ਬਰਤਾਨੀਆ ''ਚ ਸੁਨਹਿਰੀ ਵਾਲਾਂ ਵਾਲੀ ਔਰਤ ਨੇ ਮੁਸਲਿਮ ਪੁਰਸ਼ਾਂ ਖਿਲਾਫ ਕੀਤੀ ਨਸਲੀ ਟਿੱਪਣੀ

Sunday, Sep 03, 2017 - 04:02 PM (IST)

ਲੰਡਨ— ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਔਰਤ ਮੁਸਲਿਮ ਭਾਈਚਾਰੇ ਦੇ ਲੋਕਾਂ ਖਿਲਾਫ ਨਸਲੀ ਟਿੱਪਣੀ ਕਰਦੀ ਨਜ਼ਰ ਆ ਰਹੀ ਹੈ। ਬ੍ਰਿਟੇਨ 'ਚ ਸੁਨਹਿਰੀ ਵਾਲਾਂ ਵਾਲੀ ਇਕ ਔਰਤ ਨੇ ਸੜਕ 'ਤੇ ਜਾ ਰਹੇ ਮੁਸਲਿਮ ਪੁਰਸ਼ਾਂ ਦੇ ਇਕ ਭਾਈਚਾਰੇ 'ਤੇ ਉਸ ਸਮੇਂ ਨਸਲੀ ਟਿੱਪਣੀ ਕੀਤੀ, ਜਦੋਂ ਉਹ ਈਦ ਮਨਾ ਕੇ ਇਕ ਕਬਰਿਸਤਾਨ 'ਚੋਂ ਦੁਆ ਮੰਗ ਕੇ ਆ ਰਹੇ ਸਨ। ਲਾਲ ਕਾਰ ਸਵਾਰ 43 ਸਾਲਾ ਸੁਨਹਿਰੀ ਵਾਲਾਂ ਵਾਲੀ ਇਕ ਔਰਤ ਇਕ ਵੀਡੀਓ 'ਚ ਪੁਰਸ਼ਾਂ ਖਿਲਾਫ ਨਸਲੀ ਸ਼ਬਦਾਂ ਦੀ ਵਰਤੋਂ ਕਰਦੀ ਨਜ਼ਰ ਆ ਰਹੀ ਹੈ। ਵੈਸਟ ਯੋਰਕਸ਼ਾਇਰ ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਏਸ਼ੀਆਈ ਪੁਰਸ਼ਾਂ ਦਾ ਇਕ ਸਮੂਹ ਡਿਊਸਬੇਰੀ ਕਬਰਿਸਤਾਨ ਨੇੜੇ ਸੜਕ 'ਤੇ ਜਾ ਰਿਹਾ ਸੀ ਤਾਂ ਇਕ ਵਾਹਨ ਉਸ ਦੇ ਨੇੜੇ ਆਇਆ ਅਤੇ ਇਕ ਮਹਿਲਾ ਯਾਤਰੀ ਨੇ ਉਨ੍ਹਾਂ 'ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਪੁਰਸ਼ਾਂ ਦੀ ਨਾਗਰਿਕਤਾ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਹਡਸਰਫੀਲਡ ਐਗਜ਼ਾਮਿਨ ਮੁਤਾਬਕ ਘਟਨਾ ਦੀ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਇਕ ਛੋਟੀ ਲਾਲ ਕਾਰ 'ਚ ਸਵਾਰ ਹਮਲਾਵਰ ਤਰੀਕੇ ਨਾਲ ਪੁਰਸ਼ਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਮਹਿਲਾ ਇਸ ਸਮੇਂ ਪੁਲਸ ਹਿਰਾਸਤ 'ਚ ਹੈ। 
ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਥਾਨਕ ਭਾਈਚਾਰੇ ਨੇ ਪੋਸਟ ਕੀਤਾ ਹੈ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕਿਵੇਂ ਚੀਕ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਹੁਣ ਤੱਕ 25000 ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਸ ਔਰਤ ਦੀ ਕਾਫੀ ਲੋਕਾਂ ਵਲੋਂ ਆਲੋਚਨਾ ਵੀ ਕੀਤੀ ਗਈ।


Related News