ਯੂਰਪ ਦੀ ਸਭ ਤੋਂ ਵੱਡੀ ਮੰਡੀ ''ਚ ''ਸਿੰਘ ਐਂਡ ਕੌਰ'' ਦੇ ਨਾਂ ''ਤੇ ਬੋਲੇਗੀ ਪੰਜਾਬੀਆਂ ਦੀ ਤੂਤੀ
Sunday, May 04, 2025 - 03:41 PM (IST)

ਮਿਲਾਨ/ਇਟਲੀ (ਸਾਬੀ ਚੀਨੀਆਂ)- ਯੂਰਪ ਦੀ ਸਭ ਤੋਂ ਵੱਡੀ ਸਬਜੀ ਮੰਡੀ ਫੌਦੀ (ਲਾਤੀਨਾ) ਵਿੱਚ ਹੁਣ ਪੰਜਾਬੀਆਂ ਦੀ ਤੂਤੀ ਬੋਲੇਗੀ। ਸੈਂਟਰ ਇਟਲੀ ਤੋਂ ਦੱਖਣ ਵੱਲ ਨੂੰ ਜਾਂਦਿਆਂ ਸ਼ਹਿਰ ਫੌਦੀ ਵਿੱਚ ਯੂਰਪ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਸਥਿਤ ਹੈ। ਇਸੇ ਹੀ ਇਲਾਕੇ ਦੇ ਵਿੱਚ ਰਹਿੰਦੇ ਕੋਈ 80% ਦੇ ਕਰੀਬ ਭਾਰਤੀ ਲੋਕ ਆਪਣੇ ਖੇਤੀਬਾੜੀ ਦਾ ਕਾਰੋਬਾਰ ਕਰਦੇ ਹਨ। ਉਹਨਾਂ ਦੇ ਮੁਤਾਬਕ ਉਹ ਖੇਤੀ ਪੈਦਾ ਤਾਂ ਕਰ ਲੈਂਦੇ ਸਨ ਪਰ ਮੰਡੀਕਰਨ ਵਿੱਚ ਉਹਨਾਂ ਨੂੰ ਵੱਡੀਆਂ ਸਮੱਸਿਆਵਾਂ ਆਉਂਦੀਆਂ ਸਨ, ਜਿਸ ਦਾ ਹੱਲ 20 ਸਾਲ ਪਹਿਲਾਂ ਇਟਲੀ ਆਏ ਯਾਦਵਿੰਦਰ ਸਿੰਘ ਸੋਨੀ ਦੁਆਰਾ ਕੀਤਾ ਗਿਆ ਹੈ। ਉਹਨਾਂ ਨੇ ਇਸ ਮੰਡੀ ਵਿੱਚ ਇੱਕ ਆਪਣਾ ਸਭ ਤੋਂ ਵੱਡਾ ਪਲੇਟਫਾਰਮ ਖੋਲ੍ਹਿਆ ਹੈ ਜਿੱਥੇ ਹੁਣ ਪੰਜਾਬੀਆਂ ਦੇ ਨਾਲ ਗੋਰੇ ਵੀ ਉਹਨਾਂ ਨੂੰ ਸਬਜੀ ਵੇਚਣ ਆਉਣਗੇ ਅਤੇ ਸਿੱਧੀ ਅਦਾਇਗੀ ਉਹਨਾਂ ਦੇ ਅਕਾਊਂਟਾਂ ਵਿੱਚ ਹੋਵੇਗੀ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਬਹੁਤ ਸਾਰੇ ਪੰਜਾਬੀ ਫਾਰਮਰਾਂ ਨੇ ਦੱਸਿਆ ਕਿ ਪਹਿਲਾਂ ਉਹ ਜਦ ਆਪਣੀ ਫਸਲ ਵੇਚਦੇ ਸੀ ਤੇ ਉਹਨਾਂ ਨੂੰ 10 ਦਿਨ ਪਤਾ ਨਹੀਂ ਸੀ ਲੱਗਦਾ ਕਿ ਫਸਲ ਦਾ ਰੇਟ ਕੀ ਲੱਗਾ ਹੈ ਪਰ ਹੁਣ ਉਹਨਾਂ ਦੀ ਫਸਲ ਜਿਸ ਰੇਟ ਨਾਲ ਵਿਕੇਗੀ ਉਹਨਾਂ ਨੂੰ ਉਸੇ ਵਕਤ ਹੀ ਪਤਾ ਲੱਗੇਗਾ ਤੇ ਉਹ ਆਪਣੇ ਪੈਸਿਆਂ ਦਾ ਲੈਣ ਦੇਣ ਸਿੱਧਾ ਸਿੰਘ ਐਡ ਕੌਰ ਕੋਪਰਤੀਵਾ ਨਾਲ ਕਰਨਗੇ। ਯਾਦਵਿੰਦਰ ਸਿੰਘ ਸੋਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਪੂਰੇ ਪ੍ਰੋਜੈਕਟ ਨੂੰ ਹੋਂਦ ਵਿੱਚ ਲਿਆਉਣ ਨੂੰ ਉਹਨਾਂ ਨੂੰ ਛੇ ਤੋਂ ਵੱਧ ਸਾਲਾਂ ਵਿੱਚ ਮਿਹਨਤ ਕਰਨੀ ਪਈ। ਕਈ ਸਰਕਾਰੀ ਦਫਤਰਾਂ ਦੇ ਚੱਕਰ ਲਾਉਣੇ ਪਏ ਤਾਂ ਜਾ ਕੇ ਪੰਜਾਬੀਆਂ ਦਾ ਇਹ ਸੁਪਨਾ ਸਾਕਾਰ ਹੋਇਆ ਹੈ ਜਿੱਥੇ ਹੁਣ ਉਹ ਸਿੱਧੇ ਤੌਰ 'ਤੇ ਆਪਣੀ ਫਸਲ ਵੇਚ ਕੇ ਅਤੇ ਉਸਦਾ ਸਿੱਧੇ ਤੌਰ 'ਤੇ ਲੈਣ ਦੇਣ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਦਲਾਈ ਲਾਮਾ ਨੇ ਆਸਟ੍ਰੇਲੀਆਈ PM ਅਲਬਾਨੀਜ਼ ਨੂੰ ਦੁਬਾਰਾ ਚੁਣੇ ਜਾਣ 'ਤੇ ਦਿੱਤੀ ਵਧਾਈ
ਇਸ ਮੌਕੇ 'ਤੇ ਬਹੁਤ ਸਾਰੇ ਖੇਤੀ ਫਾਰਮਰ ਮੌਜੂਦ ਸਨ ਜਿਨ੍ਹਾਂ ਨਵੇਂ ਪ੍ਰੋਜੈਕਟ ਲਈ ਯਾਦਵਿੰਦਰ ਸਿੰਘ ਨੂੰ ਵਧਾਈ ਦਿੱਤੀ ਅਤੇ ਆਖਿਆ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਉਹਨਾਂ ਦੇ ਉਹ ਸੁਪਨੇ ਸਹਿਕਾਰ ਹੋਣਗੇ, ਜਿਨਾਂ ਨੂੰ ਲੈ ਕੇ ਉਹ ਉਹ ਇਟਲੀ ਆਏ ਸਨ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਮੰਡੀਕਰਨ ਦੇ ਵਿੱਚ ਆਸਾਨੀ ਹੋਵੇਗੀ। ਨਾਲ ਦੀ ਨਾਲ ਹੁਣ ਉਹਨਾਂ ਨੂੰ ਆਪਣੀ ਮਾਤਰ ਭਾਸ਼ਾ ਵਿੱਚ ਗੱਲ ਕਰਨ ਲਈ ਆਸਾਨੀ ਹੋਏਗੀ। ਪਹਿਲਾਂ ਇਟਾਲੀਅਨ ਗੋਰਿਆਂ ਨਾਲ ਗੱਲਬਾਤ ਕਰਨ ਵੇਲੇ ਵੀ ਮੁਸ਼ਕਲ ਆਉਂਦੀ ਸੀ ਜਿਸ ਦਾ ਹੱਲ ਹੋਇਆ ਤੇ ਉਹਨਾਂ ਨੂੰ ਉਨਾਂ ਦੀਆਂ ਫਸਲਾਂ ਦਾ ਪੂਰਾ ਰੇਟ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।