ਨਿਊਯਾਰਕ ਦੇ ਅਟਾਰਨੀ ਜਨਰਲ ਨੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗਣ ਮਗਰੋਂ ਦਿੱਤਾ ਅਸਤੀਫਾ

Tuesday, May 08, 2018 - 12:29 PM (IST)

ਨਿਊਯਾਰਕ (ਭਾਸ਼ਾ)— ਨਿਊਯਾਰਕ ਦੇ ਅਟਾਰਨੀ ਜਨਰਲ ਐਰਿਕ ਸਕੈਂਡਰਮੈਨ ਨੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗਣ ਮਗਰੋਂ ਅੱਜ ਭਾਵ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਸਕੈਂਡਰਮੈਨ 'ਤੇ 4 ਔਰਤਾਂ ਨੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਹਨ। ਇਨ੍ਹਾਂ ਔਰਤਾਂ ਵੱਲੋਂ ਦਿੱਤੇ ਇੰਟਰਵਿਊ ਦੇ 4 ਘੰਟਿਆਂ ਬਾਅਦ ਹੀ ਗਵਰਨਰ ਨੇ ਐਰਿਕ ਤੋਂ ਅਸਤੀਫੇ ਦੀ ਮੰਗ ਕੀਤੀ । ਸਕੈਂਡਰਮੈਨ ਨੇ ਕਿਹਾ ਕਿ ਮੇਰੇ ਵਿਰੁੱਧ ਕਈ ਗੰਭੀਰ ਦੋਸ਼ ਲੱਗੇ ਹਨ, ਜਿਨ੍ਹਾਂ ਨੂੰ ਮੈਂ ਖਾਰਜ ਕਰਦਾ ਹਾਂ। ਉਨ੍ਹਾਂ ਨੇ ਕਿਹਾ ਹਾਲਾਂਕਿ ਇਹ ਦੋਸ਼ ਮੇਰੇ ਪੇਸ਼ੇਵਰ ਵਿਹਾਰ ਅਤੇ ਦਫਤਰ ਦੇ ਸੰਚਾਲਨ ਨਾਲ ਸੰਬੰਧਿਤ ਨਹੀਂ ਹਨ ਪਰ ਇਨ੍ਹਾਂ ਦੋਸ਼ਾਂ ਦਾ ਮੇਰੇ ਕੰਮ 'ਤੇ ਵੀ ਅਸਰ ਪਵੇਗਾ। ਇਸ ਲਈ ਮੈਂ 8 ਮਈ, 2018 ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। 
ਐਰਿਕ 'ਮੀ ਟੂ ਮੁਹਿੰਮ' ਵਿਚ ਇਕ ਪ੍ਰਮੁੱਖ ਵਿਅਕਤੀ ਰਹੇ ਹਨ। ਦੋਸ਼ ਲਗਾਉਣ ਵਾਲੀਆਂ ਔਰਤਾਂ ਵਿਚੋਂ ਦੋ ਨੇ ਦੱਸਿਆ ਕਿ ਸਕੈਂਡਰਮੈਨ ਨੇ ਕਈ ਵਾਰੀ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ। ਇਨ੍ਹਾਂ ਔਰਤਾਂ ਵਿਚੋਂ ਕਿਸੇ ਨੇ ਵੀ ਪੁਲਸ ਵਿਚ ਸ਼ਿਕਾਇਤ ਦਰਜ ਨਹੀਂ ਕਰਵਾਈ। ਇਸ ਹਾਦਸੇ ਦੇ ਬਾਰੇ ਵਿਚ ਔਰਤਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਦੱਸਿਆ ਸੀ। ਤੀਜੀ ਔਰਤ ਨੇ ਵੀ ਆਪਣੀ ਹੱਡ ਬੀਤੀ ਸੁਣਾਈ। ਚੌਥੀ ਔਰਤ ਨੇ ਕਿਹਾ ਕਿ ਜਦੋਂ ਉਸ ਨੇ ਸਕੈਂਡਰਮੈਨ ਦੀ ਗੱਲ ਮੰਨਣ ਤੋਂ ਇਨਕਾਰ ਕੀਤਾ ਤਾਂ ਸਕੈਂਡਰਮੈਨ ਨੇ ਉਸ ਨੂੰ ਥੱਪੜ ਮਾਰਿਆ ਸੀ। ਹਾਲਾਂਕਿ ਇਸ ਔਰਤ ਨੇ ਵੀ ਆਪਣੀ ਪਛਾਣ ਜ਼ਾਹਰ ਕਰਨ ਤੋਂ ਇਨਕਾਰ ਕੀਤਾ।


Related News