ਅਫਗਾਨਿਸਤਾਨ ''ਚ ਵੋਟਰਾਂ ਦੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ
Sunday, Apr 15, 2018 - 05:58 PM (IST)

ਕਾਬੁਲ (ਭਾਸ਼ਾ)— ਅਫਗਾਨਿਸਤਾਨ ਵਿਚ ਵੋਟਰਾਂ ਦੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਉਦੇਸ਼ ਅਕਤੂਬਰ ਵਿਚ ਹੋਣ ਵਾਲੀਆਂ ਵਿਧਾਨਿਕ ਚੋਣਾਂ ਨੂੰ ਭਰੋਸਯੋਗ ਅਤੇ ਧੋਖਾਧੜੀ ਤੋਂ ਮੁਕਤ ਕਰਨਾ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਅਗਲੇ ਦੋ ਮਹੀਨਿਆਂ ਵਿਚ ਕਰੀਬ 1.4 ਕਰੋੜ ਬਾਲਗਾਂ ਨੂੰ ਵੋਟਰ ਦੇ ਤੌਰ 'ਤੇ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਇਹ ਡਰਿੱਲ 7,000 ਤੋਂ ਜ਼ਿਆਦਾ ਵੋਟਿੰਗ ਕੇਂਦਰਾਂ 'ਤੇ ਹੋਵੇਗੀ। ਸੁਤੰਤਰ ਚੋਣ ਕਮਿਸ਼ਨ ਦੇ ਪ੍ਰਧਾਨ ਅਬਦੁੱਲ ਵਾਦੀ ਸੈਯਦ ਨੇ ਹਾਲ ਵਿਚ ਹੀ ਦੱਸਿਆ ਸੀ,''ਮੁੱਖ ਚੁਣੌਤੀ ਅਸੁਰੱਖਿਆ ਹੈ, ਜੋ ਖਾਸ ਕਰ ਕੇ ਪੇਂਡੂ ਇਲਾਕਿਆਂ ਵਿਚ ਹੈ।'' ਗੌਰਤਲਬ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਅੱਤਵਾਦੀਆਂ ਦਾ ਕੰਟਰੋਲ ਹੈ।