ਯੂਕਰੇਨ ''ਤੇ ਰੂਸ ਦੇ ਹਮਲੇ ਦਾ ਖਦਸ਼ਾ ਬਰਕਰਾਰ ਹੈ, ਅਸੀਂ ''ਨਿਰਣਾਇਕ'' ਜਵਾਬ ਦੇਣ ਲਈ ਤਿਆਰ : ਬਾਈਡੇਨ

Wednesday, Feb 16, 2022 - 06:39 PM (IST)

ਯੂਕਰੇਨ ''ਤੇ ਰੂਸ ਦੇ ਹਮਲੇ ਦਾ ਖਦਸ਼ਾ ਬਰਕਰਾਰ ਹੈ, ਅਸੀਂ ''ਨਿਰਣਾਇਕ'' ਜਵਾਬ ਦੇਣ ਲਈ ਤਿਆਰ : ਬਾਈਡੇਨ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਦਾ ਖਦਸ਼ਾ ਹਾਲੇ ਵੀ ਬਣਿਆ ਹੋਇਆ ਹੈ ਅਤੇ ਅਮਰੀਕਾ ਹਮਲੇ ਦਾ 'ਨਿਰਣਾਇਕ' ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਨੇ ਮਾਸਕੋ ਨੂੰ ਯੁੱਧ ਨਾ ਛੇੜਨ ਦੀ ਬੇਨਤੀ ਕੀਤੀ। ਬਾਈਡੇਨ ਨੇ ਮੰਗਲਵਾਰ ਨੂੰ ਕਿਹਾ ਕਿ ਜੋ ਵੀ ਹੁੰਦਾ ਹੈ, ਉਸ ਲਈ ਅਮਰੀਕਾ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਯੂਰਪ ਵਿੱਚ ਸਥਿਰਤਾ ਅਤੇ ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ ਰੂਸ ਅਤੇ ਆਪਣੇ ਸਹਿਯੋਗੀਆਂ ਨਾਲ ਕੂਟਨੀਤਕ ਤਰੀਕੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ।  

ਉਹਨਾਂ ਨੇ ਕਿਹਾ ਕਿ ਹਮਲੇ ਦਾ ਖਦਸ਼ਾ ਹਾਲੇ ਵੀ ਬਣਿਆ ਹੋਇਆ ਹੈ ਇਸ ਲਈ ਮੈਂ ਕਈ ਵਾਰ ਕਿਹਾ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਪਰਤਣ ਵਿਚ ਦੇਰ ਹੋਣ ਤੋਂ ਪਹਿਲਾਂ ਯੂਕਰੇਨ ਛੱਡ ਦੇਣਾ ਚਾਹੀਦਾ ਹੈ। ਅਸੀਂ ਆਪਣਾ ਦੂਤਾਵਾਸ ਅਸਥਾਈ ਤੌਰ 'ਤੇ ਕੀਵ ਤੋਂ ਲੀਵ ਟਰਾਂਸਫਰ ਕਰ ਦਿੱਤਾ ਹੈ। ਬਾਈਡੇਨ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਅਮਰੀਕਾ ਦੇ ਰੱਖਿਆ ਮੰਤਰੀ ਲਾਯਡ ਔਸਟਿਨ ਯੂਰਪ ਵਿੱਚ ਵਧਦੇ ਸੰਕਟ ਦੇ ਵਿਚਕਾਰ ਖੇਤਰ ਦੀ ਯਾਤਰਾ ਕਰ ਰਹੇ ਹਨ। ਬਾਈਡੇਨ ਨੇ ਕਿਹਾ ਕਿ ਅਮਰੀਕਾ ਇਸ ਮੁੱਦੇ ਨੂੰ ਹੱਲ ਕਰਨ ਲਈ ਕੂਟਨੀਤਕ ਤਰੀਕੇ ਨਾਲ ਗੱਲਬਾਤ ਕਰਨ ਲਈ ਹੁਣ ਵੀ ਤਿਆਰ ਹੈ। ਉਹਨਾਂ ਨੇ ਕਿਹਾ ਕਿ ਰੂਸ ਦੇ 1,50,000 ਤੋਂ ਵੱਧ ਸੈਨਿਕ ਹੁਣ ਵੀ ਯੁਨੀਅਨ ਸਰਹੱਦ 'ਤੇ ਇਕੱਠੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ ਦੀ ਸੈਨਾ ਅਤੇ ਬੈਂਕਾਂ 'ਤੇ ਸਾਈਬਰ ਹਮਲਾ

ਉਹਨਾਂ ਨੇ ਕਿਹਾ ਕਿ ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਯੂਕਰੇਨ ਨੇੜੇ ਕੁਝ ਮਿਲਟਰੀ ਇਕਾਈਆਂ ਆਪਣੀ ਤਾਇਨਾਤੀ ਛੱਡ ਰਹੀਆਂ ਹਨ। ਇਹ ਚੰਗਾ ਹੋਵੇਗਾ ਪਰ ਅਸੀਂ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।ਸਾਡੇ ਵਿਸ਼ਲੇਸ਼ਕਾਂ ਨੇ ਸੰਕੇਤ ਦਿੱਤੇ ਹਨ ਕਿ ਉਹ ਹੁਣ ਵੀ ਕਾਫੀ ਗਿਣਤੀ ਵਿੱਚ ਤਾਇਨਾਤ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਰੂਸ ਆਉਣ ਵਾਲੇ ਦਿਨਾਂ ਜਾਂ ਹਫ਼ਤਿਆਂ ਵਿਚ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਯੂਕਰੇਨ ਲਈ ਮਨੁੱਖੀ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ ਅਤੇ ਰੂਸ ਲਈ ਸਾਮਰਿਕ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਪੂਰਾ ਅੰਤਰ-ਰਾਸ਼ਟਰੀ ਭਾਈਚਾਰਾ ਇਸ ਦੀ ਨਿੰਦਾ ਕਰੇਗਾ। ਦੁਨੀਆ ਇਹ ਨਹੀਂ ਭੁੱਲੇਗੀ ਕਿ ਰੂਸ ਨੇ ਬਿਨਾਂ ਕਾਰਨ ਮੌਤ ਅਤੇ ਬਰਬਾਦੀ ਚੁਣੀ। ਰੂਸ ਦਾ ਯੂਕਰੇਨ 'ਤੇ ਹਮਲਾ ਕਰਨਾ ਖੁਦ ਨੂੰ ਸੱਟ ਪਹੁੰਚਾਉਣ ਵਾਲਾ ਸਾਬਤ ਹੋਵੇਗਾ। ਅਮਰੀਕਾ ਅਤੇ ਸਾਡੇ ਸਹਿਯੋਗੀ ਨਿਰਣਾਇਕ ਦੇ ਰੂਪ ਵਿੱਚ ਪ੍ਰਤੀਕਿਰਿਆ ਦੇਣਗੇ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, 13 ਲੱਖ ਪ੍ਰਵਾਸੀਆਂ ਲਈ ਖੁੱਲ੍ਹਣਗੇ ਦਰਵਾਜ਼ੇ 

ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ਵਿਚ ਅਮਰੀਕੀ ਸੈਨਿਕਾਂ ਨੂੰ ਭੇਜਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਯੂਕਰੇਨ ਵਿੱਚ ਲੜਾਈ ਲਈ ਅਮਰੀਕੀ ਸੈਨਿਕਾਂ ਨੂੰ ਨਹੀਂ ਭੇਜਾਂਗਾ। ਅਸੀਂ ਯੂਕਰੇਨ ਦੀ ਸੈਨਾ ਨੂੰ ਦੇਸ਼ ਦੀ ਰੱਖਿਆ ਵਿੱਚ ਮਦਦ ਲਈ ਉਪਕਰਨ ਭੇਜੇ ਹਨ। ਅਸੀਂ ਉਨ੍ਹਾਂ ਨੂੰ ਸਿਖਲਾਈ ਅਤੇ ਸਲਾਹ ਦਿੱਤੀ ਹੈ। ਅਮਰੀਕਾ ਪੂਰੀ ਤਾਕਤ ਨਾਲ ਨਾਟੋ ਖੇਤਰ ਦੀ ਇੱਕ-ਇੱਕ ਇੰਚ ਜ਼ਮੀਨ ਦੀ ਰੱਖਿਆ ਕਰੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੂਜੇ ਵਿਸ਼ਵਯੁੱਧ ਦੀ ਜ਼ਰੂਰਤ ਨਹੀਂ ਸੀ ਪਰ ਜੇਕਰ ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਇਹ ਮਰਜ਼ੀ ਨਾਲ ਕੀਤਾ ਗਿਆ ਯੁੱਧ ਜਾਂ ਬਿਨਾਂ ਕਿਸੇ ਕਾਰਨ ਕੀਤਾ ਗਿਆ ਯੁੱਧ ਹੋਵੇਗਾ। ਮੈਂ ਉਕਸਾਵੇ ਲਈ ਨਹੀਂ, ਸਗੋਂ  ਸੱਚ ਬੋਲਣ ਲਈ ਇਹ ਚੀਜ਼ਾਂ ਕਹਿੰਦਾ ਹਾਂ ਕਿਉਂਕਿ ਸੱ , ਜਵਾਬਦੇਹੀ ਮਾਇਨੇ ਰੱਖਦੀ ਹੈ। ਬਾਈਡੇਨ ਨੇ ਕਿਹਾ ਕਿ ਅਮਰੀਕਾ ਅਤੇ ਨਾਟੋ ਰੂਸ ਲਈ ਖਤਰਾ ਨਹੀਂ ਹਨ। ਉਹਨਾਂ ਨੇ ਕਿਹਾ ਕਿ ਯੂਕਰੇਨ ਰੂਸ ਨੂੰ ਧਮਕਾ ਨਹੀਂ ਰਿਹਾ। ਨਾ ਹੀ ਅਮਰੀਕਾ ਅਤੇ ਨਾ ਹੀ ਨਾਟੋ ਕੋਲ ਯੂਕਰੇਨ ਵਿਚ ਮਿਜ਼ਾਈਲਾਂ ਹਨ। ਸਾਡੀ ਉੱਥੇ ਮਿਜ਼ਾਈਲਾਂ ਤਾਇਨਾਤ ਕਰਨ ਦੀ ਯੋਜਨਾ ਵੀ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News