ਹੁਣ ਮਿਲੇਗਾ HIV ਦਾ ਪੱਕਾ ਇਲਾਜ ! ਵਿਗਿਆਨੀਆਂ ਨੇ ਇਮਿਊਨ ਸੈੱਲਾਂ ''ਚੋਂ ਖ਼ਤਮ ਕੀਤਾ ਵਾਇਰਸ
Sunday, Feb 15, 2026 - 11:20 AM (IST)
ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿੱਚ ਲਾਇਲਾਜ ਮੰਨੀ ਜਾਣ ਵਾਲੀ ਬਿਮਾਰੀ HIV (ਏਡਜ਼) ਦੇ ਖ਼ਾਤਮੇ ਵੱਲ ਵਿਗਿਆਨੀਆਂ ਦੇ ਇਕ ਇੱਕ ਬਹੁਤ ਵੱਡੀ ਸਫ਼ਲਤਾ ਹੱਥ ਲੱਗੀ ਹੈ। ਇੱਕ ਤਾਜ਼ਾ ਖੋਜ ਵਿੱਚ ਵਿਗਿਆਨੀਆਂ ਨੇ 'ਜੀਨ ਐਡੀਟਿੰਗ' ਤਕਨੀਕ ਦੀ ਵਰਤੋਂ ਕਰਕੇ ਲੈਬ ਵਿੱਚ ਮਨੁੱਖੀ ਇਮਿਊਨ ਸੈੱਲਾਂ ਵਿੱਚੋਂ HIV ਵਾਇਰਸ ਨੂੰ ਸਫ਼ਲਤਾਪੂਰਵਕ ਹਟਾ ਦਿੱਤਾ ਹੈ।
ਵਿਗਿਆਨੀਆਂ ਨੇ ਨੋਬਲ ਪੁਰਸਕਾਰ ਜੇਤੂ CRISPR-Cas9 ਤਕਨੀਕ (ਜਿਸ ਨੂੰ 'ਮੌਲੀਕਿਊਲਰ ਕੈਂਚੀ' ਕਿਹਾ ਜਾਂਦਾ ਹੈ) ਦੀ ਵਰਤੋਂ ਕੀਤੀ ਹੈ। ਇਹ ਤਕਨੀਕ ਡੀ.ਐੱਨ.ਏ. ਦੇ ਉਸ ਖਾਸ ਹਿੱਸੇ ਨੂੰ ਕੱਟ ਕੇ ਵੱਖ ਕਰ ਸਕਦੀ ਹੈ ਜਿੱਥੇ ਵਾਇਰਸ ਲੁਕਿਆ ਹੁੰਦਾ ਹੈ। HIV ਵਾਇਰਸ ਦੀ ਖ਼ਾਸੀਅਤ ਇਹ ਹੈ ਕਿ ਇਹ ਸਰੀਰ ਦੇ ਇਮਿਊਨ ਸੈੱਲਾਂ ਦੇ DNA ਵਿੱਚ ਜਾ ਕੇ ਬੈਠ ਜਾਂਦਾ ਹੈ, ਜਿਸ ਕਾਰਨ ਆਮ ਦਵਾਈਆਂ ਇਸ ਨੂੰ ਨਹੀਂ ਲੱਭ ਪਾਉਂਦੀਆਂ। ਪਰ ਇਸ ਨਵੀਂ ਵਿਧੀ ਰਾਹੀਂ ਵਿਗਿਆਨੀਆਂ ਨੇ ਸੈੱਲਾਂ ਦੇ ਅੰਦਰ ਵਾਇਰਸ ਦੇ ਨਿਸ਼ਾਨ ਤੱਕ ਮਿਟਾ ਦਿੱਤੇ ਹਨ।
ਇਹ ਵੀ ਪੜ੍ਹੋ- Valentine's Day 'ਤੇ ਚੜ੍ਹ ਗਿਆ 'ਚੰਨ' ! ਇਕ ਹੋਏ ਚਾਚੀ-ਭਤੀਜਾ, ਚਾਚੇ ਨੇ ਖ਼ੁਦ ਕਰਵਾਇਆ ਦੋਹਾਂ ਦਾ ਵਿਆਹ
ਹੁਣ ਤੱਕ ਉਪਲਬਧ ਦਵਾਈਆਂ ਸਰੀਰ ਵਿੱਚ ਵਾਇਰਸ ਦੀ ਗਿਣਤੀ ਨੂੰ ਸਿਰਫ਼ ਕੰਟਰੋਲ ਕਰਦੀਆਂ ਹਨ, ਪਰ ਉਸ ਨੂੰ ਖ਼ਤਮ ਨਹੀਂ ਕਰ ਸਕਦੀਆਂ। ਇਹ ਨਵੀਂ ਖੋਜ ਭਵਿੱਖ ਵਿੱਚ HIV ਨੂੰ 'ਜੜ੍ਹੋਂ ਖ਼ਤਮ' ਕਰਨ ਦੀ ਉਮੀਦ ਜਗਾਉਂਦੀ ਹੈ, ਜਿਸ ਕਾਰਨ ਲੱਖਾਂ ਮਰੀਜ਼ਾਂ ਨੂੰ ਇਸ ਬੇਮੁਰਾਦ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।
ਹਾਲਾਂਕਿ ਇਹ ਪ੍ਰਯੋਗ ਹਾਲੇ Lab 'ਚ ਕੀਤਾ ਗਿਆ ਹੈ, ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸਥਾਈ ਇਲਾਜ ਵੱਲ ਪਹਿਲਾ ਵੱਡਾ ਕਦਮ ਹੈ। ਹੁਣ ਇਸ ਤਕਨੀਕ ਨੂੰ ਮਨੁੱਖਾਂ 'ਤੇ ਕਲੀਨਿਕਲ ਟਰਾਇਲ ਲਈ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਡਾ ਉਦੇਸ਼ ਇੱਕ ਅਜਿਹਾ ਇਲਾਜ ਵਿਕਸਿਤ ਕਰਨਾ ਹੈ ਜੋ ਮਰੀਜ਼ਾਂ ਨੂੰ ਰੋਜ਼ਾਨਾ ਦਵਾਈਆਂ ਲੈਣ ਦੀ ਲੋੜ ਨੂੰ ਖ਼ਤਮ ਕਰ ਸਕੇ ਅਤੇ ਉਨ੍ਹਾਂ ਦੇ ਸਰੀਰ ਨੂੰ ਪੂਰੀ ਤਰ੍ਹਾਂ ਵਾਇਰਸ ਮੁਕਤ ਬਣਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
