂਕ੍ਰੇਨ ਜੰਗ ਨੂੰ ਖ਼ਤਮ ਕਰਨ ਲਈ ਅੰਤਰਰਾਸ਼ਟਰੀ ਪੱਧਰ 'ਤੇ ਆਏ ਪ੍ਰਸਤਾਵਾਂ 'ਚੋਂ ਭਾਰਤ ਦਾ ਪ੍ਰਸਤਾਵ ਸਭ ਤੋਂ ਅਹਿਮ ਹੈ। ਇਹ ਬਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ਾਂਤੀ ਕੋਸ਼ਿਸ਼ਾਂ ਦੀ ਜਨਤਕ ਤੌਰ 'ਤੇ ਤਾਰੀਫ਼ ਕਰਨ ਤੋਂ ਬਾਅਦ ਆਇਆ ਹੈ।

ਕੀਵ 'ਚ ਗੱਲਬਾਤ ਕਰਦਿਆਂ ਯੂਕ੍ਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਨੇ ਦੱਸਿਆ ਕਿ ਉਨ੍ਹਾਂ ਕੋਲ ਜੰਗਬੰਦੀ ਲਈ 4 ਵੱਖ-ਵੱਖ ਪ੍ਰਸਤਾਵ ਆਏ ਹਨ, ਜਿਨ੍ਹਾਂ 'ਚੋਂ ਭਾਰਤ ਦਾ ਪ੍ਰਸਤਾਵ ਸਭ ਤੋਂ ਵਿਆਪਕ ਹੈ। ਪਹਿਲੀ ਵਾਰ ਭਾਰਤ ਨੇ ਖੁੱਲ੍ਹ ਕੇ ਇਸ ਵਿਵਾਦ ਨੂੰ ਸੁਲਝਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਕੇਤ ਦਿੱਤਾ ਹੈ। ਯੂਕ੍ਰੇਨ ਨੇ ਸਪੱਸ਼ਟ ਕੀਤਾ ਕਿ ਉਹ ਊਰਜਾ ਖੇਤਰ ਅਤੇ ਬਲੈਕ ਸੀ 'ਚ ਜੰਗਬੰਦੀ ਲਈ ਤਿਆਰ ਹੈ, ਤਾਂ ਜੋ ਅਨਾਜ ਦੀ ਬਰਾਮਦ ਮੁੜ ਸ਼ੁਰੂ ਹੋ ਸਕੇ।

ਇਹ ਵੀ ਪੜ੍ਹੋ- ਕੈਪਟਨ ਸਮਿਤ ਮਛਾਰ 'ਤੇ ਹਮਲਾ ਕਰਨ ਵਾਲੇ ਪਾਇਲਟ ਦੀ ਹੋਈ ਪਛਾਣ ! ਪਹਿਲਾਂ ਵੀ ਲੱਗ ਚੁੱਕੈ Ban

ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਉਹ ਲਗਾਤਾਰ ਜੰਗ ਨੂੰ ਖ਼ਤਮ ਕਰਨ ਦਾ ਮੁੱਦਾ ਚੁੱਕਦੇ ਆ ਰਹੇ ਹਨ ਅਤੇ ਉਨ੍ਹਾਂ ਕੋਲ ਦੋਵਾਂ ਪੱਖਾਂ ਲਈ ਸਵੀਕਾਰਯੋਗ ਹੱਲ ਲੱਭਣ ਦੇ ਬਹੁਤ ਵਧੀਆ ਤਰੀਕੇ ਹਨ। ਪੁਤਿਨ ਨੇ ਕਿਹਾ ਕਿ ਇਸ ਮੁੱਦੇ 'ਤੇ ਭਾਰਤ ਇੱਕ ਨਿਰਪੱਖ ਰੁਖ਼ ਅਪਣਾ ਰਿਹਾ ਹੈ ਅਤੇ ਰੂਸ ਸ਼ਾਂਤੀਪੂਰਨ ਤਰੀਕੇ ਨਾਲ ਜੰਗ ਨੂੰ ਜਲਦੀ ਖ਼ਤਮ ਕਰਨ ਦੀਆਂ ਪ੍ਰਧਾਨ ਮੰਤਰੀ ਮੋਦੀ ਦੀਆਂ ਕੋਸ਼ਿਸ਼ਾਂ ਲਈ ਧੰਨਵਾਦੀ ਹੈ।

ਜ਼ਿਕਰਯੋਗ ਹੈ ਕਿ 31 ਅਗਸਤ 2026 ਨੂੰ ਬਿਸ਼ਕੇਕ 'ਚ ਐੱਸ.ਸੀ.ਓ. (SCO) ਸੰਮੇਲਨ ਦੌਰਾਨ PM ਮੋਦੀ ਨੇ ਪੁਤਿਨ ਨੂੰ ਜੰਗ ਖ਼ਤਮ ਕਰਨ ਵੱਲ ਵਧਣ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਇਹ ਯੁੱਗ ਜੰਗ ਦਾ ਨਹੀਂ। ਗੋਲੀਆਂ ਤੇ ਬੰਬਾਂ ਦੇ ਸਾਏ ਹੇਠ ਸ਼ਾਂਤੀ ਵਾਰਤਾ ਕਦੇ ਸਫ਼ਲ ਨਹੀਂ ਹੋ ਸਕਦੀ। ਇਸ ਲਈ ਹੁਣ ਇਸ ਜੰਗ ਦਾ ਖ਼ਾਤਮਾ ਕੀਤਾ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ, ਖ਼ਤਮ ਹੋਵੇਗੀ ਜੰਗ ! ਟਰੰਪ ਨੇ ਦਿੱਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News