ਜਿਹੜੇ ਦਫਤਰ ''ਚ ਬੀਬੀ ਸੀ ਸਫਾਈ ਕਰਮੀ, ਹੁਣ ਚੋਣ ਜਿੱਤ ਕੇ ਸੰਭਾਲੇਗੀ ਕੁਰਸੀ

10/01/2020 6:29:15 PM

ਮਾਸਕੋ (ਬਿਊਰੋ): ਚੋਣਾਂ ਵਿਚ ਅਕਸਰ ਪਾਰਟੀਆਂ ਵਿਚ ਜ਼ੋਰਦਾਰ ਮੁਕਾਬਲਾ ਹੁੰਦਾ ਹੈ। ਪਰ ਇਸ ਦੌਰਾਨ ਜੇਕਰ ਕੋਈ ਆਮ ਨਾਗਰਿਕ ਚੋਣ ਜਿੱਤ ਜਾਵੇ ਤਾਂ ਹੈਰਾਨੀ ਜ਼ਰੂਰ ਹੁੰਦੀ ਹੈ। ਰੂਸ ਵਿਚ ਵੀ ਅਜਿਹੀਆਂ ਹੀ ਚੋਣਾਂ ਹੋਈਆਂ, ਜਿਸ ਨੇ ਇਕ ਬੀਬੀ ਦੀ ਕਿਮਸਤ ਬਦਲ ਦਿੱਤੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਦਫਤਰ ਵਿਚ ਬੀਬੀ ਪੰਜ ਸਾਲ ਤੋਂ ਸਫਾਈ ਦਾ ਕੰਮ ਕਰਦੀ ਸੀ ਉੱਥੇ ਹੁਣ ਉਹ ਉਸੇ ਦਫਤਰ ਵਿਚ ਕੁਰਸੀ ਸੰਭਾਲੇਗੀ।

ਰੂਸ ਵਿਚ ਸਥਾਨਕ ਚੋਣਾਂ ਵਿਚ ਹੋਏ ਫੇਰਬਦਲ ਦੇ ਕਾਰਨ ਇਹ ਸੰਭਵ ਹੋਇਆ ਹੈ। ਅਸਲ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪਾਰਟੀ ਦੇ ਉਮੀਦਵਾਰ ਨੂੰ ਇਕ ਸਫਾਈ ਕਰਨ ਵਾਲੀ ਆਮ ਬੀਬੀ ਨੇ ਹਰਾ ਦਿੱਤਾ। ਉਹ ਬੀਬੀ ਬੀਤੇ ਪੰਜ ਸਾਲ ਤੋਂ ਉਸੇ ਦਫਤਰ ਵਿਚ ਬਤੌਰ ਸਫਾਈ ਕਰਮੀ ਕੰਮ ਕਰ ਰਹੀ ਸੀ। ਹੁਣ ਚੋਣ ਜਿੱਤਣ ਦੇ ਬਾਅਦ ਉਦੋਦਸਕਾਇਆ ਮਰਿਨਾ 155 ਕਿਲੋਮੀਟਰ ਖੇਤਰ ਵਿਚ ਫੈਲੇ ਪੋਵਾਲਿਕਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੰਭਾਲੇਗੀ। 

ਰੂਸ ਦੇ ਪੋਵਾਲਿਕਾ ਵਿਚ ਜ਼ਿਲ੍ਹਾ ਪ੍ਰਮੁੱਖ ਦੀਆਂ ਚੋਣਾਂ ਵਿਚ ਪੁਤਿਨ ਦੀ ਪਾਰਟੀ ਦੀ ਉਮੀਦਵਾਰ ਨਿਕੋਲਾਈ ਦੇ ਖਿਲਾਫ਼ ਕੋਈ ਵੀ ਉਮੀਦਵਾਰ  ਖੜ੍ਹਾ ਨਹੀਂ ਹੋਇਆ। ਚੋਣ ਪ੍ਰਕਿਰਿਆ ਵਿਚ ਪਾਰਦਰਸ਼ਿਤਾ ਦਿਖਾਉਣ ਲਈ ਨਿਕੋਲਾਈ ਨੇ ਆਪਣੇ ਖਿਲਾਫ਼ ਉਸੇ ਦਫਤਰ ਵਿਚ ਕੰਮ ਕਰਨ ਵਾਲੀ ਬੀਬੀ ਸਫਾਈ ਕਰਮਚਾਰੀ ਮਰਿਨਾ ਨੂੰ ਚੋਣ ਵਿਚ ਖੜ੍ਹਾ ਕਰ ਦਿੱਤਾ। ਨਿਕੋਲਾਈ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਅੰਦਾਜਾ ਨਹੀਂ ਸੀ ਕਿ ਉਸ ਨੇ ਜਿਸ ਨੂੰ ਖੁਦ ਚੋਣ ਵਿਚ ਆਪਣੇ ਖਿਲਾਫ਼ ਖੜ੍ਹਾ ਕੀਤਾ ਉਹ ਉਸ ਨੂੰ ਹਰਾ ਦੇਵੇਗੀ। ਜਦੋਂ ਚੋਣ ਨਤੀਜੇ ਆਏ ਤਾਂ ਸਾਰੇ ਹੈਰਾਨ ਰਹਿ ਗਏ। ਮਰਿਨਾ ਨੇ 62 ਫੀਸਦੀ ਵੋਟਾਂ ਹਾਸਲ ਕਰਕੇ ਪੁਤਿਨ ਦੀ ਪਾਰਟੀ ਦੀ ਉਮੀਦਵਾਰ ਨਿਕੋਲਾਈ ਨੂੰ ਚੋਣ ਵਿਚ ਮਾਤ ਦੇ ਦਿੱਤੀ।

ਖਾਸ ਗੱਲ ਇਹ ਹੈ ਕਿ ਮਰਿਨਾ ਨੇ ਕਿਸੇ ਵੀ ਤਰ੍ਹਾਂ ਦਾ ਚੋਣ ਪ੍ਰਚਾਰ ਨਹੀਂ ਕੀਤਾ ਸੀ। ਬੀਤੇ ਪੰਜ ਸਾਲ ਤੋਂ ਨਿਕੋਲਾਈ ਦੇ ਦਫਤਰ ਵਿਚ ਕੰਮ ਕਰਨ ਵਾਲੀ ਸਫਾਈ ਕਰਮੀ ਮਰਿਨਾ ਹੁਣ ਉਸ ਦੀ ਕੁਰਸੀ ਸੰਭਾਲੇਗੀ। ਮਰਿਨਾ ਹੁਣ ਇਸ ਅਹੁਦੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਕੰਮ ਦੀ ਯੋਜਨਾ ਬਣਾ ਰਹੀ ਹੈ। 


Vandana

Content Editor

Related News