ਧੋਖਾਧੜੀ ਮਾਮਲੇ 'ਚ ਟਰੰਪ ਨੂੰ ਰਾਹਤ, 45.4 ਕਰੋੜ ਡਾਲਰ ਜੁਰਮਾਨੇ ਦੀ ਬਜਾਏ ਚੁਕਾਈ ਇੰਨੀ ਰਾਸ਼ੀ
Tuesday, Apr 02, 2024 - 09:56 AM (IST)
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਰਾਹਤ ਦਾ ਸਾਹ ਲੈ ਸਕਣਗੇ। ਸੋਮਵਾਰ ਨੂੰ ਉਸ ਨੇ ਨਿਊਯਾਰਕ ਸਿਵਲ ਫਰਾਡ ਮਾਮਲੇ 'ਚ 17.5 ਕਰੋੜ ਡਾਲਰ ਦਾ ਜੁਰਮਾਨਾ ਅਦਾ ਕੀਤਾ। ਹਾਲਾਂਕਿ ਟਰੰਪ ਨੇ 45.4 ਕਰੋੜ ਡਾਲਰ ਯਾਨੀ ਲਗਭਗ 29.46 ਅਰਬ ਰੁਪਏ ਦਾ ਜੁਰਮਾਨਾ ਅਦਾ ਕਰਨਾ ਸੀ। ਇਸ ਮਾਮਲੇ ਵਿੱਚ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ।
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ ਟਰੰਪ ਨੇ 45.4 ਕਰੋੜ ਰੁਪਏ ਦੇ ਸਿਵਲ ਫਰਾਡ ਮਾਮਲੇ 'ਚ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਹੈ। ਫਰਵਰੀ ਵਿਚ ਨਿਊਯਾਰਕ ਦੀ ਅਦਾਲਤ ਨੇ ਉਸ ਨੂੰ 35.5 ਕਰੋੜ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਸੀ, ਜੋ ਹੁਣ ਵਧ ਕੇ 45.4 ਕਰੋੜ ਡਾਲਰ ਹੋ ਗਿਆ ਹੈ। ਅਦਾਲਤ ਨੇ ਟਰੰਪ ਦੇ ਨਾਲ-ਨਾਲ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਸਜ਼ਾ ਸੁਣਾਈ ਸੀ ਅਤੇ ਉਨ੍ਹਾਂ 'ਤੇ ਜੁਰਮਾਨਾ ਵੀ ਲਗਾਇਆ ਸੀ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇੰਨੇ ਵੱਡੇ ਜੁਰਮਾਨੇ ਕਾਰਨ ਟਰੰਪ ਦੀ ਵਿੱਤੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ਲਈ 30 ਹੋਰ ਨਾਂ ਕੀਤੇ ਜਾਰੀ
ਇਸ ਤਰ੍ਹਾਂ ਘਟਾਈ ਗਈ ਜੁਰਮਾਨੇ ਦੀ ਰਕਮ
ਪਿਛਲੇ ਹਫ਼ਤੇ ਨਿਊਯਾਰਕ ਦੀ ਇੱਕ ਅਪੀਲ ਅਦਾਲਤ ਨੇ 45.4 ਕਰੋੜ ਰੁਪਏ ਦੇ ਜੁਰਮਾਨੇ ਵਿੱਚ ਕੁਝ ਰਾਹਤ ਦਿੰਦਿਆਂ ਰਕਮ ਨੂੰ ਘਟਾ ਕੇ 17.5 ਕਰੋੜ ਡਾਲਰ ਕਰ ਦਿੱਤਾ ਸੀ। ਨਾਲ ਹੀ ਇਸ ਨੂੰ ਜਮਾਂ ਕਰਨ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਟਰੰਪ ਦੇ ਜੁਰਮਾਨੇ ਦੀ ਰਕਮ ਪੂਰੀ ਤਰ੍ਹਾਂ ਘਟਾਈ ਗਈ ਹੈ ਜਾਂ ਉਨ੍ਹਾਂ ਨੂੰ ਇਹ ਰਕਮ ਕਿਸ਼ਤਾਂ 'ਚ ਜਮ੍ਹਾ ਕਰਵਾਉਣੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।