ਰੂਸੀ ਕੇਂਦਰੀ ਬੈਂਕ ਨੇ ਮੁੱਖ ਵਿਆਜ ਦਰ ''ਚ ਕੀਤਾ 2 ਫ਼ੀਸਦੀ ਦਾ ਵਾਧਾ

Friday, Oct 25, 2024 - 06:47 PM (IST)

ਰੂਸੀ ਕੇਂਦਰੀ ਬੈਂਕ ਨੇ ਮੁੱਖ ਵਿਆਜ ਦਰ ''ਚ ਕੀਤਾ 2 ਫ਼ੀਸਦੀ ਦਾ ਵਾਧਾ

ਮਾਸਕੋ (ਏਜੰਸੀ)- ਰੂਸ ਦੇ ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਮਹਿੰਗਾਈ ਨਾਲ ਨਜਿੱਠਣ ਲਈ ਆਪਣੀ ਮੁੱਖ ਵਿਆਜ ਦਰ ਨੂੰ 2 ਫ਼ੀਸਦੀ ਵਧਾ ਕੇ 21 ਫ਼ੀਸਦੀ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚਾ ਦਿੱਤਾ ਹੈ। ਫੌਜ 'ਤੇ ਸਰਕਾਰੀ ਖ਼ਰਚ ਵਧਣ ਨਾਲ ਅਰਥਵਿਵਸਥਾ ਦੀਆਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਨ ਦੀ ਸਮੀਖਿਆ 'ਤੇ ਦਬਾਅ ਪਿਆ ਹੈ ਅਤੇ ਕਰਮਚਾਰੀਆਂ ਦੀ ਤਨਖ਼ਾਹ ਵਿਚ ਵਾਧਾ ਹੋਇਆ ਹੈ। ਕੇਂਦਰੀ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ, "ਘਰੇਲੂ ਮੰਗ ਵਿੱਚ ਵਾਧਾ ਅਜੇ ਵੀ ਵਸਤੂਆਂ ਅਤੇ ਸੇਵਾਵਾਂ ਦੀ ਸਪਲਾਈ ਨੂੰ ਵਧਾਉਣ ਦੀਆਂ ਸਮਰਥਾਵਾਂ ਤੋਂ ਕਾਫ਼ੀ ਅੱਗੇ ਨਿਕਲ ਰਿਹਾ ਹੈ।'

ਇਹ ਵੀ ਪੜ੍ਹੋ: ਕੈਨੇਡਾ ਦੀ PR ਲਈ ਲੰਬੀ ਹੋਵੇਗੀ ਉਡੀਕ! ਅਗਲੇ 3 ਸਾਲਾਂ 'ਚ ਇੰਨੇ ਹੀ ਲੋਕਾਂ ਨੂੰ ਮਿਲੇਗਾ ਸਥਾਈ ਨਿਵਾਸ

ਬਿਆਨ ਵਿੱਚ ਕਿਹਾ ਗਿਆ ਹੈ ਕਿ ਮਹਿੰਗਾਈ ਬੈਂਕ ਆਫ ਰੂਸ ਦੇ ਜੁਲਾਈ ਦੇ ਅਨੁਮਾਨ ਤੋਂ ਕਾਫ਼ੀ ਉੱਪਰ ਚੱਲ ਰਹੀ ਹੈ। ਕੇਂਦਰੀ ਬੈਂਕ ਨੇ ਦਸੰਬਰ ਵਿੱਚ ਦਰਾਂ ਵਿੱਚ ਹੋਰ ਵਾਧੇ ਦਾ ਅਨੁਮਾਨ ਜਤਾਇਆ ਹੈ। ਰੂਸ ਦੀ ਅਰਥਵਿਵਸਥਾ ਵਿਚ ਤੇਲ ਨਿਰਯਾਤ ਤੋਂ ਆਮਦਨੀ ਹੋਣ ਅਤੇ ਫੌਜੀ ਸਮੇਤ ਸਰਕਾਰੀ ਖਰਚ ਵਧਣ ਕਾਰਨ ਵਾਧਾ ਜਾਰੀ ਹੈ।

ਇਹ ਵੀ ਪੜ੍ਹੋ: ਭਾਰਤ ਪਰਤਣ ’ਤੇ ਬੋਲੇ ਡਿਪਲੋਮੈਟ ਸੰਜੇ ਵਰਮਾ; ਕੈਨੇਡਾ ਨੇ ਭਾਰਤ ਦੀ ਪਿੱਠ ’ਚ ਮਾਰਿਆ ਛੁਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News