''ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਨਾਲ ਸੰਪਰਕ ''ਚ ਭਾਰਤ..!'', ਜੈਸ਼ੰਕਰ ਨੇ ਸਪੱਸ਼ਟ ਕੀਤੀ ਭੂਮਿਕਾ

Wednesday, Oct 07, 2026 - 03:17 PM (IST)

''ਰੂਸ-ਯੂਕ੍ਰੇਨ ਦੀ ਜੰਗ ਖ਼ਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਨਾਲ ਸੰਪਰਕ ''ਚ ਭਾਰਤ..!'', ਜੈਸ਼ੰਕਰ ਨੇ ਸਪੱਸ਼ਟ ਕੀਤੀ ਭੂਮਿਕਾ

ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਾਲੇ ਪਿਛਲੇ ਕਰੀਬ 5 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਸ਼ਾਂਤੀਪੂਰਨ ਢੰਗ ਨਾਲ ਖ਼ਤਮ ਕਰਨ ਲਈ ਭਾਰਤ ਨੇ ਆਪਣੀ ਭੂਮਿਕਾ ਸਾਫ਼ ਕਰ ਦਿੱਤੀ ਹੈ। 'ਮਿਊਨਿਖ ਸੁਰੱਖਿਆ ਸੰਮੇਲਨ' ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਕਿ ਭਾਰਤ ਰੂਸ-ਯੂਕ੍ਰੇਨ ਦੀ ਜੰਗ ਰੁਕਵਾਉਣ ਲਈ ਸਿਰਫ਼ ਸਲਾਹਾਂ ਦੇਣ ਨਾਲੋਂ ਕਿਤੇ ਵੱਧ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਮਾਸਕੋ ਅਤੇ ਕੀਵ ਦੋਵਾਂ ਦੇ ਸੰਪਰਕ ਵਿੱਚ ਹੈ ਅਤੇ ਜੰਗਬੰਦੀ ਲਈ ਠੋਸ ਕਦਮਾਂ 'ਤੇ ਚਰਚਾ ਕਰ ਰਿਹਾ ਹੈ। ਇਸ ਦੌਰਾਨ ਯੂਕ੍ਰੇਨ ਦੇ ਵਿਦੇਸ਼ ਮੰਤਰੀ ਅੰਦਰੀ ਸਿਬੀਹਾ ਨੇ ਪੁਸ਼ਟੀ ਕੀਤੀ ਹੈ ਕਿ ਕੀਵ ਕੋਲ ਜੰਗਬੰਦੀ ਲਈ 4 ਵੱਖ-ਵੱਖ ਪ੍ਰਸਤਾਵ ਆਏ ਹਨ, ਜਿਨ੍ਹਾਂ ਵਿੱਚੋਂ ਭਾਰਤ ਦਾ ਪ੍ਰਸਤਾਵ ਸਭ ਤੋਂ ਵਿਆਪਕ ਹੈ। 

ਭਾਰਤ ਵੱਲੋਂ ਭੇਜੇ ਗਏ ਇਸ ਸ਼ਾਂਤੀ ਪ੍ਰਸਤਾਵ 'ਚ ਕਾਲੇ ਸਾਗਰ ਰਾਹੀਂ ਜਹਾਜ਼ਾਂ ਦੀ ਆਵਾਜਾਈ, ਅਨਾਜ ਅਤੇ ਊਰਜਾ ਨਿਰਯਾਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ, ਦੋਵਾਂ ਦੇਸ਼ਾਂ ਵੱਲੋਂ ਊਰਜਾ ਠਿਕਾਣਿਆਂ 'ਤੇ ਹਮਲੇ ਰੋਕਣਾ ਵਰਗੇ ਮੁੱਦੇ ਸ਼ਾਮਲ ਹਨ। ਯੂਕ੍ਰੇਨੀ ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਊਰਜਾ ਅਤੇ ਕਾਲੇ ਸਾਗਰ ਦੋਵਾਂ ਪਾਸੇ ਹਮਲਿਆਂ ਨੂੰ ਰੋਕਣ ਦੇ ਪੱਖ 'ਚ ਹਨ, ਜਿਸ 'ਚ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ 'ਤੇ ਹਮਲਿਆਂ 'ਤੇ ਪੂਰੀ ਤਰ੍ਹਾਂ ਰੋਕ ਸ਼ਾਮਲ ਹੋਵੇਗੀ। 

ਇਹ ਵੀ ਪੜ੍ਹੋ- ਮੱਛੀਆਂ ਫੜਨ ਵਾਲੇ 'ਜਾਲ' ਨਾਲ ਡਰੋਨ ਫੜੇਗਾ ਪਾਕਿਸਤਾਨ ! ਕਈ ਮੀਟਰ ਦੀ ਉਚਾਈ 'ਤੇ ਕੀਤੇ ਫਿੱਟ

ਜ਼ੈਲੇਂਸਕੀ ਨੇ ਜੈਸ਼ੰਕਰ ਨਾਲ ਮੁਲਾਕਾਤ ਤੋਂ ਬਾਅਦ ਇਸ ਜੰਗ ਨੂੰ ਖ਼ਤਮ ਕਰਨ ਲਈ ਭਾਰਤ ਦੇ ਯਤਨਾਂ ਲਈ ਧੰਨਵਾਦ ਕੀਤਾ, ਜਦਕਿ 'ਵਾਲਦਾਈ ਡਿਸਕਸ਼ਨ ਕਲੱਬ' 'ਚ ਬੋਲਦਿਆਂ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੁੱਖ ਨਿਰਪੱਖ ਹੈ ਅਤੇ ਉਨ੍ਹਾਂ ਕੋਲ ਦੋਵਾਂ ਧਿਰਾਂ ਲਈ ਹੱਲ ਕੱਢਣ ਦੇ 'ਬਹੁਤ ਵਧੀਆ ਵਿਚਾਰ' ਹਨ।

ਜ਼ਿਕਰਯੋਗ ਹੈ ਕਿ ਅਗਸਤ 2026 'ਚ ਕਿਰਗਿਸਤਾਨ 'ਚ ਹੋਏ ਐੱਸ.ਸੀ.ਓ. ਸੰਮੇਲਨ ਦੌਰਾਨ PM ਮੋਦੀ ਨੇ ਪੁਤਿਨ ਨੂੰ ਕਿਹਾ ਸੀ ਕਿ ਇਨਸਾਨੀਅਤ ਦੀ ਰੱਖਿਆ ਲਈ ਕਦੇ ਨਾ ਖਤਮ ਹੋਣ ਵਾਲੀ ਜੰਗ ਤੋਂ ਜੰਗ ਖ਼ਤਮ ਕਰਨ ਵੱਲ ਵਧਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਮੋਦੀ ਨੇ ਮਾਸਕੋ 'ਚ ਸਪੱਸ਼ਟ ਕੀਤਾ ਸੀ ਕਿ "ਹਥਿਆਰਾਂ, ਬੰਬਾਂ ਅਤੇ ਗੋਲੀਆਂ ਦੇ ਸਾਏ ਹੇਠ ਸ਼ਾਂਤੀ ਵਾਰਤਾ ਨਹੀਂ ਹੋ ਸਕਦੀ।" 

ਇਹ ਵੀ ਪੜ੍ਹੋ-  ਅਮਰੀਕਾ 'ਚ ਪਰਮਪ੍ਰੀਤ ਸਿੰਘ ਨੂੰ ਹੋਈ 10 ਸਾਲ ਦੀ ਕੈਦ ! ਕਰੋੜਾਂ ਦੀ ਜਾਇਦਾਦ ਵੀ ਹੋਈ ਜ਼ਬਤ, ਜਾਣੋ ਪੂਰਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News