ਵਾਰ-ਵਾਰ ਭੋਜਨ ਕਰਨ ਨਾਲ ਹੋ ਸਕਦੀ ਹੈ ਗੰਭੀਰ ਬੀਮਾਰੀ

Friday, Dec 22, 2017 - 02:53 PM (IST)

ਵਾਸ਼ਿੰਗਟਨ (ਭਾਸ਼ਾ)- ਜੀਵਾਣੂ ਸਬੰਧੀ ਮਾਮੂਲੀ ਇਨਫੈਕਸ਼ਨ ’ਤੇ ਅਸੀਂ ਜ਼ਿਆਦਾਤਰ ਧਿਆਨ ਹੀ ਨਹੀਂ ਦਿੰਦੇ ਪਰ ਸਾਡੀ ਇਹ ਅਣਗਹਿਲੀ ਬਾਅਦ ਵਿਚ ਭਿਆਨਕ ਰੂਪ ਅਖਤਿਆਰ ਕਰ ਸਕਦੀ ਹੈ। ਇਹ ਇਨਫੈਕਸ਼ਨ ਗੰਭੀਰ ਜਲਨ ਜਾਂ ਸੰਭਾਵਿਤ ਰੂਪ ਨਾਲ ਜਾਨਲੇਵਾ ਕੋਲਾਈਟਿਸ ਦਾ ਕਾਰਣ ਬਣ ਸਕਦੀ ਹੈ। ਮੈਗਜ਼ੀਨ ਸਾਈਂਸ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਦੱਸਿਆ ਗਿਆ ਹੈ ਕਿ ਜੀਵਾਣੂ ਸਬੰਧੀ ਮਾਮੂਲੀ ਇਨਫੈਕਸ਼ਨ ਕਾਰਨ ਉਮਰ ਵਧਣ ’ਤੇ ਤੁਹਾਨੂੰ ਜਲਨ ਸਬੰਧੀ ਸਮੱਸਿਆ ਪੈਦਾ ਕਰਨ ਵਾਲੀ ਗੰਭੀਰ ਬੀਮਾਰੀ ਹੋ ਸਕਦੀ ਹੈ। ਅਮਰੀਕਾ ਦੇ ਸੈਨਫੋਰਡ ਬਰਨਹਾਮ ਪ੍ਰੇਬਿਸ ਮੈਡੀਕਲ ਡਿਸਕਵਰੀ ਇੰਸਟੀਚਿਊਟ (ਐਸ.ਬੀ.ਪੀ.) ਦੇ ਖੋਜਕਰਤਾਵਾਂ ਮੁਤਾਬਕ ਅਧਿਐਨ ਵਿਚ ਸਾਹਮਣੇ ਆਏ ਇਨ੍ਹਾਂ ਤੱਥਾਂ ਨਾਲ ਇਨਫਲੇਮੇਟਰੀ ਬਾਇਲ ਡਿਜ਼ੀਜ਼ (ਆਈ.ਬੀ.ਡੀ.) ਪਿਛੇ ਦੇ ਕਾਰਣ ਦਾ ਪਤਾ ਲੱਗ ਸਕਦਾ ਹੈ। ਇਸ ਬੀਮਾਰੀ ਦਾ ਕਾਰਣ ਪਤਾ ਨਹੀਂ ਚਲ ਸਕਿਆ ਹੈ। ਇਸ ਅਧਿਐਨ ਨੇ ਇਹ ਵੀ ਦਰਸ਼ਾਇਆ ਹੈ ਕਿ ਇਸ ਤਰ੍ਹਾਂ ਦੇ ਕਈ ਸਬੂਤ ਮਿਲੇ ਹਨ ਕਿ ਕੋਲਾਈਟਿਸ ਅਤੇ ਆਈ.ਬੀ.ਡੀ. ਸਮੇਤ ਜਲਨ ਸਬੰਧੀ ਆਮ ਬੀਮਾਰੀਆਂ ਦੀ ਸ਼ੁਰੂਆਤ ਵਿਚ ਵਿਅਕਤੀ ਦੇ ਜੈਨੇਟਿਕ ਕਾਰਕ ਸੀਮਿਤ ਭੂਮਿਕਾ ਨਿਭਾਉਂਦੇ ਹਨ।


Related News