ਡਿਫੈਂਸ ਮਨਿਸਟਰ ਨਾਲ ਗੱਲ ਕਰਦੇ-ਕਰਦੇ ਸੌਂ ਗਏ ਪੁਤਿਨ, ਕੈਂਸਰ ਹੋਣ ਦੇ ਦਾਅਵੇ ਨੂੰ ਮਿਲਿਆ ਜ਼ੋਰ

Wednesday, Jul 06, 2022 - 10:19 AM (IST)

ਡਿਫੈਂਸ ਮਨਿਸਟਰ ਨਾਲ ਗੱਲ ਕਰਦੇ-ਕਰਦੇ ਸੌਂ ਗਏ ਪੁਤਿਨ, ਕੈਂਸਰ ਹੋਣ ਦੇ ਦਾਅਵੇ ਨੂੰ ਮਿਲਿਆ ਜ਼ੋਰ

ਮਾਸਕੋ (ਇੰਟ.)- ਫਰਵਰੀ ਵਿਚ ਜਦੋਂ ਰੂਸ-ਯੂਕ੍ਰੇਨ ਜੰਗ ਦੀ ਸ਼ੁਰੂਆਤ ਹੋਈ ਤਾਂ ਇਕ ਪਾਸੇ ਜੰਗ ਦੀਆਂ ਖ਼ਬਰਾਂ ਸਨ ਅਤੇ ਇਕ ਪਾਸੇ ਪੁਤਿਨ ਦੀ ਸਿਹਤ। ਪੱਛਮੀ ਮੀਡੀਆ ਵਿਚ ਲਗਾਤਾਰ ਦਾਅਵਾ ਕੀਤਾ ਗਿਆ ਕਿ ਪੁਤਿਨ ਕੈਂਸਰ ਜਾਂ ਪਾਰਕਿੰਸਨ ਰੋਗ ਨਾਲ ਪੀੜਤ ਹਨ। ਪੁਤਿਨ ਦੇ ਕਈ ਵੀਡੀਓ ਇਨ੍ਹਾਂ ਦਾਅਵਿਆਂ ਦੇ ਸਬੂਤ ਦੇ ਤੌਰ ’ਤੇ ਜਾਰੀ ਕੀਤੇ ਗਏ ਪਰ ਕਿਤੋਂ ਵੀ ਰੂਸੀ ਰਾਸ਼ਟਰਤੀ ਦੀ ਬੀਮਾਰੀ ਦੀ ਪੁਸ਼ਟੀ ਨਹੀਂ ਹੋਈ। ਹੁਣ ਇਕ ਵਾਰ ਫਿਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਤਿਨ ਕੈਂਸਰ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਅਜਬ-ਗਜ਼ਬ: ਇਥੇ ਗੋਗੜ ਮੰਨੀ ਜਾਂਦੀ ਸੁੰਦਰਤਾ ਦੀ ਨਿਸ਼ਾਨੀ, ਹੀਰੋ ਵਰਗਾ ਮਿਲਦੈ ਸਨਮਾਨ

‘ਦਿ ਸਨ’ ਦੀ ਖ਼ਬਰ ਮੁਤਾਬਕ ਕ੍ਰੇਮਲਿਨ ਵਿਚ ਰੂਸੀ ਰੱਖਿਆ ਮੰਤਰੀ ਦੇ ਨਾਲ ਇਕ ਮੀਟਿੰਗ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੌਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਪੁਤਿਨ ਦੀ ਸਿਹਤ ਸਬੰਧੀ ਚਿੰਤਾਵਾਂ ਵਧ ਗਈਆਂ ਹਨ। ਇਸ ਦੌਰਾਨ ਪੁਤਿਨ ਦਾ ਚਿਹਰਾ ਕੁਝ ਸੁੱਜਿਆ ਹੋਇਆ ਦਿਖਾਈ ਦਿੱਤਾ ਅਤੇ ਅਫ਼ਵਾਹਾਂ ਹਨ ਕਿ ਉਨ੍ਹਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਵੀਡੀਓ ਫੁਟੇਜ ਵਿਚ ਮੀਟਿੰਗ ਦੌਰਾਨ ਪੁਤਿਨ ਮੇਜ ’ਤੇ ਕੁੱਬ ਕੱਢ ਕੇ ਬੈਠੇ ਨਜ਼ਰ ਆਏ।

ਇਹ ਵੀ ਪੜ੍ਹੋ: ਅਮਰੀਕਾ: ਆਜ਼ਾਦੀ ਦੀ ਰਾਸ਼ਟਰੀ ਪਰੇਡ ’ਚ ਸਿੱਖਸ ਆਫ ਅਮੈਰਿਕਾ ਦਾ ‘ਸਿੱਖ ਫਲੋਟ’ ਹੋਇਆ ਸ਼ਾਮਿਲ

ਸ਼ੋਇਗੂ ਨੇ ਪੁਤਿਨ ਨੂੰ ਕਿਹਾ ਕਿ ਰੂਸੀ ਫੋਰਸਾਂ ਨੇ ਲੁਹਾਂਸਕ ਵਿਚ ਯੂਕ੍ਰੇਨ ਦੇ ਆਖਰੀ ਗੜ੍ਹ ਲਿਸਿਚਾਂਸਕ ਸ਼ਹਿਰ ’ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਮੁਹਿੰਮ ਪੂਰੀ ਹੋ ਗਈ। ਇਸ ’ਤੇ ਪੁਤਿਨ ਨੇ ਕਿਹਾ ਕਿ ਲੁਹਾਂਸਕ ਵਿਚ ਜਿਨ੍ਹਾਂ ਫੌਜੀ ਇਕਾਈਆਂ ਨੇ ਭਾਗ ਲਿਆ ਹੈ ਅਤੇ ਕਾਮਯਾਬੀ ਅਤੇ ਜਿੱਤ ਹਾਸਲ ਕੀਤੀ ਹੈ ਉਨ੍ਹਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਅਤੇ ਲੜਾਈ ਲੜਨ ਦੀ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News