ਰੂਸ ਨੇ ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣ ''ਤੇ ਨਾਰਾਜ਼ਗੀ ਜਤਾਉਂਦਿਆਂ ਕੀਤੀ ਸ਼ਾਂਤੀ ਦੀ ਅਪੀਲ

Sunday, Sep 03, 2017 - 05:36 PM (IST)

ਮਾਸਕੋ— ਉੱਤਰੀ ਕੋਰੀਆ ਵਲੋਂ ਹਾਈਡ੍ਰੋਜਨ ਬੰਬ ਦਾ ਸਫਲ ਪ੍ਰੀਖਣ ਕੀਤੇ ਜਾਣ ਤੋਂ ਨਾਰਾਜ਼ ਰੂਸ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਮਾਸਕੋ 'ਚ ਕਿਹਾ ਕਿ ਪਿਓਂਗਯਾਂਗ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਬੰਧਿਤ ਵਿਵਸਥਾਵਾਂ ਅਤੇ ਕੌਮਾਂਤਰੀ ਕਾਨੂੰਨ ਦੇ ਕਾਇਦਿਆਂ ਦੀ ਉਲੰਘਣਾ ਸਖ਼ਤ ਨਿੰਦਾ ਦੇ ਲਾਇਕ ਹਨ। ਮੰਤਰਾਲੇ ਨੇ ਕਿਹਾ ਕਿ ਉਸ ਨੂੰ ਅਫਸੋਸ ਹੈ ਕਿ ਉੱਤਰ ਕੋਰੀਆ ਦੀ ਅਗਵਾਈ ਖੇਤਰ ਲਈ ਗੰਭੀਰ ਖਤਰਾ ਪੈਦਾ ਕਰ ਰਿਹਾ ਹੈ। ਉਸ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਹਰਕਤ ਜਾਰੀ ਰੱਖਣ ਦੇ ਪਿਓਂਗਯਾਂਗ ਲਈ ਗੰਭੀਰ ਨਤੀਜੇ ਹੋ ਸਕਦੇ ਹਨ। ਇਕ ਬਿਆਨ 'ਚ ਮੰਤਰਾਲੇ ਨੇ ਕਿਹਾ ਕਿ ਪੈਦਾ ਹੋ ਰਹੀਆਂ ਸਥਿਤੀਆਂ 'ਚ ਸ਼ਾਂਤੀ ਜ਼ਰੂਰੀ ਹੈ ਅਤੇ ਕਿਸੇ ਅਜਿਹੀ ਕਾਰਵਾਈ ਤੋਂ ਬਚਣ ਦੀ ਲੋੜ ਹੈ, ਜਿਸ ਨਾਲ ਤਣਾਅ ਵਧਦਾ ਹੋਵੇ। ਰੂਸ ਨੇ ਇਸ ਮਾਮਲੇ ਨਾਲ ਜੁੜੇ ਸਾਰੇ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਵਾਰਤਾ ਦੀ ਮੇਜ 'ਤੇ ਪਰਤਣ, ਕਿਉਂਕਿ ਗੱਲਬਾਤ ਨਾਲ ਹੀ ਕੋਰੀਆਈ ਟਾਪੂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।


Related News