ਸ਼ਾਂਤੀ ਵਾਰਤਾ ਤੋਂ ਪਹਿਲਾਂ ਰੂਸ ਦੁਆਰਾ ਯੂਕ੍ਰੇਨ ''ਤੇ ਸਭ ਤੋਂ ਛੋਟਾ ਹਮਲਾ, ਜੇਲੇਂਸਕੀ ਦੀ ਤਿੱਖੀ ਪ੍ਰਤੀਕਿਰਿਆ
Wednesday, May 14, 2025 - 06:08 PM (IST)

ਇੰਟਰਨੈਸ਼ਨਲ ਡੈਸਕ- ਰੂਸ ਨੇ ਜੰਗਬੰਦੀ 'ਤੇ ਚੱਲ ਰਹੀ ਵਾਰਤਾ ਦੌਰਾਨ ਯੂਕ੍ਰੇਨ 'ਤੇ 10 ਸ਼ਾਹੇਦ ਅਤੇ ਨਕਲੀ ਡਰੋਨ ਦਾਗੇ। ਯੂਕ੍ਰੇਨੀ ਹਵਾਈ ਸੈਨਾ ਅਨੁਸਾਰ ਇਹ ਇਸ ਸਾਲ ਦਾ ਸਭ ਤੋਂ ਛੋਟਾ ਡਰੋਨ ਹਮਲਾ ਸੀ। ਇਹ ਹਮਲਾ ਉਦੋਂ ਹੋਇਆ, ਜਦੋਂ ਦੋਵੇਂ ਦੇਸ਼ ਤੁਰਕੀ ਵਿੱਚ ਸੰਭਾਵਿਤ ਸ਼ਾਂਤੀ ਵਾਰਤਾ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸਤਾਂਬੁਲ ਵਿੱਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਦਾ ਪ੍ਰਸਤਾਵ ਰੱਖਿਆ ਹੈ, ਜਿਸ ਦਾ ਕ੍ਰੇਮਲਿਨ ਨੇ ਅਜੇ ਤੱਕ ਸਿੱਧਾ ਜਵਾਬ ਨਹੀਂ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਵੱਡਾ ਦਾਅਵਾ : ਭਾਰਤ ਵਿਰੁੱਧ ਫੌਜੀ ਮੁਹਿੰਮ ਦਾ ਬਲੂਪ੍ਰਿੰਟ ਨਵਾਜ਼ ਸ਼ਰੀਫ ਦੀ ਨਿਗਰਾਨੀ ਹੇਠ ਤਿਆਰ
ਜ਼ੇਲੇਂਸਕੀ ਦੇ ਸਲਾਹਕਾਰ ਮਿਖਾਈਲੋ ਪੋਡੋਲਯਾਕ ਨੇ ਰੂਸੀ ਪੱਤਰਕਾਰਾਂ ਲਈ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਜ਼ੇਲੇਂਸਕੀ ਪੁਤਿਨ ਤੋਂ ਇਲਾਵਾ ਇਸਤਾਂਬੁਲ ਵਿੱਚ ਕਿਸੇ ਹੋਰ ਰੂਸੀ ਅਧਿਕਾਰੀ ਨੂੰ ਨਹੀਂ ਮਿਲਣਗੇ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ 'ਤੇ ਸ਼ਾਂਤੀ ਵਾਰਤਾ ਸਿਰਫ ਸਮੇਂ ਦੀ ਬਰਬਾਦੀ ਹੋਵੇਗੀ। ਇਸ ਦੌਰਾਨ ਯੂਰਪੀਅਨ ਨੇਤਾਵਾਂ ਨੇ ਪੁਤਿਨ 'ਤੇ ਯੁੱਧ ਨੂੰ ਲੰਮਾ ਕਰਨ ਦਾ ਦੋਸ਼ ਲਗਾਇਆ ਹੈ ਤਾਂ ਜੋ ਉਹ ਆਪਣੀ ਵਿਸ਼ਾਲ ਫੌਜੀ ਤਾਕਤ ਦੀ ਵਰਤੋਂ ਕਰਕੇ ਹੋਰ ਜ਼ਮੀਨ 'ਤੇ ਕਬਜ਼ਾ ਕਰ ਸਕੇ। ਇਸ ਤੋਂ ਪਹਿਲਾਂ ਪੱਛਮੀ ਅਤੇ ਯੂਰਪੀ ਨੇਤਾਵਾਂ ਨੇ ਬਿਨਾਂ ਕਿਸੇ ਸ਼ਰਤ ਦੇ ਇੱਕ ਮਹੀਨੇ ਦੀ ਜੰਗਬੰਦੀ ਲਾਗੂ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਰੂਸ ਨੇ ਰੱਦ ਕਰ ਦਿੱਤਾ ਸੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜ਼ੋਰ ਦੇ ਕੇ ਕਿਹਾ ਕਿ ਰੂਸੀ ਵਫ਼ਦ ਬਿਨਾਂ ਕਿਸੇ ਪੂਰਵ-ਸ਼ਰਤਾਂ ਦੇ ਇਸਤਾਂਬੁਲ ਵਿੱਚ ਗੱਲਬਾਤ ਲਈ ਤਿਆਰ ਹੋਵੇਗਾ। ਅਮਰੀਕਾ ਦੋਵਾਂ ਦੇਸ਼ਾਂ 'ਤੇ ਯੁੱਧ ਖਤਮ ਕਰਨ ਲਈ ਦਬਾਅ ਪਾ ਰਿਹਾ ਹੈ। ਰੂਸ ਨੇ ਅਮਰੀਕਾ ਅਤੇ ਯੂਰਪੀ ਨੇਤਾਵਾਂ ਵੱਲੋਂ ਜੰਗਬੰਦੀ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਪਰ ਸਿੱਧੀ ਗੱਲਬਾਤ ਦੀ ਪੇਸ਼ਕਸ਼ ਕੀਤੀ। ਪੁਤਿਨ ਨੇ ਵਾਰ-ਵਾਰ ਜ਼ੇਲੇਂਸਕੀ ਸਰਕਾਰ ਦੀ ਜਾਇਜ਼ਤਾ 'ਤੇ ਸਵਾਲ ਉਠਾਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।