ਰੂਸ ਨੇ ਭਾਰਤ ਵਿਰੁੱਧ ਆਪਣੇ ਦੇਸ਼ ਦੀਆਂ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਿਜ, ਕਿਹਾ-ਅਸੀਂ ਦੋਵੇਂ ਦੇਸ਼ ਪੁਰਾਣੇ ਦੋਸਤ
Tuesday, Feb 08, 2022 - 08:18 PM (IST)
ਇੰਟਰਨੈਸ਼ਨਲ ਡੈਸਕ-ਰੂਸ ਨੇ ਭਾਰਤ ਵਿਰੋਧੀ ਆਪਣੇ ਦੇਸ਼ ਦੀਆਂ ਮੀਡੀਆ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਹੈ। ਰੂਸ ਨੇ ਉਸ ਖ਼ਬਰ ਨੂੰ ਖਾਰਿਜ ਕਰ ਦਿੱਤਾ ਹੈ ਜਿਸ 'ਚ ਕਸ਼ਮੀਰ ਨੂੰ ਇਕ ਹੋਰ ਫਿਲਸਤੀਨ ਬਣਨ ਦੀ ਰਾਹ 'ਤੇ ਕਰਾਰ ਕਰ ਦਿੱਤਾ ਗਿਆ ਹੈ। ਨਾਲ ਹੀ ਰੂਸ ਨੇ ਆਪਣੇ ਉਸ ਰੁਖ਼ ਨੂੰ ਦੁਹਰਾਇਆ ਹੈ ਕਿ ਇਹ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋਪੱਖੀ ਮੁੱਦਾ ਹੈ। ਰੂਸ ਨੇ ਕਿਹਾ ਕਿ ਉਸ ਦੀ ਭਾਰਤ ਦੀ ਦੋਸਤੀ ਦਹਾਕਿਆਂ ਪੁਰਾਣੀ ਹੈ।
ਇਹ ਵੀ ਪੜ੍ਹੋ : ਜੇਕਰ ਯੂਕ੍ਰੇਨ 'ਤੇ ਰੂਸ ਨੇ ਹਮਲਾ ਕੀਤਾ ਤਾਂ ਲਾਈਆਂ ਜਾਣਗੀਆਂ ਪਾਬੰਦੀਆਂ : PM ਜਾਨਸਨ
ਰੈੱਡਫਿਸ਼ ਡਿਜੀਟਲ ਮੀਡੀਆ ਮੰਚ ਵੱਲੋਂ ਕਸ਼ਮੀਰ 'ਤੇ ਬਣੀ ਨਵੀਂ ਡਾਕੂਮੈਂਟਰੀ ਦਾ ਟ੍ਰੇਲਰ ਜਾਰੀ ਕਰਨ ਦੇ ਕੁਝ ਦਿਨਾਂ ਬਾਅਦ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਸ 'ਚ ਇਸ ਤਰ੍ਹਾਂ ਦੇ ਦੋਸ਼ ਲਾਏ ਗਏ ਹਨ।ਰੈੱਡਫ਼ਿਸ਼ ਮੀਡੀਆ ਨੂੰ ਟਵਿੱਟਰ 'ਤੇ 'ਰੂਸੀ ਸਰਕਾਰ ਨਾਲ ਸਬੰਧਤ ਮੀਡੀਆ' ਦੇ ਤੌਰ 'ਤੇ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ : 170 ਕਰੋੜ ਦੀ ਜਾਇਦਾਦ ਵਾਲਾ ਚੰਨੀ, ਰਾਹੁਲ ਗਾਂਧੀ ਲਈ ਹੀ ਗਰੀਬ ਹੋ ਸਕਦਾ-ਭਗਵੰਤ ਮਾਨ
ਰੂਸੀ ਦੂਤਘਰ ਨੇ ਇਕ ਬਿਆਨ 'ਚ ਕਿਹਾ ਕਿ ਕਸ਼ਮੀਰ ਦੇ ਮੁੱਦੇ ਅਤੇ ਦੋਪੱਖੀ ਵਿਵਾਦਾਂ 'ਚ ਰੂਸ ਦੀ ਦਖ਼ਲਅੰਦਾਜ਼ੀ ਨਾਲ ਕਰਨ ਦੇ ਸਿਧਾਂਤ ਨੂੰ ਲੈ ਕੇ ਉਸ ਦੇ ਅਧਿਕਾਰਤ ਰੁਖ਼ 'ਚ ਕੋਈ ਬਦਲਾਅ ਨਹੀਂ ਆਇਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਮੁੱਦੇ ਦਾ ਹੱਲ ਸਿਰਫ਼ ਭਾਰਤ ਅਤੇ ਪਾਕਿਸਤਾਨ ਵੱਲੋਂ ਕੱਢਿਆ ਜਾਣਾ ਚਾਹੀਦਾ ਹੈ। ਸ਼ਿਮਲਾ ਸਮਝੌਤੇ ਅਤੇ ਲਾਹੌਰ ਐਲਾਨ ਪੱਤਰ ਦੇ ਆਧਾਰ 'ਤੇ ਇਹ ਕੰਮ ਕੀਤਾ ਜਾਣਾ ਚਾਹੀਦਾ ਹੈ। ਦੂਤਘਰ ਨੇ ਇਹ ਵੀ ਕਿਹਾ ਕਿ ਚੈਨਲ ਵੱਲੋਂ ਟਵਿੱਟਰ 'ਤੇ ਖ਼ੁਦ ਨੂੰ 'ਰੂਸ ਦੀ ਸਰਕਾਰ ਨਾਲ ਸਬੰਧਤ ਮੀਡੀਆ' ਦੇ ਤੌਰ 'ਦੇ ਦਰਸ਼ਾਏ ਜਾਣ ਨਾਲ ਉਹ ਸਰਕਾਰ ਸਮਰਥਿਤ ਨਹੀਂ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ, ਮਾਫ਼ੀਆ ਮੁੱਖ ਮੰਤਰੀ ਚਿਹਰਾ ਚੁਣਿਆ: ਭਗਵੰਤ ਮਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।