ਖੁਲਾਸਾ: ਇਨਸਾਨ ਦੀ ਇਹ ਗਲਤੀ ਕਿਤੇ ਤਬਾਹੀ ਵੱਲ ਨਾ ਲੈ ਜਾਏ!

09/04/2015 12:42:49 PM

ਲੰਡਨ— ਇਨਸਾਨ ਹਰ ਦਿਨ ਪਤਾ ਨਹੀਂ ਕਿੰਨੇ ਦਰੱਖਤ ਕੱਟ ਰਿਹਾ ਹੈ। ਇਸ ਨਾਲ ਉਹ ਕਿਤੇ ਆਪਣੇ ਲਈ ਹੀ ਤਬਾਹੀ ਦਾ ਮਹੌਲ ਤਿਆਰ ਤਾਂ ਨਹੀਂ ਕਰ ਰਿਹਾ? ਇਹ ਸਵਾਲ ਇਸ ਲਈ ਹੈ, ਕਿਉਂਕਿ ਇਕ ਰਿਪੋਰਟ ''ਚ ਖੁਲਾਸਾ ਹੋਇਆ ਹੈ ਕਿ ਪੂਰੀ ਦੁਨੀਆ ''ਚ ਹਰ ਸਾਲ 15 ਅਰਬ ਦਰੱਖਤ ਕੱਟੇ ਜਾ ਰਹੇ ਹਨ। ਇਹ ਅੰਕੜਾ ਦੁਨੀਆ ਦੀ ਕੁੱਲ ਅਬਾਦੀ ਦਾ ਦੁਗਣਾ ਹੈ। ਦੁਨੀਆ ਦੀ ਜਣਸੰਖਿਆ ਅਜੇ 7 ਅਰਬ ਤੋਂ ਕੁਝ ਹੀ ਜ਼ਿਆਦਾ ਹੈ।
ਅਜੇ ਤੱਕ ਕਿਸੇ ਨੂੰ ਨਹੀਂ ਪਤਾ ਸੀ ਕਿ ਦੁਨੀਆ ''ਚ ਕਿੰਨੇ ਦਰੱਖਤ ਹੋਣਗੇ। ਕਿਉਂਕਿ ਨਾ ਕਿਸੇ ਨੇ ਗਿਣੇ, ਨਾ ਰਿਕਾਰਡ ਰੱਖਿਆ। ਪਰ ਅਮਰੀਕਾ ਦੀ ਯੇਲ ਯੂਨੀਵਰਸਿਟੀ ਨੇ ਦਰੱਖਤਾਂ ਦੀ ਸਹੀ ਗਿਣਤੀ ਦੱਸਣ ਦਾ ਦਾਅਵਾ ਕੀਤਾ ਹੈ। ਵਿਗਿਆਨ ਰਸਾਲੇ ''ਨੇਚਰ'' ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਯੇਲ ਯੂਨੀਵਰਸਿਟੀ ਦੇ ਵਿਗਿਆਨੀ ਥਾਮਸ ਕ੍ਰੋਥਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਦੁਨੀਆ ਭਰ ਵਿਚ ਫੈਲੇ ਚਾਰ ਲੱਖ ਜੰਗਲਾਂ ਦੀਆਂ ਉਪਗ੍ਰਹਿ ਤੋਂ ਮਿਲੀਆਂ ਤਸਵੀਰਾਂ ਅਤੇ ਜ਼ਮੀਨੀ ਸਰਵੇਖਣ ਦੇ ਆਧਾਰ ''ਤੇ ਇਹ ਨਤੀਜਾ ਕੱਢਿਆ ਹੈ ਕਿ ਦੁਨੀਆ ਵਿਚ 30 ਖਰਬ ਤੋਂ ਵੱਧ ਦਰੱਖਤ ਹਨ। 
ਇਕ ਸਾਬਕਾ ਮੁਲਾਂਕਣ ਮੁਤਾਬਕ ਦੁਨੀਆ ਵਿਚ ਦਰੱਖਤਾਂ ਦੀ ਕੁਲ ਗਿਣਤੀ 400 ਅਰਬ ਸੀ ਪਰ ਨਵੇਂ ਅਧਿਐਨ ਵਿਚ ਇਹ ਗਿਣਤੀ ਅੱਠ ਗੁਣਾ ਵੱਧ ਸੀ। ਇਸ ਅਧਿਐਨ ਨਾਲ ਇਕ ਗੱਲ ਸਪੱਸ਼ਟ ਹੈ ਕਿ ਹੁਣ ਦਰੱਖਤਾਂ ''ਤੇ ਮਨੁੱਖੀ ਸਰਗਰਮੀਆਂ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ।


Related News