ਭਾਰਤ-ਭੂਟਾਨ ’ਚ ਕਿਊ. ਆਰ. ਕੋਡ ਨਾਲ ਭੁਗਤਾਨ ਕਰ ਸਕਣਗੇ ਨੇਪਾਲੀ ਨਾਗਰਿਕ

Sunday, Jun 30, 2024 - 12:34 PM (IST)

ਭਾਰਤ-ਭੂਟਾਨ ’ਚ ਕਿਊ. ਆਰ. ਕੋਡ ਨਾਲ ਭੁਗਤਾਨ ਕਰ ਸਕਣਗੇ ਨੇਪਾਲੀ ਨਾਗਰਿਕ

ਕਾਠਮਾਂਡੂ (ਯੂ. ਐੱਨ. ਆਈ.) : ਨੇਪਾਲ ਵਿਚ ਭਾਰਤੀਆਂ ਨੂੰ ਆਪਣੇ ਮੋਬਾਈਲ ਫੋਨਾਂ ਰਾਹੀਂ ਭੁਗਤਾਨ ਕਰਨ ਦੀ ਇਜਾਜ਼ਤ ਮਿਲਣ ਤੋਂ ਤਿੰਨ ਮਹੀਨਿਆਂ ਬਾਅਦ ਨੇਪਾਲ ਰਾਸ਼ਟਰ ਬੈਂਕ (ਐੱਨ. ਆਰ. ਬੀ.) ਨੇ ਐਲਾਨ ਕੀਤਾ ਕਿ ਨੇਪਾਲੀ ਨਾਗਰਿਕ ਹੁਣ ਭਾਰਤ ਵਿਚ ਕਿਊ. ਆਰ. ਕੋਡ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰ ਸਕਦੇ ਹਨ।

 ਇਹ ਵੀ ਪੜ੍ਹੋ-SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ

ਨੇਪਾਲ ਰਾਸ਼ਟਰ ਬੈਂਕ ਵਲੋਂ ਕਿਊ. ਆਰ. ਕੋਡ ਕੋਡ ਦੇ ਨਾਲ-ਨਾਲ ਈ-ਬੈਂਕਿੰਗ, ਇੰਟਰਬੈਂਕ ਭੁਗਤਾਨ ਅਤੇ ਮੋਬਾਈਲ ਬੈਂਕਿੰਗ ਵਰਗੀਆਂ ਹੋਰ ਭੁਗਤਾਨ ਵਿਧੀਆਂ ਦੀ ਵਰਤੋਂ ਕਰ ਕੇ ਭਾਰਤ ਅਤੇ ਭੂਟਾਨ ਵਿਚ ਭੁਗਤਾਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਨੇਪਾਲ ਰਾਸ਼ਟਰ ਬੈਂਕ ਨੇ ਵਪਾਰੀ ਭੁਗਤਾਨ ਲਈ ਪ੍ਰਤੀ ਦਿਨ 15,000 ਰੁਪਏ ਜਾਂ ਪ੍ਰਤੀ ਮਹੀਨਾ 1,00,000 ਰੁਪਏ ਦੀ ਲੈਣ-ਦੇਣ ਹੱਦ ਨਿਰਧਾਰਤ ਕੀਤੀ ਹੈ।

 ਇਹ ਵੀ ਪੜ੍ਹੋ- ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News