ਰਿਸ਼ੀ ਸੁਨਕ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵਜੋਂ 100 ਦਿਨ ਕੀਤੇ ਪੂਰੇ, ਜਨਤਾ ਨਾਲ ਕੀਤਾ ਨਵਾਂ ਵਾਅਦਾ

Friday, Feb 03, 2023 - 08:56 AM (IST)

ਲੰਡਨ (ਭਾਸ਼ਾ)- ਪਹਿਲੇ ਗੈਰ-ਗੋਰੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀਰਵਾਰ ਨੂੰ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਕੀਤੇ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਵਧਦੀ ਮਹਿੰਗਾਈ ਸਮੇਤ ਕਈ ਹੋਰ ਚੁਣੌਤੀਆਂ ਦਰਮਿਆਨ ਉਨ੍ਹਾਂ ਨੂੰ ਤਬਦੀਲੀ ਲਿਆਉਣ ਦਾ ਸੰਕਲਪ ਲੈਂਦੇ ਹੋਏ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ: 23 ਸਾਲਾ ਕੁੜੀ ਨੇ ਰਚਿਆ ਆਪਣੀ ਮੌਤ ਦਾ ਡਰਾਮਾ, ਹਮਸ਼ਕਲ 'ਤੇ ਕੀਤੇ ਤੇਜ਼ਧਾਰ ਹਥਿਆਰ ਨਾਲ 50 ਵਾਰ

ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਬਾਅਦ 25 ਅਕਤੂਬਰ ਨੂੰ 10 ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦਾ ਅਧਿਕਾਰਕ ਦਫ਼ਤਰ) ਦਾ ਕਾਰਜਭਾਰ ਸੰਭਾਲਿਆ ਸੀ। ਸਾਬਕਾ ਪ੍ਰਧਾਨ ਮੰਤਰੀਆਂ ਦੀ ਗੈਰ-ਰਸਮੀ ਵਿਦਾਈ ਤੋਂ ਬਾਅਦ ਉਪਜੀ ਗੰਭੀਰ ਸਿਆਸੀ ਉਥਲ-ਪੁਥਲ ਦਰਮਿਆਨ ਸੁਨਕ ਨੇ ਅਹੁਦਾ ਗ੍ਰਹਿਣ ਕੀਤਾ ਸੀ। ਉਨ੍ਹਾਂ ਨੇ ਵੀਰਵਾਰ ਨੂੰ ਟਵਿਟਰ 'ਤੇ ਲਿਖਿਆ, "ਹੋਰ ਲੋਕ ਵੀ ਬਦਲਾਅ ਦੀ ਗੱਲ ਕਰ ਸਕਦੇ ਹਨ, ਪਰ ਮੈਂ ਇਹ ਬਦਲਾਅ ਲਿਆਵਾਂਗਾ।"

ਇਹ ਵੀ ਪੜ੍ਹੋ : ਮਰਨ ਤੋਂ ਬਾਅਦ ‘ਦੁਬਾਰਾ ਜ਼ਿੰਦਾ’ ਹੋਈ ਔਰਤ! ਦੱਸਿਆ ਮੌਤ ਤੋਂ ਬਾਅਦ ਕੀ-ਕੀ ਵੇਖਿਆ... (ਵੀਡੀਓ)

ਇਸ ਦੇ ਨਾਲ ਦਿੱਤੀ ਗਈ ਵੀਡੀਓ ਵਿਚ ਉੱਚ ਅਹੁਦੇ ਲਈ ਉਨ੍ਹਾਂ ਦੀ ਇਤਿਹਾਸਕ ਚੋਣ ਨਾਲ ਜੁੜਿਆ ਇਕ 'ਮੋਂਟਾਜ' (ਚਿੱਤਰਾਂ ਦਾ ਸੁਮੇਲ) ਦਿਖਾਇਆ ਗਿਆ ਹੈ ਅਤੇ ਲਿਖਿਆ ਹੈ, 'ਆਧੁਨਿਕ ਇਤਿਹਾਸ ਵਿੱਚ ਸਭ ਤੋਂ ਨੌਜਵਾਨ, ਉਮਰ 42 ਸਾਲ, ਨੰਬਰ-10 ਡਾਊਨਿੰਗ ਸਟ੍ਰੀਟ ਵਿੱਚ ਪਹਿਲੇ ਗੈਰ-ਗੋਰੇ ਰਾਜਨੇਤਾ।" ਵੀਡੀਓ ਵਿੱਚ ਉਨ੍ਹਾਂ ਦੇ ਨਵੇਂ ਸਾਲ ਦੇ ਵਾਅਦਿਆਂ ਦੇ ਪੰਜ ਮੁੱਖ ਬਿੰਦੂਆਂ ਨੂੰ ਵੀ ਦਿਖਾਇਆ ਗਿਆ ਹੈ, ਜਿਸ ਵਿਚ ਮਹਿੰਗਾਈ ਨੂੰ ਅੱਧਾ ਕਰਨਾ, ਆਰਥਿਕਤਾ ਨੂੰ ਵਧਾਉਣਾ, ਕਰਜ਼ਾ ਘਟਾਉਣਾ, ਰਾਸ਼ਟਰੀ ਸਿਹਤ ਸੇਵਾ ਦੀ ਉਡੀਕ ਸੂਚੀ ਨੂੰ ਛੋਟਾ ਕਰਨਾ ਅਤੇ ਛੋਟੀਆਂ ਕਿਸ਼ਤੀਆਂ ਜ਼ਰੀਏ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਉਣ ਤੋਂ ਰੋਕਣਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News