ਨਵਾਂਸ਼ਹਿਰ ਨਾਲ ਸਬੰਧਤ ਰੋਜੇਤਾ ਭੁੱਟਾ ਨੇ ਇਟਲੀ 'ਚ ਚਮਕਾਇਆ ਮਾਪਿਆਂ ਸਮੇਤ ਭਾਈਚਾਰੇ ਦਾ ਨਾਂਅ
Tuesday, Jul 23, 2024 - 03:57 PM (IST)
ਰੋਮ (ਕੈਂਥ): ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਬੱਚੇ ਆਏ ਦਿਨ ਵਿੱਦਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਕੇ ਆਪਣੇ ਪਰਿਵਾਰਾਂ ਤੇ ਭਾਰਤ ਦੇਸ਼ ਦਾ ਨਾਮ ਚਮਕਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਐਨ ਆਰ ਆਈਜ਼ ਨਾਲ ਜਾਣੇ ਜਾਂਦੇ ਪਿੰਡ ਗੜ੍ਹ ਪਧਾਣਾ ਦੇ ਸੁਰਜੀਤ ਭੁੱਟਾ ਦੀ ਹੋਣਹਾਰ ਧੀ ਰੋਜੇਤਾ ਭੁੱਟਾ ਵੱਲੋਂ ਇਟਲੀ ਦੇ ਜਿਲ੍ਹਾ ਬੈਰਗਾਮੋ ਦੇ ਮਰਤੀਨੈਗੋ ਦੇ ਸੈਕੰਡਰੀ ਸਕੂਲ ਦੀ ਗਰਾਦੋ ਵਿੱਚ ਅੱਠਵੀ ਜਮਾਤ ਦੀ ਪੜ੍ਹਾਈ ਕਰਕੇ ਮੈਰਿਟ ਦੀ ਪ੍ਰੀਖਿਆ ਵਿੱਚੋਂ 100/100 ਅੰਕ ਪ੍ਰਾਪਤ ਕਰਕੇ ਡਿੰਪਲੌਮਾ ਦੀ ਮੈਰੀਤੋ ਹਾਸਲ ਕਰਕੇ ਅੱਵਲ ਦਰਜਾ ਹਾ਼ਸਲ ਕੀਤਾ ਹੈ।
ਧੀ ਰਾਣੀ ਦੀ ਖੁਸ਼ੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਸੁਰਜੀਤ ਭੁੱਟਾ ਤੇ ਨੀਲਮ ਭੁੱਟਾ ਨੇ ਖੁਸ਼ੀ ਭਰੇ ਸ਼ਬਦਾਂ ਨਾਲ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸ ਨੇ ਵਿਦੇਸ਼ੀ ਧਰਤੀ 'ਤੇ ਸਾਡਾ ਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰੋਜੇਤਾ ਭੁੱਟਾ ਅਗਲੀ ਪੜ੍ਹਾਈ ਬੈਰਗਾਮੋ ਵਿਖੇ ਇਨਫਾਰਮਾਤੀਕਾ ਕੰਪਿਊਟਰ ਦੀ ਕਰਨ ਜਾ ਰਹੀ ਹੈ ਤੇ ਉਮੀਦ ਹੈ ਧੀ ਰਾਣੀ ਅੱਗੇ ਵੀ ਪੜ੍ਹਾਈ ਵਿੱਚ ਅੱਵਲ ਦਰਜ਼ਾ ਹਾਸਲ ਕਰਕੇ ਸਾਡਾ ਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ-ਏਅਰ ਇੰਡੀਆ ਨੇ ਅਮਰੀਕਾ ਲਈ ਸ਼ੁਰੂ ਕੀਤੀ ਸਿੱਧੀ ਉਡਾਣ, ਯਾਤਰੀਆਂ ਨੂੰ ਹੋਵੇਗਾ ਫ਼ਾਇਦਾ
ਉਨ੍ਹਾਂ ਦੱਸਿਆ ਕਿ ਕਲਾਸ ਦੀਆ ਅਧਿਆਪਕਾ ਨੇ ਵਿਸ਼ੇਸ ਤੌਰ ਉਨ੍ਹਾਂ ਨੂੰ ਸਕੂਲ ਵਿੱਚ ਬੁਲਾ ਕੇ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਤੁਸੀ ਵਿਦੇਸ਼ੀ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆਂ ਨੂੰ ਕਿਹੜਾ ਮੰਤਰ ਦੇ ਰਹੇ ਹੋ ਕਿ ਇਟਾਲੀਅਨ ਮੂਲ ਦੇ ਬੱਚਿਆਂ ਨੂੰ ਵੀ ਪਛਾੜ ਕੇ ਪੜ੍ਹਾਈ ਵਿੱਚ ਅੱਵਲ ਆ ਰਹੇ ਹਨ। ਰੋਜੇਤਾ ਭੁੱਟਾ ਨੇ ਪੰਜਵੀ ਜਮਾਤ ਵਿੱਚੋਂ ਸਕੂਲ ਵਿੱਚ ਅੱਵਲ ਦਰਜ਼ੇ ਦੇ 100/100 ਅੰਕ ਹਾਸ਼ਲ ਕਰਕੇ ਪਰਿਵਾਰ ਸਮੇਤ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਸੀ ਤੇ ਇਸ ਸਾਲ ਫਿਰ ਇਸ ਪਰਿਵਾਰ ਦੀ ਰੋਜੇਤਾ ਭੁੱਟਾ ਨੇ ਆਪਣੀ ਅੱਠਵੀ ਜਮਾਤ ਦੀ ਹੀ ਇਟਾਲੀਅਨ ਮੂਲ ਦੀ ਵਿਦਿਆਰਥਣ ਨੂੰ ਨੰਬਰਾਂ ਵਿੱਚ ਮਾਤ ਦੇ ਕੇ ਡਿੰਪਲੌਮਾ ਦੀ ਮੈਰੀਤੋ ਪ੍ਰਾਪਤ ਕੀਤਾ ਹੈ। ਇਸ ਮੌਕੇ ਭੁੱਟਾ ਪਰਿਵਾਰ ਨੂੰ ਰਿਸ਼ਤੇਦਾਰਾਂ, ਸਾਕ ਸਬੰਧੀਆਂ ਤੇ ਭਾਰਤੀ ਭਾਈਚਾਰੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।