ਪੀ. ਐੱਮ. ਖਿਲਾਫ ਅਵਿਸ਼ਵਾਸ ਪ੍ਰਸਤਾਵ ਦਾ ਸਮਰਥਨ ਕਰ ਸਕਦੇ ਨੇ ਸੀਰੀਸੈਨਾ : ਰਾਜਪਕਸ਼ੇ

Sunday, Apr 01, 2018 - 03:26 PM (IST)

ਕੋਲੰਬੋ— ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਆਸ ਪ੍ਰਗਟ ਕੀਤੀ ਹੈ ਕਿ ਰਾਸ਼ਟਰਪਤੀ ਮੈਤਰੀਪਾਲਾ ਸੀਰੀਸੈਨਾ ਸੰਸਦ 'ਚ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਦੇ ਖਿਲਾਫ ਸਾਂਝੇ ਵਿਰੋਧੀ ਪੱਖ (ਜੁਆਇੰਟ ਓਪਸ਼ਨ) ਵੱਲੋਂ ਪੇਸ਼ ਅਵਿਸ਼ਵਾਸ ਪ੍ਰਸਤਾਵ ਦਾ ਸਮਰਥਨ ਕਰਨਗੇ। ਅਵਿਸ਼ਵਾਸ ਪ੍ਰਸਤਾਵ 4 ਅਪ੍ਰੈਲ ਨੂੰ ਸੰਸਦ 'ਚ ਰੱਖਿਆ ਜਾਣਾ ਹੈ। ਸਾਂਝਾ ਵਿਰੋਧੀ ਪੱਖ ਪਿਛਲੇ ਹਫਤੇ ਵਿਕ੍ਰਮਸਿੰਘੇ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਮੁਹਿੰਮ ਕਾਰੂ ਜੈਸੂਰਯਾ ਨੂੰ ਸੌਂਪ ਚੁੱਕਾ ਹੈ।


ਵਿਰੋਧੀ ਪੱਖ ਨੇ ਉਨ੍ਹਾਂ 'ਤੇ ਵਿੱਤੀ ਅਨਿਯਮਤਾ ਅਤੇ ਮੱਧ ਕੈਂਡੀ ਜ਼ਿਲੇ 'ਚ ਪਿਛਲੇ ਮਹੀਨੇ ਹੋਏ ਹਿੰਦੂ-ਮੁਸਲਮਾਨ ਦੰਗਿਆਂ ਨਾਲ ਨਜਿੱਠਣ 'ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਰਾਜਪਕਸ਼ੇ ਨੇ ਕਿਹਾ,''ਹੁਣ ਇਹ ਰਾਸ਼ਟਰਪਤੀ ਸੀਰੀਸੈਨਾ 'ਤੇ ਹੈ ਕਿ ਉਹ ਆਪਣੇ ਐੱਸ. ਐੱਲ. ਐੱਫ. ਪੀ.(ਸ਼੍ਰੀਲੰਕਾ ਫਰੀਡਮ ਪਾਰਟੀ) ਦੇ ਮੈਂਬਰਾਂ ਨੂੰ ਇਸ ਦਾ ਸਮਰਥਨ ਕਰਨ ਲਈ ਕਹਿ ਕੇ ਪ੍ਰਸਤਾਵ ਦੀ ਜਿੱਤ ਨਿਸ਼ਚਿਤ ਕਰਨ।'' ਵਿਕ੍ਰਮਸਿੰਘੇ ਨਾਲ ਗਠਜੋੜ ਸਰਕਾਰ 'ਚ ਸ਼ਾਮਲ ਸ਼੍ਰੀਲੰਕਾ ਫ੍ਰੀਡਮ ਪਾਰਟੀ ਨੇ ਹੁਣ ਤਕ ਪ੍ਰਸਤਾਵ ਦੇ ਪੱਖ ਜਾਂ ਵਿਰੋਧੀ ਪੱਖ 'ਚ ਜਾਣ ਦਾ ਫੈਸਲਾ ਨਹੀਂ ਕੀਤਾ ਹੈ। ਹਾਲਾਂਕਿ ਇਹ ਗੱਲ ਗੁਪਤ ਨਹੀਂ ਹੈ ਕਿ ਸੀਰੀਸੈਨਾ ਚਾਹੁੰਦੇ ਹਨ ਕਿ ਵਿਕ੍ਰਮਸਿੰਘੇ ਅਹੁਦੇ ਤੋਂ ਹਟ ਜਾਣ ਤਾਂ ਕਿ ਉਹ ਆਪਣੀ ਪਸੰਦ ਦੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਣ।


Related News