ਦੱ. ਕੋਰੀਆ ''ਚ ਲਾਕਡਾਊਨ ਤੋਂ ਰਾਹਤ ਪਰ ਕੋਰੋਨਾ ਦੇ ਮਾਮਲਿਆਂ ''ਚ ਹੋਇਆ ਵਾਧਾ
Thursday, May 28, 2020 - 12:44 AM (IST)
ਸਿਓਲ - ਲਾਕਡਾਊਨ ਤੋਂ ਰਾਹਤ ਦੇ ਤਹਿਤ ਭੂ-ਮੱਧ ਸਾਗਰੀ ਸਮੁੰਦਰ ਤੱਟਾਂ ਅਤੇ ਲਾਸ ਵੇਗਾਸ ਦੇ ਕਸੀਨੋ ਦੇ ਸੈਲੀਆਂ ਲਈ ਫਿਰ ਤੋਂ ਖੋਲੇ ਜਾਣ ਦੀਆਂ ਖਬਰਾਂ ਵਿਚਾਲੇ ਬੁੱਧਵਾਰ ਨੂੰ ਦੱਖਣੀ ਕੋਰੀਆ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਦੇਖਣ ਤੋਂ ਬਾਅਦ ਸਮਾਜਿਕ ਦੂਰੀ ਦੀਆਂ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਨਾਲ ਹੀ ਇਸ ਨਾਲ ਲਾਕਡਾਊਨ ਹਟਾਉਣ ਦੇ ਗਲਤ ਨਤੀਜਿਆਂ ਦਾ ਵੀ ਖੁਲਾਸਾ ਹੋ ਰਿਹਾ ਹੈ। ਯੂਰਪੀ ਸੰਘ ਦੇ ਦੇਸ਼ਾਂ ਨੇ ਦੱਖਣੀ ਕੋਰੀਆ ਦੇ ਜਾਂਚ, ਸੰਪਰਕਾਂ ਦੀ ਪਛਾਣ ਅਤੇ ਇਲਾਜ ਦੀ ਰਣਨੀਤੀ ਦੀ ਤਰੀਫ ਕੀਤੀ ਸੀ ਜਿਸ ਨੂੰ ਦੇਖਦੇ ਹੋਏ ਯੂਰਪੀ ਸੰਘ ਨੇ ਬੁੱਧਵਾਰ ਨੂੰ ਸੰਘ ਦੀਆਂ ਅਰਥ ਵਿਵਸਥਾਵਾਂ ਨੂੰ ਪਟੜੀ 'ਤੇ ਲਿਆਉਣ ਲਈ ਇਕ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ।
ਦੱਖਣੀ ਕੋਰੀਆ ਵਿਚ ਬੁੱਧਵਾਰ ਨੂੰ ਕੋਰੋਨਾ ਤੋਂ ਪ੍ਰਭਾਵਿਤ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪਿਛਲੇ 50 ਦਿਨਾਂ ਵਿਚ ਆਉਣ ਵਾਲੀ ਸਭ ਤੋਂ ਜ਼ਿਆਦਾ ਗਿਣਤੀ ਹੈ। ਇਸ ਨਾਲ ਬੁੱਧਵਾਰ ਨੂੰ ਸਕੂਲ ਪਰਤ ਰਹੇ ਲੱਖਾਂ ਬੱਚਿਆਂ ਲਈ ਖਤਰਾ ਵੱਧ ਗਿਆ ਹੈ। ਦੱਸ ਦਈਏ ਕਿ ਦੱਖਣੀ ਕੋਰੀਆ ਨੇ ਸ਼ੁਰੂਆਤ ਵਿਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕਾਫੀ ਪਾਬੰਦੀਆਂ ਲਾਈਆਂ ਹੋਈਆਂ ਸੀ, ਜਿਸ ਕਾਰਨ ਪੂਰੇ ਵਿਸ਼ਵ ਵਿਚ ਉਸ ਦੀ ਤਰੀਫ ਕੀਤੀ ਪਰ ਜਿਵੇਂ-ਜਿਵੇਂ ਉਸ ਨੇ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕੀਤੀ ਉਸ ਕਾਰਨ ਕੋਰੋਨਾ ਦੇ ਨਵੇਂ ਮਾਮਲੇ ਆਉਣੇ ਸ਼ੁਰੂ ਹੋ ਗਏ। ਉਥੇ ਹੀ ਹੁਣ ਤੱਕ ਦੱਖਣੀ ਕੋਰੀਆ ਵਿਚ ਕੋਰੋਨਾ ਦੇ 11,265 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 269 ਦੀ ਮੌਤ ਹੋ ਗਈ ਹੈ ਅਤੇ 10,295 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।