ਰੂਸ ਨੇ ਇਕ ਘੰਟੇ ’ਚ ਯੂਕ੍ਰੇਨ ਦੇ ਜ਼ਾਪੋਰੀਜ਼ੀਆ ’ਤੇ ਦਾਗੀਆਂ 17 ਮਿਜ਼ਾਈਲਾਂ, ਊਰਜਾ ਕੇਂਦਰਾਂ ਨੂੰ ਬਣਾਇਆ ਨਿਸ਼ਾਨਾ
Saturday, Feb 11, 2023 - 12:48 AM (IST)
ਕੀਵ (ਭਾਸ਼ਾ) : ਰੂਸ ਅਤੇ ਯੂਕ੍ਰੇਨ ਵਿਚਾਲੇ ਛਿੜੀ ਜੰਗ ਨੂੰ ਇਕ ਸਾਲ ਹੋਣ ਵਾਲਾ ਹੈ ਪਰ ਨਾ ਹੀ ਯੂਕ੍ਰੇਨ ਝੁਕਣ ਨੂੰ ਤਿਆਰ ਹੈ ਤੇ ਨਾ ਹੀ ਉਸ ਦੇ ਉੱਪਰ ਰੂਸੀ ਮਿਜ਼ਾਈਲਾਂ ਦੇ ਹਮਲੇ ਰੁਕ ਰਹੇ ਹਨ। ਰੂਸ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ਦੇ ਜ਼ਾਪੋਰੀਜ਼ੀਆ ਸ਼ਹਿਰ ਨੂੰ ਨਿਸ਼ਾਨਾ ਬਣਾਇਆ। ਰੂਸੀ ਮਿਜ਼ਾਈਲਾਂ ਨੇ ਇਕ ਘੰਟੇ 'ਚ 17 ਸ਼ਹਿਰਾਂ ’ਤੇ ਹਮਲਾ ਕੀਤਾ ਅਤੇ ਯੂਕ੍ਰੇਨ ਦੇ ਮੁੱਖ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ : ਅਮਰੀਕਾ ਨੂੰ ਭਾਰਤ ਦੇ ਰੂਸ ਨਾਲ ਸਬੰਧਾਂ 'ਤੇ ਧਿਆਨ ਦੇਣ ਦੀ ਲੋੜ : ਰਿਪੋਰਟ
ਦੇਨਿਪ੍ਰੋ ਨਦੀ ਦੇ ਕਿਨਾਰੇ ਬਣੇ ਜਿਸ ਜ਼ਾਪੋਰੀਜ਼ੀਆ ਪ੍ਰਮਾਣੂ ਊਰਜਾ ਪਲਾਂਟ ’ਤੇ ਰੂਸ ਨੇ ਹਮਲਾ ਕੀਤਾ, ਉਹ ਇਕਾਈਆਂ ਅਤੇ ਉਤਪਾਦਨ ਦੀ ਗਿਣਤੀ ਦੀ ਦ੍ਰਿਸ਼ਟੀ ਨਾਲ ਯੂਰਪ ਦਾ ਸਭ ਤੋਂ ਵੱਡਾ ਪ੍ਰਮਾਣੂ ਊਰਜਾ ਪਲਾਂਟ ਹੈ। ਦਿ ਕੀਵ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਜੰਗ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਅਜਿਹਾ ਹਮਲਾ ਸੀ, ਜਿਸ ਵਿੱਚ ਇਕੋ ਸਮੇਂ ਇੰਨੀਆਂ ਮਿਜ਼ਾਈਲਾਂ ਦਾਗੀਆਂ ਗਈਆਂ।
ਇਹ ਵੀ ਪੜ੍ਹੋ : ਗੁਬਾਰਾ ਤਾਂ ਬਹਾਨਾ ਹੈ, ਅਮਰੀਕੀ ਸਦਨ ਦਾ ਪ੍ਰਸਤਾਵ 'ਰਾਜਨੀਤਕ ਹਥਕੰਡਾ' : ਚੀਨ
ਖ਼ਬਰਾਂ ਮੁਤਾਬਕ ਰੂਸ ਨੇ ਆਪਣੇ ਹਮਲਿਆਂ ਵਿੱਚ ਯੂਕ੍ਰੇਨ ਦੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ। ਦੂਜੇ ਪਾਸੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ 17 ਮਿਜ਼ਾਈਲਾਂ ਤੋਂ ਇਲਾਵਾ ਸ਼ੁੱਕਰਵਾਰ ਰੂਸ ਨੇ ਡਰੋਨ ਅਤੇ ਰਾਕੇਟ ਰਾਹੀਂ ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ 'ਤੇ ਹਮਲੇ ਕੀਤੇ।
ਯੂਕ੍ਰੇਨ ਦੇ ਅਸਮਾਨ 'ਚ ਸਵੇਰ ਹੁੰਦੇ ਹੀ ਯੂਕ੍ਰੇਨ ਦੇ ਲੜਾਕੂ ਜਹਾਜ਼ਾਂ ਨੇ ਮੰਡਰਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਰੂਸੀ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕੀਤਾ ਜਾ ਸਕੇ। ਉਥੋਂ ਦੀ ਮੇਅਰ ਵਿਤਾਲੀ ਕਲਿਟਸਕੋ ਦੇ ਦੱਸਣ ਮੁਤਾਬਕ ਅੱਜ ਇਕ ਰੂਸੀ ਰਾਕੇਟ ਨੂੰ ਹਮਲੇ ਤੋਂ ਪਹਿਲਾਂ ਹੀ ਆਸਮਾਨ ਵਿੱਚ ਢੇਰ ਕਰ ਦਿੱਤਾ ਗਿਆ ਸੀ, ਜਿਸ ਦਾ ਮਲਬਾ ਇਕ ਘਰ ਦੀ ਛੱਤ ਅਤੇ ਕਾਰ 'ਤੇ ਡਿੱਗ ਗਿਆ। ਇਸ ਤੋਂ ਇਲਾਵਾ ਯੂਕ੍ਰੇਨ ਨੇ ਅਜ਼ੋਵ ਤੋਂ ਲਾਂਚ ਕੀਤੇ ਗਏ ਰੂਸ ਦੇ 5 ਡਰੋਨ ਅਤੇ ਕਾਲੇ ਸਾਗਰ ਤੋਂ ਦਾਗੀਆਂ ਗਈਆਂ 6 ਕਰੂਜ਼ ਮਿਜ਼ਾਈਲਾਂ ਨੂੰ ਵੀ ਤਬਾਹ ਕਰ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।