ਸੁਨਹਿਰੀ ਭਵਿੱਖ ਲਈ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨ ਰੌਬਿਨਪ੍ਰੀਤ ਸਿੰਘ ਦੀ ਅਚਨਚੇਤ ਮੌਤ

Sunday, Sep 26, 2021 - 04:37 PM (IST)

ਸੁਨਹਿਰੀ ਭਵਿੱਖ ਲਈ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨ ਰੌਬਿਨਪ੍ਰੀਤ ਸਿੰਘ ਦੀ ਅਚਨਚੇਤ ਮੌਤ

ਆਕਲੈਂਡ (ਹਰਮੀਕ ਸਿੰਘ)- ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ‘ਚ ਇਹ ਖ਼ਬਰ ਬੜੇ ਹੀ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਆਕਲੈਂਡ ਦੇ ਪਾਪਾਟੋਏਟੋਏ ‘ਚ ਰਹਿ ਰਹੇ ਕਰੀਬ 23/24 ਸਾਲ ਦੇ ਪੰਜਾਬੀ ਨੌਜਵਾਨ ਰੌਬਿਨਪ੍ਰੀਤ ਸਿੰਘ ਦੀ ਮੌਤ ਹੋਣ ਦਾ ਦੁੱਖ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਨੌਜਵਾਨ ਜਿਸ ਘਰ ਵਿੱਚ ਵਿੱਚ ਰੈਂਟ 'ਤੇ ਰਹਿ ਰਿਹਾ ਸੀ ਅੱਜ ਸਵੇਰੇ ਨਾਲ ਰਹਿਣ ਵਾਲਿਆਂ ਨੇ ਜਦੋ ਉਸ ਨੂੰ ਸੁੱਤੇ ਪਏ ਨੂੰ ਉਠਾਉਣਾ ਚਾਹਿਆ ਪਰ ਉਹ ਨਹੀ ਬੋਲਿਆ।ਉਸ ਨੂੰ ਤੁਰੰਤ ਐਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਮੌਤ

ਇਹ ਨੌਜਵਾਨ ਸ੍ਰੀ ਤਰਨਤਾਰਨ ਸਾਹਿਬ ਦੇ ਨੇੜਲੇ ਪਿੰਡ ਨਾਰਲਾ ਨਾਲ ਸਬੰਧਤ ਸੀ ਅਤੇ ਸਾਲ 2017 ‘ਚ ਨਿਊਜੀਲੈਂਡ ਸਟੱਡੀ ਵੀਜੇ 'ਤੇ ਆਇਆ ਸੀ। ਮੌਤ ਦਾ ਕਾਰਨ ਅਜੇ ਹਸਪਤਾਲ ਵੱਲੋਂ ਐਲਾਨਿਆ ਨਹੀ ਗਿਆ। ਰੌਬਿਨਪ੍ਰੀਤ ਦੇ ਘਰ ਇਤਲਾਹ ਦੇ ਦਿੱਤੀ ਗਈ ਹੈ ਅਤੇ ਉਸਦੀ ਮ੍ਰਿਤਕ ਦੇਹ ਨੂੰ ਉਸਦੇ ਘਰ ਭੇਜਣ ਲਈ ਭਾਰਤੀ ਹਾਈ ਕਮਿਸ਼ਨ ਅਤੇ ਕਮਿਊਨਟੀ ਸੰਸਥਾਂਵਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ।ਰੌਬਿਨਪ੍ਰੀਤ ਮਾਪਿਆਂ ਦਾ ਇਕੱਲਾ ਪੁੱਤਰ ਸੀ ਅਤੇ ਉਸ ਦੀ ਇਕ ਵੱਡੀ ਭੈਣ ਹੈ।


author

Vandana

Content Editor

Related News