ਰੂਸ: ਅੱਤਵਾਦੀ ਹਮਲੇ ''ਚ ਫੜੇ ਗਏ ਚਾਰ ਵਿੱਚੋਂ ਤਿੰਨ ਸ਼ੱਕੀਆਂ ਨੇ ਕਬੂਲਿਆ ਆਪਣਾ ਜੁਰਮ
Monday, Mar 25, 2024 - 03:43 PM (IST)
ਮਾਸਕੋ (ਪੋਸਟ ਬਿਊਰੋ)- ਮਾਸਕੋ ਵਿੱਚ ਇੱਕ ਸੰਗੀਤ ਸਮਾਰੋਹ ਹਾਲ ਵਿੱਚ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਸ਼ੱਕੀਆਂ ਵਿੱਚੋਂ ਤਿੰਨ ਨੇ ਐਤਵਾਰ ਨੂੰ ਰੂਸ ਦੀ ਇੱਕ ਅਦਾਲਤ ਵਿੱਚ ਸੁਣਵਾਈ ਦੌਰਾਨ ਜੁਰਮ ਕਬੂਲ ਕਰ ਲਿਆ। ਇਸ ਹਮਲੇ ਵਿੱਚ 130 ਤੋਂ ਵੱਧ ਲੋਕ ਮਾਰੇ ਗਏ ਸਨ। ਮਾਸਕੋ ਦੀ ਬਾਸਮਾਨੀ ਜ਼ਿਲ੍ਹਾ ਅਦਾਲਤ ਨੇ ਰਸਮੀ ਤੌਰ 'ਤੇ ਡੇਲਾਰਜ਼ਾਨ ਮਿਰਜ਼ੋਯੇਵ (32), ਸੈਦਾਕਰਮੀ ਰਚਬਾਲਿਜ਼ੋਦਾ (30) ਮੁਖਾਮਦਸੋਬੀਰ ਫੈਜ਼ੋਵ (19) ਅਤੇ ਸ਼ਮਸੀਦੀਨ ਫਰੀਦੁਨੀ (25) 'ਤੇ ਅੱਤਵਾਦੀ ਹਮਲੇ ਦੇ ਦੋਸ਼ ਲਗਾਏ। ਇਸ ਅਪਰਾਧ ਲਈ ਉਮਰ ਕੈਦ ਦੀ ਵੱਧ ਤੋਂ ਵੱਧ ਸਜ਼ਾ ਹੈ। ਇਹ ਸਾਰੇ ਦੋਸ਼ੀ ਤਜ਼ਾਕਿਸਤਾਨ ਦੇ ਨਾਗਰਿਕ ਹਨ।
ਪੜ੍ਹੋ ਇਹ ਅਹਿਮ ਖ਼ਬਰ-ਮੂਸੇਵਾਲਾ ਦੇ ਪਿਤਾ ਅਤੇ ਨਵਜੰਮੇ ਸ਼ੁਭਦੀਪ ਦੀਆਂ ਤਸਵੀਰਾਂ ਟਾਈਮਜ਼ ਸਕੁਏਅਰ 'ਤੇ ਪ੍ਰਦਰਸ਼ਿਤ
ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 22 ਮਈ ਤੱਕ ਮੁਕੱਦਮੇ ਤੋਂ ਪਹਿਲਾਂ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਦੋਸ਼ ਆਇਦ ਹੋਣ ਤੋਂ ਬਾਅਦ ਮਿਰਜ਼ੋਯੇਵ, ਰਚਾਬਲੀਜ਼ੋਦਾ ਅਤੇ ਸ਼ਮਸੀਦੀਨ ਫਰੀਦੁਨੀ ਨੇ ਜੁਰਮ ਕਬੂਲ ਕਰ ਲਿਆ। ਚੌਥੇ ਦੋਸ਼ੀ ਫੈਜ਼ੋਵ ਨੂੰ ਹਸਪਤਾਲ ਤੋਂ ਵ੍ਹੀਲਚੇਅਰ 'ਤੇ ਸਿੱਧਾ ਅਦਾਲਤ ਲਿਆਂਦਾ ਗਿਆ ਅਤੇ ਅਦਾਲਤੀ ਕਾਰਵਾਈ ਦੌਰਾਨ ਅੱਖਾਂ ਬੰਦ ਕਰਕੇ ਬੈਠਾ ਰਿਹਾ। ਸੁਣਵਾਈ ਦੌਰਾਨ ਸਿਹਤ ਕਰਮਚਾਰੀ ਉਸਦੀ ਡਾਕਟਰੀ ਦੇਖਭਾਲ ਵਿੱਚ ਲੱਗੇ ਰਹੇ। ਰੂਸੀ ਮੀਡੀਆ 'ਚ ਖ਼ਬਰਾਂ ਆਈਆਂ ਸਨ ਕਿ ਪੁਲਸ ਨੇ ਪੁੱਛਗਿੱਛ ਦੌਰਾਨ ਦੋਸ਼ੀ ਨੂੰ ਤਸੀਹੇ ਦਿੱਤੇ। ਅਜਿਹੇ 'ਚ ਸੁਣਵਾਈ ਦੌਰਾਨ ਅਦਾਲਤ 'ਚ ਪੇਸ਼ ਹੋਏ ਤਿੰਨਾਂ ਸ਼ੱਕੀਆਂ ਦੇ ਚਿਹਰਿਆਂ 'ਤੇ ਸੱਟਾਂ ਦੇ ਨਿਸ਼ਾਨ ਵੀ ਦੇਖੇ ਗਏ। ਸੈਦਾਕਰਮੀ ਰਚਬਲੀਜੋੜਾ ਦੇ ਕੰਨਾਂ 'ਤੇ ਪੱਟੀ ਬੰਨ੍ਹੀ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।