ਟੈਟੂ ਬਣਵਾਉਂਦੇ ਸਮੇਂ ਮਸ਼ਹੂਰ INFLUNCER ਦੀ ਹੋਈ ਮੌਤ
Friday, Jan 24, 2025 - 03:36 PM (IST)
ਐਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ ਤੋਂ ਬਹੁਤ ਹੀ ਦੁਖਦਾਈ ਖ਼ਬਰਾਂ ਆ ਰਹੀਆਂ ਹਨ। ਮਸ਼ਹੂਰ ਬ੍ਰਾਜ਼ੀਲੀਅਨ INFLUNCER Ricardo Godoi ਦਾ ਦਿਹਾਂਤ ਹੋ ਗਿਆ ਹੈ। Ricardo ਦੀ 45 ਸਾਲ ਦੀ ਉਮਰ 'ਚ ਅਚਾਨਕ ਅਤੇ ਦੁਖਦਾਈ ਮੌਤ ਹੋ ਗਈ। ਬ੍ਰਾਜ਼ੀਲ ਦੇ ਰਿਵਾਈਟਲਾਈਟ ਡੇਅ ਹਸਪਤਾਲ 'ਚ ਟੈਟੂ ਬਣਵਾਉਂਦੇ ਸਮੇਂ Ricardo ਨੂੰ ਦਿਲ ਦਾ ਦੌਰਾ ਪਿਆ।
ਇਹ ਵੀ ਪੜ੍ਹੋ-28 ਸਾਲਾ ਇਹ ਅਦਾਕਾਰਾ ਪਤੀ ਤੋਂ ਹੋਈ ਵੱਖ, ਸਾਂਝੀ ਕੀਤੀ ਪੋਸਟ
ਕਮਰ 'ਤੇ ਬਣਵਾ ਰਹੇ ਸਨ ਟੈਟੂ
Ricardo Godoi ਆਪਣੀ ਕਮਰ 'ਤੇ ਟੈਟੂ ਬਣਵਾਉਣ ਲਈ ਜਨਰਲ ਅਨੱਸਥੀਸੀਆ ਦੇ ਅਧੀਨ ਸਨ, ਉਦੋਂ ਅਚਾਨਕ ਉਸ ਦਾ ਦਿਲ ਧੜਕਣਾ ਬੰਦ ਹੋ ਗਿਆ। ਡਾਕਟਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। Ricardo ਦੇ ਦਿਹਾਂਤ 'ਤੇ ਪ੍ਰਸ਼ੰਸਕ ਅਤੇ ਪਰਿਵਾਰ ਵਾਲੇ ਬਹੁਤ ਦੁਖੀ ਹਨ।
ਇਹ ਵੀ ਪੜ੍ਹੋ-ਹੋਸਟਲ ਦੀ ਕੰਧ ਟੱਪ ਕੇ ਕਿੱਥੇ ਜਾਂਦੇ ਸਨ ਅਮਿਤਾਭ ਬੱਚਨ! ਖੋਲ੍ਹਿਆ ਭੇਤ
ਮੌਤ ਸਰਟੀਫਿਕੇਟ 'ਚ ਕੀ ਲਿਖਿਆ ਹੈ
ਹਸਪਤਾਲ ਵੱਲੋਂ ਜਾਰੀ ਕੀਤੇ ਗਏ Ricardo Godoi ਦੇ ਮੌਤ ਸਰਟੀਫਿਕੇਟ 'ਚ ਕਿਹਾ ਗਿਆ ਸੀ ਕਿ Godoi ਨੂੰ ਐਨਾਬੋਲਿਕ ਸਟੀਰੌਇਡ ਦੀ ਵਰਤੋਂ ਕਾਰਨ ਦਿਲ ਦਾ ਦੌਰਾ ਪਿਆ ਸੀ ਪਰ Godoi ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਪਿਛਲੇ ਪੰਜ ਮਹੀਨਿਆਂ ਤੋਂ ਐਨਾਬੋਲਿਕ ਸਟੀਰੌਇਡ ਦੀ ਵਰਤੋਂ ਨਹੀਂ ਕੀਤੀ ਹੈ। ਫਿਰ ਵੀ ਆਪ੍ਰੇਸ਼ਨ ਦੌਰਾਨ ਗੋਡੋਈ ਨੂੰ ਦਿਲ ਦਾ ਦੌਰਾ ਪਿਆ ਹੈ।
ਇਹ ਵੀ ਪੜ੍ਹੋ- 28 ਸਾਲਾ ਇਹ ਅਦਾਕਾਰਾ ਪਤੀ ਤੋਂ ਹੋਈ ਵੱਖ, ਸਾਂਝੀ ਕੀਤੀ ਪੋਸਟ
ਟੈਸਟ ਵੀ ਸਨ ਕੀਤੇ
ਹਾਲਾਂਕਿ Ricardo Godoi ਨੇ ਐਨਾਬੋਲਿਕ ਸਟੀਰੌਇਡ ਦੀ ਵਰਤੋਂ ਕੀਤੀ ਸੀ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਪਰਿਵਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦਾਅਵੇ ਤੋਂ ਇਨਕਾਰ ਕਰ ਦਿੱਤਾ। ਅਸੀਂ ਕੱਲ੍ਹ ਦੁਪਹਿਰ ਤੋਂ ਉਸ ਦੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਪਰਿਵਾਰ ਨੇ ਇਸ ਬਾਰੇ ਗੱਲ ਕੀਤੀ, ਤਾਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ Ricardo ਨੇ ਲਗਭਗ ਪੰਜ ਮਹੀਨਿਆਂ ਤੋਂ ਐਨਾਬੋਲਿਕ ਸਟੀਰੌਇਡ ਦੀ ਵਰਤੋਂ ਨਹੀਂ ਕੀਤੀ ਸੀ ਅਤੇ ਇਸ ਲਈ ਉਸ ਨੇ ਕੁਝ ਟੈਸਟ ਵੀ ਕਰਵਾਏ ਸਨ ਅਤੇ ਉਹ ਟੈਟੂ ਬਣਵਾਉਣ ਲਈ ਫਿੱਟ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8