ਕੱਚੇ ਪਿਆਜ਼ ਅਤੇ ਲਸਣ ਦੀ ਚਟਣੀ ਖਾਣ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ

10/01/2019 8:58:27 PM

ਲੰਡਨ- ਨਰਾਤਿਆਂ ’ਚ ਤੁਸੀਂ ਭਾਵੇਂ ਪਿਆਜ਼ ਤੇ ਲਸਣ ਦੇ ਸੇਵਨ ਤੋਂ ਪ੍ਰਹੇਜ਼ ਕਰੋ ਪਰ ਸਾਧਾਰਨ ਦਿਨਾਂ ’ਚ ਇਸ ਦੀ ਵਰਤੋਂ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਹੁਣੇ ਜਿਹੇ ਹੋਈ ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਖਾਣੇ ਵਿਚ ਲਸਣ ਤੇ ਪਿਆਜ਼ ਦੀ ਚਟਨੀ ਸ਼ਾਮਲ ਕਰਨ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।

ਇਸ ਸਿਲਸਿਲੇ ਵਿਚ ਵਿਗਿਆਨੀਆਂ ਨੇ ਪੁਰਤੋ ਰਿਕੋ ਦੀਆਂ ਲਗਭਗ 600 ਔਰਤਾਂ ਦੇ ਖਾਣ ਪੀਣ ਦੀਆਂ ਆਦਤਾਂ ਤੇ ਬਾਰੀਕੀ ਨਾਲ ਨਜ਼ਰ ਰੱਖੀ, ਉਥੇ ਪਿਛਲੇ ਕਈ ਦਹਾਕਿਆਂ ਤੋ ਬੀਮਾਰੀ ਤੇਜ਼ੀ ਨਾਲ ਫੈਲੀ ਹੈ। ਖੋਜੀਆਂ ਨੇ ਦੇਖਿਆ ਕਿ ਜਿਨ੍ਹਾਂ ਔਰਤਾਂ ਨੇ ਰੋਜ਼ਾਨਾ ਖਾਣੇ ਵਿਚ 2 ਜਾਂ ਉਸ ਤੋਂ ਵੱਧ ਵਾਰ ਕੱਚੇ ਪਿਆਜ ਤੇ ਲਸਣ ਨਾਲ ਚਟਨੀ ਖਾਧੀ ਉਨ੍ਹਾਂ ਨੂੰ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ 67 ਫੀਸਦੀ ਘੱਟ ਗਈ ਸੀ।


Baljit Singh

Content Editor

Related News