ਧੀ ਲੈਂਦੀ ਰਹੀ ਮਰੀ ਹੋਈ ਮਾਂ ਦੀ ਬੁਢਾਪਾ ਪੈਨਸ਼ਨ, 9 ਸਾਲਾਂ ਬਾਅਦ ਖੁੱਲ੍ਹੀ ਪੋਲ

09/28/2019 3:23:26 PM

ਰੋਮ, (ਕੈਂਥ)— ਪਹਿਲਾਂ ਪਹਿਲ ਜਦੋਂ ਪੰਜਾਬ ਵਿੱਚ ਬੁਢਾਪਾ ਪੈਨਸ਼ਨਾਂ ਸਰਕਾਰ ਨੇ ਦੇਣ ਦਾ ਐਲਾਨ ਕੀਤਾ ਤਾਂ ਕਈ ਬਜ਼ੁਰਗ ਤਾਂ ਸਰਕਾਰ ਦੀ ਇਸ ਸਕੀਮ ਦਾ ਪੂਰਾ -ਪੂਰਾ ਲਾਭ ਲੈ ਗਏ ਤੇ ਕਈ ਵਿਚਾਰੇ ਆਪਣੇ ਆਪ ਨੂੰ ਬੁੱਢੇ ਸਾਬਤ ਕਰਦਿਆਂ-ਕਰਦਿਆਂ ਸਰਕਾਰੀ ਦਫ਼ਤਰਾਂ ਦੇ ਚੱਕਰਾਂ ਵਿੱਚ ਆਪਣੀ ਜ਼ਿੰਦਗੀ ਦਾ ਸਫ਼ਰ ਬਿਨਾਂ ਬੁਢਾਪਾ ਪੈਨਸ਼ਨ ਮਿਲੇ ਪੂਰਾ ਕਰ ਗਏ ।


ਇਟਲੀ 'ਚ ਵੀ ਹੋਰ ਦੇਸ਼ਾਂ ਵਾਂਗ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ ਪਰ ਇੱਥੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਜਿਸ ਬਾਰੇ ਸੁਣ ਕੇ ਸਭ ਹੈਰਾਨ ਹਨ। ਇਕ ਨਿੱਜੀ ਅਖਬਾਰ ਨੇ ਲਿਖਿਆ ਕਿ ਇਕ ਧੀ ਆਪਣੀ ਮਰ ਚੁੱਕੀ ਮਾਂ ਦੀ ਪੈਨਸ਼ਨ ਖਾਂਦੀ ਰਹੀ। ਔਰਤ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਉਸ ਨੇ ਇਕ-ਦੋ ਮਹੀਨੇ ਨਹੀਂ ਸਗੋਂ ਪੂਰੇ 9 ਸਾਲ ਮਰੀ ਹੋਈ ਮਾਂ ਦੀ ਪੈਨਸ਼ਨ ਖਾਧੀ। ਇਸ ਦਾ ਖੁਲਾਸਾ ਇਕ ਜਾਂਚ ਦੌਰਾਨ ਹੋਇਆ।

ਅਧਿਕਾਰੀਆਂ ਨੇ ਦੱਸਿਆ ਕਿ ਕੁੱਝ ਲੋਕ ਤਾਂ ਮਾਂ-ਬਾਪ ਦੀਆਂ ਲਾਸ਼ਾਂ ਨੂੰ ਘਰਾਂ 'ਚ ਹੀ ਰੱਖ ਲੈਂਦੇ ਹਨ ਤਾਂ ਕਿ ਕਿਸੇ ਨੂੰ ਇਸ ਗੱਲ ਦੀ ਭਣਕ ਨਾ ਲੱਗੇ ਕਿ ਉਹ ਮਰ ਚੁੱਕੇ ਹਨ। ਧੀ-ਪੁੱਤ ਮਿਲ ਕੇ ਪੈਨਸ਼ਨ ਖਾਂਦੇ ਰਹਿੰਦੇ ਹਨ। ਆਮ ਤੌਰ 'ਤੇ ਅਧਿਕਾਰੀਆਂ ਦੇ ਸਿਰ ਇਹ ਤੌਹਮਤਾਂ ਲੱਗਦੀਆਂ ਰਹਿੰਦੀਆਂ ਹਨ ਕਿ ਉਹ ਲੋਕਾਂ ਦੇ ਪੈਸੇ ਖਾ ਜਾਂਦੇ ਹਨ ਪਰ ਇਸ ਕੇਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। 


Related News