70 ਸਾਲ ਦੀ ਉਮਰ 'ਚ ਪੁਤਿਨ ਫਿਰ ਬਣਨਗੇ 'ਪਿਤਾ', ਗਰਭਵਤੀ ਹੋਈ ਗਰਲਫ੍ਰੈਂਡ ਅਲੀਨਾ

Sunday, Jul 10, 2022 - 12:01 PM (IST)

70 ਸਾਲ ਦੀ ਉਮਰ 'ਚ ਪੁਤਿਨ ਫਿਰ ਬਣਨਗੇ 'ਪਿਤਾ', ਗਰਭਵਤੀ ਹੋਈ ਗਰਲਫ੍ਰੈਂਡ ਅਲੀਨਾ

ਮਾਸਕੋ (ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇੱਕ ਵਾਰ ਫਿਰ ਪਿਤਾ ਬਣ ਸਕਦੇ ਹਨ ਅਤੇ ਇਸ ਬੱਚੇ ਦੀ ਮਾਂ ਉਨ੍ਹਾਂ ਦੀ ਪ੍ਰੇਮਿਕਾ ਹੋਵੇਗੀ। ਮੀਡੀਆ ਰਿਪੋਰਟਾਂ 'ਚ ਇਹ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ। ਪੁਤਿਨ ਦੀ ਪ੍ਰੇਮਿਕਾ ਅਲੀਨਾ ਕਾਬਾਏਵਾ (39) ਸਾਬਕਾ ਜਿਮਨਾਸਟ ਹੈ ਅਤੇ ਪੁਤਿਨ ਦੇ ਤੀਜੇ ਬੱਚੇ ਦੀ ਮਾਂ ਬਣਨ ਵਾਲੀ ਹੈ। ਰੂਸੀ ਰਾਸ਼ਟਰਪਤੀ, ਜੋ ਕਿ ਲਗਭਗ 70 ਸਾਲ ਦੇ ਹਨ, ਨੂੰ ਇਸ ਸਮੇਂ ਯੂਕ੍ਰੇਨ 'ਤੇ ਹਮਲੇ ਨੂੰ ਲੈ ਕੇ ਵਿਆਪਕ ਪੱਧਰ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਤਿਨ ਅਤੇ ਅਲੀਨਾ ਦੇ ਪਹਿਲਾਂ ਹੀ ਦੋ ਬੱਚੇ ਹਨ ਅਤੇ ਹੁਣ ਉਹ ਇੱਕ ਬੇਟੀ ਨੂੰ ਜਨਮ ਦੇਣ ਜਾ ਰਹੇ ਹਨ।

ਡੇਲੀਸਟਾਰ ਨੇ ਕ੍ਰੇਮਲਿਨ ਤੋਂ ਅਪਡੇਟ ਕੀਤੇ ਗਏ ਵੈੱਬ ਅਕਾਊਂਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਪਰ ਪੁਤਿਨ ਇਸ ਖ਼ਬਰ ਤੋਂ ਖੁਸ਼ ਨਹੀਂ ਹਨ ਅਤੇ ਕਥਿਤ ਤੌਰ 'ਤੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕਾਫ਼ੀ ਬੱਚੇ ਹਨ। ਓਲੰਪਿਕ ਸੋਨ ਤਮਗਾ ਜੇਤੂ ਅਤੇ ਜਿਮਨਾਸਟ ਅਲੀਨਾ ਅਤੇ ਪੁਤਿਨ ਦੇ ਅਫੇਅਰ ਦੀਆਂ ਅਫਵਾਹਾਂ ਸਮੇਂ-ਸਮੇਂ 'ਤੇ ਉੱਡਦੀਆਂ ਰਹਿੰਦੀਆਂ ਹਨ। ਹਾਲਾਂਕਿ ਅਲੀਨਾ ਆਪਣੇ ਸੀਕਰੇਟ ਰਿਲੇਸ਼ਨਸ਼ਿਪ ਲਈ ਕਾਫੀ ਮਸ਼ਹੂਰ ਹੈ।

ਫੋਟੋਗ੍ਰਾਫਰ ਨੇ ਕੀਤਾ ਇਹ ਖੁਲਾਸਾ

ਇਕ ਸਥਾਨਕ ਅਖ਼ਬਾਰ ਨੇ ਖੁਲਾਸਾ ਕੀਤਾ ਸੀ ਕਿ ਅਲੀਨਾ ਦੇ ਦੋ ਬੇਟੇ 2015 ਵਿੱਚ ਸਵਿਟਜ਼ਰਲੈਂਡ ਅਤੇ 2019 ਵਿੱਚ ਮਾਸਕੋ ਵਿੱਚ ਹੋਏ ਸਨ। ਮਿਰਰ ਦੀ ਰਿਪੋਰਟ ਦੇ ਅਨੁਸਾਰ ਅਲੀਨਾ ਰੂਸ ਵਿੱਚ ਇੱਕ ਪ੍ਰੋ-ਕ੍ਰੇਮਲਿਨ ਮੀਡੀਆ ਸਮੂਹ ਦੀ ਬੌਸ ਹੈ ਅਤੇ ਰੂਸ ਦੀਆਂ ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਹੈ। ਰੂਸੀ ਫੋਟੋਗ੍ਰਾਫਰ ਮਿਖਾਇਲ ਕੋਰੋਲੋਵ ਨੇ ਫੋਟੋਸ਼ੂਟ 'ਚ ਫੋਟੋਸ਼ੂਟ ਕਰਵਾਉਣ ਤੋਂ ਬਾਅਦ ਉਸ ਨੂੰ 'ਸੈਕਸ ਨਾਲ ਭਰਪੂਰ' ਕਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਦਾ ਵੱਡਾ ਕਦਮ, ਭਾਰਤ ਸਮੇਤ ਪੰਜ ਦੇਸ਼ਾਂ 'ਚ ਤਾਇਨਾਤ ਯੂਕ੍ਰੇਨੀ ਰਾਜਦੂਤ ਕੀਤੇ ਬਰਖਾਸਤ

ਰੂਸ ਦੀ ਪ੍ਰਮੁੱਖ ਹਸਤੀ ਹੈ ਅਲੀਨਾ

ਜਿਮਨਾਸਟ ਦੇ ਖੇਡ ਤੋਂ ਰਿਟਾਇਰ ਹੋਣ ਦੇ ਬਾਅਦ ਅਲੀਨਾ ਰੂਸ ਦੀ ਇੱਕ ਪ੍ਰਮੁੱਖ ਹਸਤੀ ਹੈ।ਉਹ ਰਾਜਨੀਤੀ ਵਿੱਚ ਸ਼ਾਮਲ ਹੋ ਗਈ। ਇੰਨਾ ਹੀ ਨਹੀਂ ਅਲੀਨਾ ਪੁਤਿਨ ਦੀ ਯੂਨਾਈਟਿਡ ਰੂਸ ਪਾਰਟੀ ਤੋਂ ਐਮਪੀ ਬਣੀ। ਦਿ ਸਨ ਦੀ ਰਿਪੋਰਟ ਮੁਤਾਬਕ ਪੁਤਿਨ ਦੀ ਪ੍ਰੇਮਿਕਾ ਅਲੀਨਾ ਨੇ ਇਕ ਮੈਗਜ਼ੀਨ ਲਈ ਆਪਣੀ ਅਸ਼ਲੀਲ ਤਸਵੀਰ ਲਈ ਪੋਜ਼ ਦਿੱਤਾ। ਅਲੀਨਾ ਨੇ ਵੀ ਗਾਇਕ ਬਣਨ ਦੀ ਕਾਫੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕੀ। 2007 ਤੋਂ 2014 ਤੱਕ ਅਲੀਨਾ ਕਬਾਏਵਾ ਰੂਸੀ ਸੰਸਦ ਦੇ ਹੇਠਲੇ ਸਦਨ ਦੀ ਡਿਪਟੀ ਸਟੇਟ ਡੂਮਾ ਸੀ। ਇਸ ਤੋਂ ਇਲਾਵਾ ਸਤੰਬਰ 2014 ਵਿੱਚ ਅਲੀਨਾ ਨੂੰ ਰੂਸ ਦੇ ਨੈਸ਼ਨਲ ਮੀਡੀਆ ਗਰੁੱਪ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੇਅਰਵੂਮੈਨ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ।

ਰੂਸ ਦੇ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਵੀ ਅਲੀਨਾ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਬਹੁਤ ਹੀ ਗੁਪਤ ਜੀਵਨ ਬਤੀਤ ਕਰਨ ਵਾਲੇ ਪੁਤਿਨ ਨੇ ਕਦੇ ਵੀ ਜਨਤਕ ਤੌਰ 'ਤੇ ਇਹ ਨਹੀਂ ਮੰਨਿਆ ਕਿ ਉਨ੍ਹਾਂ ਦੇ ਕਿੰਨੇ ਬੱਚੇ ਹਨ ਪਰ ਸਾਬਕਾ ਪਤਨੀ ਲਿਊਡਮਿਲਾ ਓਚੇਰੇਤਨਾਯਾ ਤੋਂ ਪੁਤਿਨ ਦੀਆਂ ਧੀਆਂ ਬਹੁਤ ਮਸ਼ਹੂਰ ਹਨ। ਪੁਤਿਨ ਦੀਆਂ ਦੋਵੇਂ ਧੀਆਂ, ਕਾਰੋਬਾਰੀ ਮਾਰੀਆ ਵੋਰੋਂਤਸੋਵਾ ਅਤੇ ਕੈਟਰੀਨਾ ਤਿਖੋਨੋਵਾ ਉੱਚ ਪੱਧਰੀ ਔਰਤਾਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News