ਰੂਸ ਨੇ ਕੀਵ ਸਮੇਤ ਪੱਛਮੀ ਯੂਕ੍ਰੇਨ ''ਤੇ ਹਮਲਾ ਕੀਤਾ ਤੇਜ਼

Saturday, Apr 16, 2022 - 11:53 PM (IST)

ਰੂਸ ਨੇ ਕੀਵ ਸਮੇਤ ਪੱਛਮੀ ਯੂਕ੍ਰੇਨ ''ਤੇ ਹਮਲਾ ਕੀਤਾ ਤੇਜ਼

ਕੀਵ-ਰੂਸੀ ਫੌਜ ਨੇ ਕੀਵ, ਪੱਛਮੀ ਯੂਕ੍ਰੇਨ ਅਤੇ ਹੋਰ ਹਿੱਸਿਆਂ 'ਤੇ ਸ਼ਨੀਵਾਰ ਨੂੰ ਫ਼ਿਰ ਤੋਂ ਹਮਲਾ ਤੇਜ਼ ਕਰ ਦਿੱਤਾ ਹੈ। ਇਹ ਯੂਕ੍ਰੇਨ ਅਤੇ ਉਸ ਦਾ ਸਾਥ ਦੇਣ ਵਾਲੇ ਪੱਛਮੀ ਦੇਸ਼ਾਂ ਲਈ ਚੇਤਾਵਨੀ ਹੈ ਕਿ ਪੂਰਬੀ ਯੂਕ੍ਰੇਨ 'ਤੇ ਹਮਲੇ ਦੀ ਰੂਸੀ ਯੋਜਨਾ ਦੇ ਬਾਵਜੂਦ ਪੂਰਾ ਦੇਸ਼ ਅਜੇ ਜੰਗ ਦੇ ਖਤਰੇ 'ਚ ਹੈ। ਕਾਲਾ ਸਾਗਰ 'ਚ ਜੰਗੀ ਬੇੜੇ ਦੇ ਤਬਾਹ ਹੋਣ ਅਤੇ ਰੂਸੀ ਸਰਹੱਦ 'ਚ ਯੂਕ੍ਰੇਨ ਦੇ ਕਥਿਤ ਹਮਲੇ ਨਾਲ ਗੁੱਸੇ 'ਚ ਆਏ ਰੂਸੀ ਫੌਜੀ ਕਮਾਂਡ ਨੇ ਯੂਕ੍ਰੇਨ ਦੀ ਰਾਜਧਾਨੀ 'ਤੇ ਹਮਲੇ ਨਾਲ ਇਕ ਦਿਨ ਪਹਿਲਾ ਚੇਤਾਵਨੀ ਜਾਰੀ ਕੀਤੀ ਅਤੇ ਕਿਹਾ ਕਿ ਉਹ ਫੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਭਲਕੇ ਕਿਸਾਨ ਸੰਗਠਨਾਂ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ

'ਐਸੋਸੀਏਟੇਡ ਪ੍ਰੈੱਸ' ਦੇ ਪੱਤਰਕਾਰਾਂ ਨੇ ਇਸ ਹਫ਼ਤੇ ਪੂਰਬੀ ਯੂਕ੍ਰੇਨ ਦੇ ਸ਼ਹਿਰ ਖਾਰਕੀਵ 'ਤੇ ਹੋਏ ਹਮਲੇ 'ਚ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਰੋਜ਼ਾਨਾ ਕਈ ਨਾਗਰਿਕਾਂ ਦੀਆਂ ਲਾਸ਼ਾਂ ਮਿਲ ਰਹੀਆਂ ਹਨ ਜਿਸ ਨੇ ਯੂਰਪੀਅਨ ਸੁਰੱਖਿਆ ਦੀ ਮਿੱਥ ਨੂੰ ਤੋੜ ਦਿੱਤਾ ਹੈ। ਯੂਕ੍ਰੇਨ ਦੇ ਪ੍ਰਸ਼ਾਸਨ ਮੁਤਾਬਕ, ਇਕੱਲੇ ਕੀਵ ਖੇਤਰ 'ਚ 900 ਤੋਂ ਜ਼ਿਆਦਾ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਇਹ ਸਾਰੀਆਂ ਲਾਸ਼ਾਂ ਦੋ ਹਫ਼ਤੇ ਪਹਿਲਾਂ ਖੇਤਰ ਤੋਂ ਰੂਸੀ ਫੌਜ ਦੇ ਹਟਣ ਤੋਂ ਬਾਅਦ ਮਿਲੀਆਂ ਹਨ। ਸ਼ਨੀਵਾਰ ਦੀ ਸਵੇਰ ਪੂਰਬੀ ਕੀਵ ਤੋਂ ਧੂੰਆਂ ਉੱਠਦਾ ਦੇਖਿਆ ਗਿਆ। ਸ਼ਹਿਰ ਦੇ ਮੇਅਰ ਵਿਟਾਲੀ ਕਲਿਸ਼ਸਕੋ ਨੇ ਸ਼ਹਿਰ ਦੇ ਦਾਰਨਿਸਕੀ ਜ਼ਿਲ੍ਹੇ 'ਤੇ ਹਮਲੇ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਹਾਂਗਕਾਂਗ : ਤੇਲ ਟੈਂਕਰ 'ਚ ਧਮਾਕਾ, 1 ਦੀ ਮੌਤ ਤੇ 7 ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News