ਯੂਕ੍ਰੇਨ ’ਤੇ ਰੂਸ ਦਾ ਹਵਾਈ ਹਮਲਾ, 19 ਦੀ ਮੌਤ ਅਤੇ 60 ਤੋਂ ਵੱਧ ਜ਼ਖਮੀ
Thursday, Oct 08, 2026 - 04:11 PM (IST)
ਕੀਵ, (ਏਜੰਸੀ)- ਰੂਸ ਨੇ ਬੁੱਧਵਾਰ ਤੜਕੇ ਯੂਕ੍ਰੇਨ ਦੀ ਰਾਜਧਾਨੀ ਕੀਵ ਸਮੇਤ ਕਰੀਬ ਇਕ ਦਰਜਨ ਇਲਾਕਿਆਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਵੱਡੇ ਪੱਧਰ ’ਤੇ ਹਮਲਾ ਕੀਤਾ। ਯੂਕ੍ਰੇਨੀ ਅਧਿਕਾਰੀਆਂ ਅਨੁਸਾਰ ਹਮਲਿਆਂ ਵਿਚ 4 ਬੱਚਿਆਂ ਸਮੇਤ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ, ਜਦਕਿ 60 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਕਈ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਯੂਕ੍ਰੇਨ ਨੂੰ ਰੂਸ ਦੇ ਇਸ ਵੱਡੇ ਹਮਲੇ ਦਾ ਖਦਸ਼ਾ ਪਹਿਲਾਂ ਤੋਂ ਸੀ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਖੁਫੀਆ ਏਜੰਸੀਆਂ ਨੂੰ ਰੂਸ ਵੱਲੋਂ ਵੱਡੇ ਹਮਲੇ ਦੀ ਤਿਆਰੀ ਦੇ ਸੰਕੇਤ ਮਿਲੇ ਹਨ। ਇਸ ਦੇ ਬਾਵਜੂਦ ਯੂਕ੍ਰੇਨ ਹਮਲੇ ਨੂੰ ਪੂਰੀ ਤਰ੍ਹਾਂ ਰੋਕ ਨਹੀਂ ਸਕਿਆ।
ਉੱਤਰੀ ਚੇਰਨੀਹੀਵ ਇਲਾਕੇ ਦੇ ਪ੍ਰਿਲੁਕੀ ਸ਼ਹਿਰ ਵਿਚ ਰੂਸੀ ਹਮਲੇ ਵਿਚ ਇਕ ਅਪਾਰਟਮੈਂਟ ਇਮਾਰਤ ਤਬਾਹ ਹੋ ਗਈ। ਗ੍ਰਹਿ ਮੰਤਰੀ ਇਹੋਰ ਵਿਹੀਵਸਕੀ ਦੇ ਮੁਤਾਬਕ ਘਟਨਾ ਵਿਚ 13 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿਚ 4 ਬੱਚੇ ਸ਼ਾਮਲ ਹਨ। 50 ਲੋਕ ਜ਼ਖਮੀ ਦੱਸੇ ਗਏ ਹਨ। ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਰਾਜਧਾਨੀ ਕੀਵ ਸਮੇਤ 3 ਹੋਰ ਸ਼ਹਿਰਾਂ ਵਿਚ ਵੀ ਲੋਕਾਂ ਦੀ ਮੌਤ ਹੋਈ ਹੈ। ਪੋਲਤਾਵਾ ਖੇਤਰ ਦੇ ਕ੍ਰੇਮੇਨਚੁਕ ਵਿਚ 2 ਲੋਕਾਂ ਦੀ ਮੌਤ ਅਤੇ 7 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਬਚਾਅ ਮੁਹਿੰਮ ਜਾਰੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
