ਟਰੰਪ ਨੇ ਰਾਬਰਟ ਓ''ਬ੍ਰਾਇਨ ਨੂੰ ਚੁਣਿਆ ਅਮਰੀਕਾ ਦਾ ਨਵਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ

Wednesday, Sep 18, 2019 - 09:19 PM (IST)

ਟਰੰਪ ਨੇ ਰਾਬਰਟ ਓ''ਬ੍ਰਾਇਨ ਨੂੰ ਚੁਣਿਆ ਅਮਰੀਕਾ ਦਾ ਨਵਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਬੰਧਕ ਮਾਮਲਿਆਂ 'ਤੇ ਪ੍ਰਮੁੱਖ ਵਾਰਤਾਕਾਰ ਰਾਬਰਟ ਓ'ਬ੍ਰਾਇਨ ਨੂੰ ਨਵਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਹੈ, ਜੋ ਜਾਨ ਬੋਲਟਨ ਦੀ ਥਾਂ ਲੈਣਗੇ। ਬੋਲਟਨ ਨੂੰ ਪਿਛਲੇ ਹਫਤੇ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਟਰੰਪ ਨੇ ਟਵੀਟ ਕੀਤਾ ਕਿ ਵਿਦੇਸ਼ ਵਿਭਾਗ 'ਚ ਬੰਧਕਾਂ ਨਾਲ ਜੁੜੇ ਮਾਮਲੇ ਦੇ ਵਿਸ਼ੇਸ਼ ਦੂਤ ਦੇ ਤੌਰ 'ਤੇ ਸੇਵਾ ਨਿਭਾ ਰਹੇ ਓ'ਬ੍ਰਾਇਨ ਨੂੰ ਐੱਨ.ਐੱਸ.ਏ. ਦੀ ਭੂਮਿਕਾ ਲਈ ਚੁਣਿਆ ਗਿਆ ਹੈ।

ਟਰੰਪ ਨੇ ਆਪਣੇ ਟਵੀਟ 'ਚ ਕਿਹਾ ਕਿ ਮੈਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਸਾਡੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਤੌਰ 'ਤੇ ਰਾਬਰਟ ਸੀ ਓ'ਬ੍ਰਾਇਨ ਨੂੰ ਨਿਯੁਕਤ ਕਰ ਰਿਹਾ ਹਾਂ, ਜੋ ਇਸ ਵੇਲੇ ਵਿਦੇਸ਼ ਵਿਭਾਗ 'ਚ ਬੰਧਕਾਂ ਦੇ ਮਾਮਲਿਆਂ ਦੇ ਲਈ ਰਾਸ਼ਟਰਪਤੀ ਦੇ ਬਹੁਤ ਸਫਲ ਵਿਸ਼ੇਸ਼ ਦੂਤ ਹਨ। ਟਰੰਪ ਨੇ ਕਿਹਾ ਕਿ ਮੈਂ ਰਾਬਰਟ ਦੇ ਨਾਲ ਲੰਬੇ ਸਮੇਂ ਤੱਕ ਤੇ ਬਹੁਤ ਕੰਮ ਕੀਤਾ ਹੈ। ਉਹ ਚੰਗਾ ਕੰਮ ਕਰਨਗੇ। ਓ'ਬ੍ਰਾਇਨ ਅਮਰੀਕੀ ਬੰਧਕਾਂ ਦੇ ਪਰਿਵਾਰਾਂ ਨਾਲ ਕੰਮ ਕਰਦੇ ਹਨ ਤੇ ਸਬੰਧਿਤ ਮੁੱਦਿਆਂ 'ਤੇ ਸਲਾਹ ਦਿੰਦੇ ਹਨ। ਨਿਊਯਾਰਕ ਟਾਈਮਸ ਦੀ ਖਬਰ ਮੁਤਾਬਕ ਬੋਲਟਨ ਦੀ ਥਾਂ ਓ'ਬ੍ਰਾਇਨ ਨੂੰ ਚੁਣ ਕੇ ਟਰੰਪ ਨੇ ਲੰਬੇ ਸਮੇਂ ਤੱਕ ਵਕੀਲ ਰਹੇ ਉਸ ਵਿਅਕਤੀ 'ਤੇ ਵਿਸ਼ਵਾਸ ਜਤਾਇਆ ਹੈ, ਜਿਸ ਨੇ ਰਾਸ਼ਟਰਪਤੀ ਨੂੰ ਉੱਤਰ ਕੋਰੀਆ ਤੇ ਤੁਰਕੀ ਜਿਹੇ ਦੇਸ਼ਾਂ 'ਚ ਬੰਧਕ ਬਣਾਏ ਅਮਰੀਕੀਆਂ ਨੂੰ ਵਾਪਸ ਲਿਆ ਕੇ ਆਪਣੇ ਕੰਮ ਨਾਲ ਪ੍ਰਭਾਵਿਤ ਕੀਤਾ ਹੈ। ਓ'ਬ੍ਰਾਇਨ ਟਰੰਪ ਦੇ ਚੌਥੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ। ਵਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਲਈ ਪੰਜ ਨਾਂ ਛਾਂਟੀ ਕੀਤੇ ਹਨ।


author

Baljit Singh

Content Editor

Related News