ਕੁਈਨਜ਼ਲੈਂਡ ਸਥਿਤ ਘਰ ਦੇ ਬਗੀਚੇ ''ਚ ਆ ਵੜਿਆ ਅਜਗਰ, ਦੇਖ ਕੇ ਪਰਿਵਾਰ ਹੋਇਆ ਹੈਰਾਨ

08/23/2017 12:29:02 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਸੱਪ ਫੜਨ ਵਾਲੀ ਸੰਸਥਾ ਸਨਸ਼ਾਈਨ ਕੋਸਟ ਸਨੈਕ ਕੈਚਰਸ ਨੂੰ ਲੱਗਭਗ ਹਰ ਦਿਨ ਸੱਪ ਫੜਨ ਲਈ ਕਈ ਫੋਨ ਕਾਲ ਆਉਂਦੇ ਹਨ। ਇਨ੍ਹਾਂ ਵੱਡੇ-ਵੱਡੇ ਸੱਪਾਂ ਨੂੰ ਦੇਖ ਕੇ ਲੋਕ ਹੈਰਾਨੀ ਜ਼ਾਹਰ ਕਰਦੇ ਹਨ। ਸੋਸ਼ਲ ਮੀਡੀਆ 'ਤੇ ਇਕ ਅਜਿਹੀ ਹੀ ਤਸਵੀਰ ਸ਼ੇਅਰ ਕੀਤੀ ਗਈ ਹੈ, ਜੋ ਕਿ ਇਕ ਘਰ ਦੇ ਬਗੀਚੇ ਦੀ ਹੈ, ਜਿਸ 'ਚ ਇਕ ਲੌਨ ਹੈ ਅਤੇ ਕੁਝ ਦਰਖਤ-ਬੂਟੇ ਹਨ। ਇਸ ਸ਼ੇਅਰ ਕੀਤੀ ਗਈ ਤਸਵੀਰ ਵਿਚ ਲੋਕਾਂ ਕੋਲੋਂ ਪੁੱਛਿਆ ਗਿਆ ਕਿ ਕੀ ਕੋਈ ਦੱਸ ਸਕਦਾ ਹੈ ਕਿ ਇਸ ਵਿਚ ਸੱਪ ਲੁੱਕ ਕੇ ਕਿੱਥੇ ਬੈਠਾ ਹੈ? ਜ਼ਿਆਦਾਤਰ ਲੋਕ ਸੱਪ ਲੱਭਣ 'ਚ ਅਸਫਲ ਰਹੇ। ਕਈ ਲੋਕਾਂ ਨੇ ਇਸ ਦਾ ਗਲਤ ਜਵਾਬ ਦਿੱਤਾ।
ਇਸ ਤਸਵੀਰ ਨੂੰ ਸੱਪ ਫੜਨ ਦੌਰਾਨ ਖਿੱਚਿਆ ਗਿਆ ਸੀ। ਸੱਪ ਇੰਨੀ ਚਲਾਕੀ ਨਾਲ ਲੁੱਕ ਕੇ ਬੈਠਾ ਸੀ ਕਿ ਉਸ ਨੂੰ ਲੱਭਣ 'ਚ ਲੋਕਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਸਨੈਕ ਕੈਚਰਸ ਨੇ ਲੋਕਾਂ ਦੀ ਮਦਦ ਕਰਦੇ ਹੋਏ ਦੂਜੀ ਤਸਵੀਰ ਸ਼ੇਅਰ ਕੀਤੀ, ਜਿਸ ਦੇ ਜ਼ਰੀਏ ਲੋਕਾਂ ਨੂੰ ਲੁੱਕੇ ਹੋਏ ਅਜਗਰ ਨੂੰ ਦਿਖਾਇਆ। ਕਾਫੀ ਮੁਸ਼ੱਕਤ ਤੋਂ ਬਾਅਦ ਇਸ ਅਜਗਰ ਨੂੰ ਫੜਿਆ ਗਿਆ। ਦੱਸਣਯੋਗ ਹੈ ਕਿ ਆਸਟ੍ਰੇਲੀਆ ਖਤਰਨਾਕ ਜਾਨਵਰਾਂ ਦਾ ਘਰ ਮੰਨਿਆ ਜਾਂਦਾ ਹੈ। ਇੱਥੇ ਘਰਾਂ ਵਿਚ ਅਜਗਰ ਅਤੇ ਸੱਪਾਂ ਦਾ ਮਿਲਣਾ ਆਮ ਗੱਲ ਹੈ।


Related News