ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ''ਤੇ ਪਰਤੇ 4 ਐਸਟ੍ਰੋਨਾਟ, ਲਾਸ ਏਂਜਲਸ ਤੱਟ ''ਤੇ ਹੋਈ ਲੈਂਡਿੰਗ
Friday, Oct 09, 2026 - 05:29 AM (IST)
ਕੇਪ ਕੇਨਵਰਲ (ਏਜੰਸੀ) : 4 ਪੁਲਾੜ ਯਾਤਰੀ ਵੀਰਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਤੋਂ 8 ਮਹੀਨਿਆਂ ਬਾਅਦ ਧਰਤੀ ’ਤੇ ਵਾਪਸ ਪਰਤ ਆਏ। ਉਹ 8 ਮਹੀਨੇ ਪਹਿਲਾਂ ਇਕ ਬੀਮਾਰ ਸਾਥੀ ਅਤੇ ਉਨ੍ਹਾਂ ਦੇ ਦਲ ਦੀ ਜਗ੍ਹਾ ਲੈਣ ਲਈ ਉਥੇ ਪਹੁੰਚੇ ਸਨ। ‘ਸਪੇਸਐਕਸ’ ਨੇ ਅਮਰੀਕਾ, ਫਰਾਂਸ ਅਤੇ ਰੂਸ ਦੇ ਪੁਲਾੜ ਯਾਤਰੀਆਂ ਨੂੰ ਲਾਸ ਏਂਜਲਸ ਦੇ ਤੱਟ ਤੋਂ ਦੂਰ ਪ੍ਰਸ਼ਾਂਤ ਮਹਾਸਾਗਰ ਵਿਚ ਉਤਾਰ ਕੇ ਧਰਤੀ ’ਤੇ ਵਾਪਸ ਪਹੁੰਚਾਇਆ।
ਇਹ ਵੀ ਪੜ੍ਹੋ : Infosys, HCL ਸਣੇ ਕਈ ਭਾਰਤੀ ਕੰਪਨੀਆਂ 'ਤੇ ਅਮਰੀਕਾ ਦੀ ਸਖਤੀ, 'ਗ੍ਰੀਨ ਕਾਰਡ' ਪ੍ਰੋਗਰਾਮ ਸਸਪੈਂਡ
ਨਾਸਾ ਦੀ ਜੈਸਿਕਾ ਮੀਰ ਅਤੇ ਜੈਕ ਹੈਥਵੇ, ਫਰਾਂਸ ਦੀ ਸੋਫੀ ਐਡੇਨੋਟ ਅਤੇ ਰੂਸ ਦੇ ਆਂਦਰੇਈ ਫੇਦਯਾਯੇਵ ਬੁੱਧਵਾਰ ਨੂੰ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ। ਉਹ ਲੰਬੇ ਸਮੇਂ ਤੋਂ ਪਰਿਵਾਰ ਤੋਂ ਦੂਰ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਲਈ ਉਤਾਵਲੇ ਸਨ। ਕੈਪਸੂਲ (ਪੁਲਾੜ ਯਾਨ) ਦੀ ਮੁਰੰਮਤ ਦੇ ਕਾਰਨ ਉਨ੍ਹਾਂ ਦੀ ਜਗ੍ਹਾ ਲੈਣ ਵਾਲੇ ਪੁਲਾੜ ਯਾਤਰੀ 3 ਹਫ਼ਤੇ ਦੀ ਦੇਰੀ ਨਾਲ ਪਹੁੰਚੇ ਸਨ, ਜਿਸ ਨਾਲ ਇਸ ਦਲ ਦੀ ਧਰਤੀ ’ਤੇ ਵਾਪਸੀ ਮੁਲਤਵੀ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
