ਹੁਸ਼ਿਆਰਪੁਰ ਦੇ ਰੁਪਿੰਦਰ ਸਿੰਘ ਨੇ ਵਧਾਇਆ ਪੰਜਾਬੀਆਂ ਦਾ ਮਾਣ, ਇਟਲੀ 'ਚ ਬਣਿਆ ਟ੍ਰੇਨ ਚਾਲਕ
Tuesday, Jul 02, 2024 - 11:53 AM (IST)
ਮਿਲਾਨ (ਸਾਬੀ ਚੀਨੀਆ): ਵੈਸੇ ਤਾਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਆਏ ਦਿਨ ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਇਟਲੀ ਵਿੱਚ ਭਾਸ਼ਾ ਨਾ ਆਉਣ ਜਾਂ ਘੱਟ ਆਉਣ ਦੇ ਚਲਦਿਆਂ ਇਹ ਕਿਹਾ ਜਾਂਦਾ ਸੀ ਕਿ ਇਟਲੀ ਵਿੱਚ ਆਏ ਭਾਰਤੀ ਕਾਮੇ ਸਿਰਫ ਖੇਤੀਬਾੜੀ ਅਤੇ ਡੇਅਰੀ ਫਾਰਮ ਨਾਲ ਸੰਬੰਧਿਤ ਕੰਮਾਂ ਲਈ ਹੀ ਸੀਮਿਤ ਹਨ।ਇਟਲੀ ਵਿੱਚ ਜੰਮੀ ਪਲੀ ਪੰਜਾਬੀ ਪੀੜ੍ਹੀ ਨੇ ਚੰਗੀ ਵਿੱਦਿਆਂ ਇਟਾਲੀਅਨ ਭਾਸ਼ਾ ਵਿੱਚ ਹਾਸਿਲ ਕੀਤੀ। ਹੁਣ ਇਟਲੀ ਵਿੱਚ ਪੰਜਾਬੀਆਂ ਦੁਆਰਾ ਆਏ ਦਿਨ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦੀਆ ਖ਼ਬਰਾਂ ਮਿਲਦੀਆ ਹਨ। ਇਸੇ ਲੜੀ ਤਹਿਤ ਇਟਲੀ ਵਿੱਚ ਹੁਣ 24 ਸਾਲਾ ਪੰਜਾਬੀ ਨੌਜਵਾਨ ਰੁਪਿੰਦਰ ਸਿੰਘ ਨੇ ਟ੍ਰੇਨ ਚਾਲਕ ਬਣ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਚੋਣਾਂ : ਅਮਰੀਕੀ ਸੈਨੇਟਰ ਨੇ ਅਸ਼ਵਿਨ ਰਾਮਾਸਵਾਮੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨੌਜਵਾਨ ਦੇ ਪਿਤਾ ਜਗਜੀਤ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਨੇ ਖੁਸ਼ੀ ਪ੍ਰਗਟ ਕਰਦਿਆ ਦੱਸਿਆ ਕਿ ਉਨ੍ਹਾਂ ਦਾ ਬੇਟਾ ਪੜ੍ਹਾਈ ਵਿੱਚ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਰੁਪਿੰਦਰ ਸਿੰਘ ਇਟਲੀ ਦਾ ਜੰਮਪਲ ਹੈ ਅਤੇ ਉਹ ਪੰਜਾਬ ਦੇ ਪਿੰਡ ਗੜਦੀਵਾਲਾ, ਹੁਸ਼ਿਆਰਪੁਰ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਪਵੀਲੀੳ (ਰਿਜੋ ਇਮੀਲ਼ੀਆ) ਵਿਖੇ ਰਹਿੰਦਾ ਹੈ। ਰੁਪਿੰਦਰ ਨੇ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਵਿਆਦਨਾ ਵਿਖੇ ਡਿਪਲੋਮਾ ਪੂਰਾ ਕੀਤਾ। ਉਪਰੰਤ ਇਮੀਲੀਆ ਰੋਮਾਨਾ ਸੂਬੇ ਬੋਲੋਨੀਆ ਵਿਖੇ ਟ੍ਰੇਨ ਚਲਾਉਣ ਦੀ ਟ੍ਰੇਨਿੰਗ ਪ੍ਰਾਪਤ ਕੀਤੀ। ਹੁਣ ਉਸਨੇ ਟ੍ਰੇਨ ਇਟਾਲੀਆਂ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ ਹੈ। ਜੋ ਕਿ ਬੋਲੋਨੀਆ ਤੋਂ ਵੱਖ-ਵੱਖ ਸ਼ਹਿਰਾਂ ਲਈ ਟ੍ਰੇਨ ਚਲਾਉਂਦਾ ਹੈ। ਮਾਪਿਆਂ ਨੇ ਮਾਣ ਨਾਲ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਵਿਦੇਸ਼ ਵਿੱਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਮਾਣ ਵਧਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।