ਇਮਰਾਨ ਸਰਕਾਰ ਦੇ ਪਹਿਲੇ ਸਾਲ ਦੇ ਕਾਰਜਕਾਲ ''ਚ ਪਾਕਿ ਨੇ ਲਿਆ ਰਿਕਾਰਡ ਕਰਜ਼

Tuesday, Oct 08, 2019 - 11:55 PM (IST)

ਇਮਰਾਨ ਸਰਕਾਰ ਦੇ ਪਹਿਲੇ ਸਾਲ ਦੇ ਕਾਰਜਕਾਲ ''ਚ ਪਾਕਿ ਨੇ ਲਿਆ ਰਿਕਾਰਡ ਕਰਜ਼

ਇਸਲਾਮਾਬਾਦ - 'ਨਵਾਂ ਪਾਕਿਸਤਾਨ' ਬਣਾਉਣ ਦੇ ਵਾਅਦੇ ਦੇ ਨਾਲ ਸੱਤਾ 'ਚ ਆਏ ਇਮਰਾਨ ਖਾਨ ਦੇ ਇਕ ਸਾਲ ਦੇ ਹੀ ਸ਼ਾਸਨਕਾਲ 'ਚ ਦੇਸ਼ ਦਾ ਕਿੰਨਾ ਮਾੜਾ ਹਾਲ ਹੋ ਚੁੱਕਿਆ ਹੈ, ਜਿੰਨਾ ਕਦੇ ਨਹੀਂ ਹੋਇਆ। ਇਮਰਾਨ ਖਾਨ ਨੇ ਪਾਕਿਸਤਾਨ ਨੂੰ ਆਰਥਿਕ ਕੰਗਾਲੀ ਦੇ ਕਗਾਰ 'ਤੇ ਖੜ੍ਹਾ ਕਰ ਦਿੱਤਾ ਹੈ ਅਤੇ ਮੁਲਕ ਕਰਜ਼ ਦੇ ਬੋਝ ਤਲੇ ਦਬਿਆ ਜਾ ਰਿਹਾ ਹੈ। ਨਵੀਂ ਸਰਕਾਰ ਦੇ ਸ਼ੁਰੂਆਤੀ ਇਕ ਸਾਲ ਦੇ ਕਾਰਜਕਾਲ 'ਚ ਰਿਕਾਰਡ ਕਰਜ਼ਾ ਲਿਆ ਗਿਆ ਹੈ।

ਅਧਿਕਾਰਕ ਅੰਕੜਿਆਂ ਮੁਤਾਬਕ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ 'ਚ ਦੇਸ਼ ਦੇ ਕੁਲ ਕਰਜ਼ 'ਚ ਕਰੀਬ 7509 ਅਰਬ ਪਾਕਿਸਤਾਨੀ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਕਰਜ਼ ਦੇ ਇਹ ਅੰਕੜੇ ਸਟੇਟ ਬੈਂਕ ਆਫ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਭੇਜ ਦਿੱਤਾ ਹੈ।

ਸੂਤਰਾਂ ਨੇ ਦੱਸਿਆ ਕਿ ਅਗਸਤ 2018 ਤੋਂ ਅਗਸਤ 2019 ਵਿਚਾਲੇ ਵਿਦੇਸ਼ ਤੋਂ 2804 ਅਰਬ ਰੁਪਏ ਦਾ ਅਤੇ ਘਰੇਲੂ ਸਰੋਤਾਂ ਤੋਂ 4705 ਅਰਬ ਰੁਪਏ ਦਾ ਕਰਜ਼ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਸਟੇਟ ਬੈਂਕ ਦੇ ਅੰਕੜਿਆਂ ਮੁਤਾਬਕ, ਮੌਜੂਦਾ ਵਿੱਤ ਸਾਲ ਦੇ ਪਹਿਲੇ 2 ਮਹੀਨਿਆਂ 'ਚ ਪਾਕਿਸਤਾਨ ਦੇ ਜਨਤਕ ਕਰਜ਼ 'ਚ 1.43 ਫੀਸਦੀ ਦਾ ਇਜ਼ਾਫਾ ਹੋਇਆ ਹੈ। ਸੰਘੀ ਸਰਕਾਰ ਦਾ ਇਹ ਕਰਜ਼ਾ ਵਧ ਕੇ 32, 240 ਅਰਬ ਰੁਪਏ ਹੋ ਗਿਆ ਹੈ। ਅਗਸਤ 2018 'ਚ ਇਹ ਕਰਜ਼ 24,732 ਅਰਬ ਰੁਪਏ ਸੀ। ਮੀਡੀਆ ਰਿਪੋਰਟ 'ਚ ਅੰਕੜਿਆਂ ਦੇ ਹਵਾਲੇ ਤੋਂ ਆਖਿਆ ਗਿਆ ਹੈ ਕਿ ਮੌਜੂਦਾ ਵਿੱਤ ਸਾਲ ਦੇ ਪਹਿਲੇ 3 ਮਹੀਨੇ 'ਚ ਸਰਕਾਰ ਦਾ ਟੈਕਸ ਕੁਲੈਕਸ਼ਨ 960 ਅਰਬ ਰੁਪਏ ਦਾ ਰਿਹਾ ਜੋ ਕਿ ਇਕ ਟ੍ਰਿਲੀਅਨ ਰੁਪਏ ਦਾ ਟੀਚੇ ਤੋਂ ਘੱਟ ਹੈ।


author

Khushdeep Jassi

Content Editor

Related News