ਯੂਕ੍ਰੇਨ ਖ਼ਿਲਾਫ਼ ਜੰਗ ਦੌਰਾਨ ਪੁਤਿਨ ਦਾ ਬਿਆਨ, ਦੁਨੀਆ ਸਭ ਤੋਂ ਖ਼ਤਰਨਾਕ ਦਹਾਕੇ ’ਚੋਂ ਲੰਘ ਰਹੀ ਹੈ

Saturday, Oct 29, 2022 - 12:41 PM (IST)

ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਦੁਨੀਆ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਖ਼ਤਰਨਾਕ ਦਹਾਕੇ ’ਚੋਂ ਲੰਘ ਰਹੀ ਹੈ। ਬੀ. ਬੀ. ਸੀ. ਦੀ ਇਕ ਰਿਪੋਰਟ ਮੁਤਾਬਕ ਰੂਸੀ ਰਾਸ਼ਟਰਪਤੀ ਨੇ ਵੀਰਵਾਰ ਨੂੰ ਦਿੱਤੇ ਇਕ ਵਿਆਪਕ ਭਾਸ਼ਣ ਵਿਚ ਯੂਕ੍ਰੇਨ ’ਤੇ ਰੂਸੀ ਹਮਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਇਸ ਕਾਰਨ ਉਨ੍ਹਾਂ ਦਾ ਦੇਸ਼ ਕੌਮਾਂਤਰੀ ਪੱਧਰ ’ਤੇ ਅਲੱਗ-ਥਲੱਗ ਪੈ ਗਿਆ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਦੇ ਕਰਾਚੀ ’ਚ ਮੋਬਾਈਲ ਕੰਪਨੀ ਦੇ 2 ਮੁਲਾਜ਼ਮਾਂ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਨੇ ਪੱਛਮੀ ਦੇਸ਼ਾਂ ’ਤੇ ਰੂਸ ਦੇ ਖਿਲਾਫ਼ ਪ੍ਰਮਾਣੂ ਹਮਲੇ ਦੀ ਧਮਕੀ ਦਿੰਦੇ ਹੋਏ ਹੋਰਨਾਂ ਦੇਸ਼ਾਂ ਨੂੰ ਉਸਦੇ ਖਿਲਾਫ਼ ਇਕਜੁੱਟ ਕਰਨ ਦਾ ਦੋਸ਼ ਲਗਾਇਆ। ਯੂਕ੍ਰੇਨ ’ਚ ਹਾਲ ਹੀ ’ਚ ਮਿਲ ਰਹੀਆਂ ਨਾਕਾਮਯਾਬੀਆਂ ਅਤੇ ਜੰਗ ’ਚ ਲਗਭਗ ਤਿੰਨ ਲੱਖ ਰੂਸੀਆਂ ਨੂੰ ਭੇਜੇ ਜਾਣ ਦੇ ਫ਼ੈਸਲੇ ਖਿਲਾਫ਼ ਘਰ ਵਿਚ ਹੀ ਲੋਕਾਂ ਦੇ ਵਧਦੇ ਗੁੱਸੇ ਦੀਆਂ ਘਟਨਾਵਾਂ ਦਰਮਿਆਨ ਰਾਸ਼ਟਰਪਤੀ ਨਾਲ ਨੇੜਲੇ ਤੌਰ ’ਤੇ ਜੁੜੇ ਵਰਗ ਦੇ ਲੋਕਾਂ ਦੇ ਫੋਰਮ ਵਾਲਦੇਈ ਦੀ ਸਾਲਾਨਾ ਮੀਟਿੰਗ ਵਿਚ ਪੁਤਿਨ ਨੇ ਕਿਹਾ ਕਿ ਅਸੀਂ ਪਹਿਲਾਂ ਆਪਣੇ ਵੱਲੋਂ ਰੂਸ ਦੇ ਪ੍ਰਮਾਣੂ ਹਥਿਆਰ ਇਸਤੇਮਾਲ ਕਰਨ ਸਬੰਧੀ ਕੋਈ ਬਿਆਨ ਨਹੀਂ ਦਿੱਤਾ। ਅਸੀਂ ਜੋ ਕੁਝ ਵੀ ਕਿਹਾ ਉਹ ਪੱਛਮੀ ਦੇਸ਼ਾਂ ਦੇ ਬਿਆਨਾਂ ਦੀ ਪ੍ਰਤੀਕਿਰਿਆ ਵਿਚ ਕਿਹਾ।

ਰੂਸੀ ਰਾਸ਼ਟਰਪਤੀ ਨੇ ਬ੍ਰਿਟੇਨ ਦੀ ਤਤਕਾਲੀਨ ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਅਗਸਤ ਵਿਚ ਆਏ ਉਸ ਬਿਆਨ ਵੱਲ ਵੀ ਇਸ਼ਾਰਾ ਕੀਤਾ ਜਿਸ ਵਿਚ ਉਨ੍ਹਾਂ ਨੇ ਸਾਫ-ਸਾਫ ਸ਼ਬਦਾਂ ਵਿਚ ਕਿਹਾ ਸੀ ਕਿ ਜੇਕਰ ਹਾਲਾਤ ਅਜਿਹੇ ਬਣਦੇ ਹਨ ਤਾਂ ਉਹ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੇ ਬਟਨ ਨੂੰ ਦਬਾਉਣ ਨੂੰ ਵੀ ਤਿਆਰ ਰਹਿਣਗੇ। ਰੂਸੀ ਰਾਸ਼ਟਰਪਤੀ ਨੇ ਹਾਲਾਂਕਿ ਖੁਦ ਇਹ ਬਿਆਨ ਦਿੱਤਾ ਸੀ ਕਿ ਰੂਸ ਆਪਣੇ ਹਿਤਾਂ ਦੀ ਰੱਖਿਆ ਲਈ ਜ਼ਰੂਰੀ ਉਪਾਏ ਕਰੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Shivani Bassan

Content Editor

Related News