ਕਿਊਬਿਕ 'ਚ ਲਗਾਤਾਰ ਤੀਜੇ ਦਿਨ ਕੋਰੋਨਾ ਮਾਮਲਿਆਂ 'ਚ ਵਾਧਾ, ਮਾਹਰਾਂ ਦੀ ਵਧੀ ਚਿੰਤਾ

09/14/2020 9:27:35 AM

ਮਾਂਟਰੀਅਲ- ਕੈਨੇਡਾ ਦੇ ਸੂਬੇ ਕਿਊਬਿਕ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 279 ਨਵੇਂ ਮਾਮਲੇ ਦਰਜ ਕੀਤੇ ਗਏ। ਪਹਿਲੀ ਜੂਨ ਤੋਂ ਬਾਅਦ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਦੇ ਇਕ ਵਾਰ ਫਿਰ ਮਾਮਲੇ ਵੱਧ ਗਏ ਹਨ। ਮਾਹਰਾਂ ਨੇ ਇਸ 'ਤੇ ਚਿੰਤਾ ਜਤਾਈ ਹੈ।

ਕਿਊਬਿਕ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਤੀਜੇ ਦਿਨ ਇੱਥੇ ਕੋਰੋਨਾ ਦੇ 200 ਤੋਂ ਵੱਧ ਮਾਮਲੇ ਦਰਜ ਹੋਏ ਹਨ।  ਸੂਬੇ ਵਿਚ ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 64,986 ਤੋਂ ਪਾਰ ਹੋ ਗਈ ਹੈ। 

ਬੀਤੇ 24 ਘੰਟਿਆਂ ਦੌਰਾਨ ਇਕ ਹੋਰ ਮੌਤ ਹੋਣ ਨਾਲ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 5,780 ਹੋ ਗਈ ਹੈ। ਮਾਂਟਰੀਅਲ ਸ਼ਹਿਰ ਵਿਚ ਵੀ 57 ਨਵੇਂ ਮਾਮਲੇ ਆਉਣ ਨਾਲ ਚਿੰਤਾ ਵੱਧ ਗਈ ਹੈ ਅਤੇ ਸ਼ਹਿਰ ਵਿਚ ਹੁਣ ਤੱਕ 30,436 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। 

ਕਿਊਬਿਕ ਸਿਹਤ ਮੰਤਰਾਲੇ ਮੁਤਾਬਕ ਐਤਵਾਰ ਨੂੰ ਕਈ ਖੇਤਰਾਂ ਵਿਚ ਕੋਰੋਨਾ ਦੇ ਮਾਮਲੇ ਵੱਧ ਹੀ ਦਰਜ ਹੋਏ ਹਨ। ਹਾਲਾਂਕਿ ਸਥਿਤੀ ਕੰਟਰੋਲ ਵਿਚ ਹੈ ਪਰ ਇਹ ਚਿਤਾ ਦਾ ਵਿਸ਼ਾ ਹੈ। 
ਇਸ ਸਮੇਂ 124 ਲੋਕ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ਵਿਚੋਂ 19 ਮਰੀਜ਼ ਆਈ. ਸੀ. ਯੂ. ਵਿਚ ਭਰਤੀ ਹਨ। ਰਾਹਤ ਦੀ ਗੱਲ ਇਹ ਹੈ ਕਿ ਸੂਬੇ ਵਿਚ 57,268 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਸੂਬੇ ਵਿਚ 20 ਤੋਂ 50 ਸਾਲ ਦੇ ਲੋਕ ਵਧੇਰੇ ਕੋਰੋਨਾ ਦੇ ਸ਼ਿਕਾਰ ਹੋਏ ਹਨ।
 


Lalita Mam

Content Editor

Related News